Home >>Punjab

ਕਾਂਗਰਸ ਦਾ ਇੱਕ ਹੋਰ ਸਾਬਕਾ ਮੰਤਰੀ ਰਡਾਰ ’ਤੇ 2 IAS ਅਫ਼ਸਰਾਂ ’ਤੇ ਵੀ ਹੋਵੇਗਾ ਐਕਸ਼ਨ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ’ਤੇ ਵੀ ਕਾਰਵਾਈ ਹੋਣ ਦੇ ਸੰਕੇਤ ਮਿਲ ਰਹੇ ਹਨ। 

Advertisement
ਕਾਂਗਰਸ ਦਾ ਇੱਕ ਹੋਰ ਸਾਬਕਾ ਮੰਤਰੀ ਰਡਾਰ ’ਤੇ  2 IAS ਅਫ਼ਸਰਾਂ ’ਤੇ ਵੀ ਹੋਵੇਗਾ ਐਕਸ਼ਨ
Stop
Zee Media Bureau|Updated: Jul 29, 2022, 02:05 PM IST

ਚੰਡੀਗੜ੍ਹ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ’ਤੇ ਵੀ ਕਾਰਵਾਈ ਹੋਣ ਦੇ ਸੰਕੇਤ ਮਿਲ ਰਹੇ ਹਨ। ਪੰਚਾਈਤ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।

 

ਮੰਤਰੀ ਅਤੇ IAS ਅਫ਼ਸਰਾਂ ’ਤੇ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ’ਚ ਨਹੀਂ: ਧਾਲੀਵਾਲ
ਸਾਬਕਾ ਪੰਚਾਇਤ ਮੰਤਰੀ ਬਾਜਵਾ ਦੇ ਨਾਲ-ਨਾਲ 2 ਆਈਏਐੱਸ ਅਫ਼ਸਰਾਂ ’ਤੇ ਕਾਰਵਾਈ ਦੀ ਤਿਆਰੀ ਹੋ ਰਹੀ ਹੈ। ਮੰਤਰੀ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ’ਚ ਸਾਬਕਾ ਮੰਤਰੀ ਅਤੇ 2 IAS ਅਫ਼ਸਰਾਂ ਦੇ ਨਾਮ ਆਉਣ ਦੇ ਕਾਰਨ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ’ਚ ਨਹੀਂ ਹੈ, ਇਸ ਲਈ ਫ਼ਾਈਲ ਮੁੱਖ ਮੰਤਰੀ ਨੂੰ ਸੌਂਪੀ ਗਈ ਹੈ।

ਅੰਮ੍ਰਿਤਸਰ ਦੇ ਪਿੰਡ ਭਗਤੁਪੁਰਾ ’ਚ ਅਲਫ਼ਾ ਇੰਟਰਨੈਸ਼ਨਲ ਨੂੰ ਜ਼ਮੀਨ ਵੇਚੀ ਗਈ, ਸਰਕਾਰ ਬਣਦਿਆਂ ਹੀ ਇਸ ਸੌਦੇਬਾਜੀ ’ਚ ਕਰੋੜਾਂ ਦੀ ਘਪਲੇਬਾਜੀ ਦਾ ਸ਼ੱਕ ਹੋਇਆ ਤਾਂ ਉਨ੍ਹਾਂ 20 ਮਈ ਨੂੰ ਇਸ ਮਾਮਲੇ ’ਚ 3 ਮੈਂਬਰਾਂ ਦੀ ਜਾਂਚ ਟੀਮ ਬਣਾਈ ਗਈ। ਜਿਸਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਗਈ ਹੈ।

 

ਕਾਂਗਰਸ ਦੀ ਸਰਕਾਰ ਜਾਣ ਤੋਂ ਬਾਅਦ ਮੰਤਰੀ ਨੇ ਦਸਤਖ਼ਤ ਕੀਤੇ 
ਮੰਤਰੀ ਧਾਲੀਵਾਲ ਨੇ ਘਪਲੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਣ ਨਤੀਜੇ ਆਉਣ ਤੋਂ ਬਾਅਦ 10 ਮਾਰਚ ਨੂੰ ਕਾਂਗਰਸ ਦੀ ਸਰਕਾਰ ਸੂਬੇ ’ਚੋਂ ਜਾ ਚੁੱਕੀ ਸੀ। 11 ਮਾਰਚ ਦੀ ਸਵੇਰ CM ਚਰਨਜੀਤ ਸਿੰਘ ਚੰਨੀ ਨੇ ਅਸਤੀਫ਼ਾ ਦੇ ਦਿੱਤਾ। ਇਸ ਦੇ ਬਾਵਜੂਦ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਸੇ ਦਿਨ ਫ਼ਾਈਲ ’ਤੇ ਦਸਤਖ਼ਤ ਕੀਤੇ, ਉਸ ਸਮੇਂ ਸੂਬੇ ’ਚ ਚੋਣ ਜ਼ਾਬਤਾ ਲੱਗਿਆ ਹੋਇਆ ਸੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਫ਼ਾਈਲ 4-5 ਸਾਲਾਂ ਤੋਂ ਘੁੰਮਦੀ ਰਹੀ, ਉਸ ’ਤੇ ਇੰਨੀ ਜਲਦੀ ਦਸਤਖ਼ਤ ਕਿਵੇਂ ਹੋ ਗਏ।

ਸਾਬਕਾ ਮੰਤਰੀ ਤ੍ਰਿਪਤ ਬਾਜਵਾ ਦਾ ਵੀ ਸਪੱਸ਼ਟੀਕਰਣ ਆਇਆ ਸਾਹਮਣੇ
ਉੱਧਰ ਇਸ ਮਾਮਲੇ ’ਚ ਸਾਬਕਾ ਮੰਤਰੀ ਤ੍ਰਿਪਤ ਬਾਜਵਾ ਦਾ ਵੀ ਸਪੱਸ਼ਟੀਕਰਣ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਇਸ ’ਤੇ ਇਤਰਾਜ਼ ਸੀ ਤਾਂ ਰਜਿਸਟਰੀ ਰੋਕੀ ਜਾ ਸਕਦੀ ਸੀ। ਉਨ੍ਹਾਂ ਕਿਹਾ ਸਿਆਸੀ ਤੌਰ ’ਤੇ ਬੇਵਜ੍ਹਾ ਆਰੋਪ ਲਗਾਏ ਜਾ ਰਹੇ ਹਨ।

 

Read More
{}{}