Home >>Punjab

Punjab News: ਸ੍ਰੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ 'ਤੇ ਪਈ ਪਾਣੀ ਦੀ ਮਾਰ, ਹਰਜੋਤ ਬੈਂਸ ਨੇ ਲੋਕਾਂ ਨੂੰ ਕੀਤਾ ਇਹ ਅਪੀਲ

Punjab Bhakra Dam Alert:ਇਸ ਦੇ ਨਾਲ ਹੀ ਬੀਤੇ ਦਿਨੀ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪੁੱਜੇ ਮੰਤਰੀ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਰਾਤ ਨੂੰ ਹੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ।  

Advertisement
Punjab News: ਸ੍ਰੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ 'ਤੇ ਪਈ ਪਾਣੀ ਦੀ ਮਾਰ, ਹਰਜੋਤ ਬੈਂਸ ਨੇ ਲੋਕਾਂ ਨੂੰ ਕੀਤਾ ਇਹ ਅਪੀਲ
Stop
Riya Bawa|Updated: Aug 16, 2023, 09:21 AM IST

Punjab Bhakra Dam Alert: ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ 'ਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ 'ਤੇ ਪੌਂਗ ਡੈਮ ਦੋਵੇਂ ਹੀ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਏ ਹਨ। ਬੀਤੇ ਦਿਨ ਕਰੀਬ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਵੱਧ ਖੋਲ੍ਹੇ ਗਏ ਸਨ, ਜੋ ਦੇਰ ਰਾਤ ਬੰਦ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਬੀਤੇ ਦਿਨੀ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪੁੱਜੇ ਮੰਤਰੀ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਰਾਤ ਨੂੰ ਹੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ। ਪਰ ਹਰਸਾਬੇਲਾ ਵਿੱਚ ਹਾਲਾਤ ਖ਼ਰਾਬ ਹਨ। ਸਥਿਤੀ 'ਤੇ ਕਾਬੂ ਪਾਉਣ ਲਈ NDRF, ਫੌਜ ਅਤੇ ਹਵਾਈ ਸੈਨਾ ਦੀ ਮਦਦ ਲਈ ਜਾ ਰਹੀ ਹੈ।

ਹਾਲ ਹੀ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਆਨੰਦਪੁਰ ਸਾਹਿਬ ਦੇ ਪਿੰਡ ਹਰਸਾ ਬੇਲਾ ਅਤੇ ਪੱਤੀ ਦੁਲਚੀ ਵਿੱਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ:  Bhakra Dam Alert: ਪੰਜਾਬ 'ਚ ਫਿਰ ਹੜ੍ਹ ਦੇ ਹਾਲਾਤ! ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਖੁੱਲ੍ਹੇ ਗਏ ਫਲੱਡ ਗੇਟ

ਅੱਜ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1677.70 ਫੁੱਟ ਤੱਕ ਪਹੁੰਚ ਗਿਆ, ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 76898 ਕਿਊਸਿਕ ਦਰਜ ਕੀਤੀ ਗਈ, ਜਦੋਂ ਕਿ ਭਾਖੜਾ ਡੈਮ ਤੋਂ ਟਰਬਾਈਨ ਨੰਗਲ ਡੈਮ ਤੋਂ ਸਿਰਫ 83703 ਕਿਊਸਿਕ ਪਾਣੀ ਛੱਡਿਆ ਗਿਆ, ਨੰਗਲ ਹਾਈਡਲ ਨਹਿਰ 12350, ਆਨੰਦਪੁਰ ਸਾਹਿਬ ਹਾਈਡਲ ਨਹਿਰ 10150 ਕਿਊਸਿਕ ਜਦੋਂ ਕਿ ਸਤਲੁਜ ਦਰਿਆ ਤੋਂ 47400 ਕਿਊਸਿਕ, ਨੰਗਲ ਡੈਮ ਤੋਂ 69900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਤੋਂ ਅਜੇ ਵੀ ਖ਼ਤਰਾ ਹੈ ਅਤੇ 1680 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਨਿਸ਼ਾਨ ਤੋਂ 03 ਫੁੱਟ ਘੱਟ ਹੈ।

ਗੌਰਤਲਬ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਗੱਜਪੁਰ , ਸ਼ਾਹਪੁਰ ਬੇਲਾ, ਜਿੰਦਵਦੀ, ਗੋਲਣੀ, ਪਲਾਸੀ , ਭਲਾਂਨ, ਹਰੀਵਾਲ, ਚੰਦਪੁਰ, ਮਹਿਦਲੀ ਖੁਰਦ ਵਿਖੇ ਖੇਤਾਂ ਸਮੇਤ ਪਿੰਡਾਂ 'ਚ ਲੋਕਾਂ ਦੇ ਘਰਾਂ ਤੱਕ ਵੀ ਇਹ ਪਾਣੀ ਪੁੱਜ ਗਿਆ ਹੈ। ਪ੍ਰਸ਼ਾਸ਼ਨ ਦੇ ਹਰਕਤ ਵਿਚ ਆਉਣ ਤੋਂ ਬਾਅਦ ਨੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਐਨ.ਆਰਐਫ ਦੀਆਂ ਟੀਮਾਂ ਵੀ ਲਗਾ ਦਿੱਤੀਆਂ, ਜਿਹਨਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕਈ ਪਿੰਡਾਂ ਵਿੱਚ ਚਾਰੇ ਪਾਸੇ ਤੋਂ ਪਾਣੀ ਆਉਣ ਕਾਰਨ ਘਰਾਂ ਵਿੱਚ ਲੋਕ ਫਸੇ ਹੋਏ ਸਨ ਪਰ ਹਰਜੋਤ ਬੈਂਸ ਨੇ ਦੱਸਿਆ ਹੈ ਕਿ ਪਿੰਡ ਹਰਸਾ ਬੇਲਾ ਅਤੇ ਪੱਤੀ ਦੁਲਚੀ ਵਿੱਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ:  Pong Dam Alert News: ਪੌਂਗ ਡੈਮ 'ਚ ਵਧਿਆ ਪਾਣੀ ਦਾ ਪੱਧਰ; ਪਿੰਡਾਂ 'ਚ ਵੜ੍ਹਿਆ ਪਾਣੀ, ਘਰ ਕਰਵਾਏ ਗਏ ਖਾਲੀ 
 

Read More
{}{}