Home >>Punjab

Mohali News: ਨਵੇਂ ਸਾਲ ਦੇ ਜਸ਼ਨਾਂ 'ਚ ਵਿਘਨ ਪਾਉਣ ਵਾਲੇ ਹੁੱਲੜਬਾਜ਼ ਹੋ ਜਾਣ ਸਾਵਧਾਨ, ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧਾਂ

Mohali News: ਪੂਰਾ ਦੇਸ਼ 2023 ਨੂੰ ਅਲਵਿਦਾ ਤੇ 2024 ਦੇ ਆਗਾਜ਼ ਲਈ ਪੱਬਾਂ ਭਾਰ ਹੈ। ਮੋਹਾਲੀ 'ਚ ਕਈ ਥਾਵਾਂ ਉਤੇ ਨਵੇਂ ਸਾਲ ਦੇ ਜਸ਼ਨਾਂ ਦੇ ਪ੍ਰੋਗਰਾਮ ਉਤੇ ਬਾਜ਼ ਰੱਖਣ ਲਈ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

Advertisement
Mohali News: ਨਵੇਂ ਸਾਲ ਦੇ ਜਸ਼ਨਾਂ 'ਚ ਵਿਘਨ ਪਾਉਣ ਵਾਲੇ ਹੁੱਲੜਬਾਜ਼ ਹੋ ਜਾਣ ਸਾਵਧਾਨ, ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧਾਂ
Stop
Ravinder Singh|Updated: Dec 31, 2023, 01:48 PM IST

Mohali News: ਪੂਰਾ ਦੇਸ਼ 2023 ਨੂੰ ਅਲਵਿਦਾ ਤੇ 2024 ਦੇ ਆਗਾਜ਼ ਲਈ ਪੱਬਾਂ ਭਾਰ ਹੈ। ਚਾਰੇ ਪਾਸੇ ਜਸ਼ਨ ਦਾ ਮਾਹੌਲ ਹੈ। ਮੋਹਾਲੀ ਵਿੱਚ ਕਈ ਥਾਵਾਂ ਉਤੇ ਨਵੇਂ ਸਾਲ ਦੇ ਆਗਾਜ਼ ਲਈ ਜਸ਼ਨ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਮੋਹਾਲੀ ਪੁਲਿਸ ਨੇ ਹੁੱਲੜਬਾਜ਼ ਉਤੇ ਨਕੇਲ ਕੱਸਣ ਲਈ ਖਾਸ ਵਿਉਂਤਬੰਦੀ ਬਣਾਈ ਹੋਈ ਹੈ।

ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਆਈਪੀਐਸ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਪੈਂਦੀਆਂ 06 ਸਬ-ਡਵੀਜ਼ਨਾਂ ਨੂੰ 06 ਸਰਕਲਾਂ ਵਿੱਚ ਵੰਡ ਕੇ, ਇਨ੍ਹਾਂ ਸਰਕਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ 06 ਐਸਪੀ ਪੱਧਰ ਦੇ ਅਧਿਕਾਰੀਆਂ ਦੇ ਨਾਲ 12 ਡੀਐਸਪੀ ਪੱਧਰ ਦੇ ਅਧਿਕਾਰੀ ਲਗਾਏ ਗਏ ਹਨ।

ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 57 ਨਾਕਾ ਪੁਆਇੰਟਾਂ ਦੀ ਸ਼ਨਾਖਤ ਕਰਕੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਗਸ਼ਤ ਲਈ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ 22 ਮੁੱਖ ਥਾਣਾ ਅਫ਼ਸਰਾਂ ਦੇ ਨਾਲ ਕਰੀਬ 985 ਪੁਲਿਸ ਕਰਮਚਾਰੀ ਸੁਰੱਖਿਆ ਪ੍ਰਬੰਧਾਂ 'ਤੇ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : AAP Meeting: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 'ਆਪ' ਦੀ ਕੌਮੀ ਕੌਂਸਲ ਦੀ ਅੱਜ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

ਉਨ੍ਹਾਂ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ ਮਿਤੀ 31.12.2023/01.01.2024 ਦੀ ਦਰਮਿਆਨੀ ਰਾਤ ਹੋਟਲ, ਕਲੱਬ, ਸ਼ਾਪਿੰਗ ਮਾਲ, ਬਾਜ਼ਾਰ ਆਦਿ ਬੰਦ ਕਰਨ ਦਾ ਸਮਾਂ 01.00 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਪਬਲਿਕ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਸ਼ਾਂਤਮਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

 ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ਉਤੇ ਲਗਾਇਆ ਗਿਆ ਹੈ। ਨਵਾਂ ਸਾਲ ਮਨਾਉਣ ਦੀ ਇਜਾਜ਼ਤ 12 ਵਜੇ ਤੱਕ ਹੀ ਦਿੱਤੀ ਜਾਂਦੀ ਹੈ। ਸਾਰੇ ਕਲੱਬ, ਪੱਬ ਤੇ ਰੈਸਟੋਰੈਂਟ 12:10 ਵਜੇ ਬੰਦ ਹੋ ਜਾਣਗੇ। ਇਸ ਲਈ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਸਾਰੇ ਥਾਣਾ ਇੰਚਾਰਜਾਂ, ਐਸਪੀ ਤੇ ਡੀਐਸਪੀ ਨਾਲ ਮੀਟਿੰਗ ਕਰਕੇ ਹਦਾਇਤਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : New Year 2024: ਨਵੇਂ ਸਾਲ 'ਤੇ ਪੁਲਿਸ ਪੂਰੀ ਤਰ੍ਹਾਂ ਅਲਰਟ! ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਹਨਾਂ ਦੀ ਹੋ ਰਹੀ ਚੈਕਿੰਗ

Read More
{}{}