Home >>Punjab

Pong Dam: ਪੌਂਗ ਡੈਮ 'ਚੋਂ 22300 ਕਿਊਸਿਕ ਪਾਣੀ ਛੱਡਿਆ, ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ

Pong Dam:  ਪੌਂਗ ਡੈਮ ਤੋਂ ਐਤਵਾਰ ਸ਼ਾਮ ਨੂੰ 22300 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਤੋਂ ਪਹਿਲਾਂ ਬਿਆਸ ਦਰਿਆ ਦੇ ਕੰਢੇ ਉਤੇ ਵਸੇ ਪਿੰਡਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ।

Advertisement
Pong Dam: ਪੌਂਗ ਡੈਮ 'ਚੋਂ 22300 ਕਿਊਸਿਕ ਪਾਣੀ ਛੱਡਿਆ, ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ
Stop
Ravinder Singh|Updated: Jul 16, 2023, 08:55 PM IST

Pong Dam Gate: ਬੀਬੀਐਮਬੀ ਪ੍ਰਸ਼ਾਸਨ ਵੱਲੋਂ ਤਲਵਾੜਾ ਦੇ ਪੌਂਗ ਡੈਮ ਤੋਂ ਐਤਵਾਰ ਸ਼ਾਮ ਨੂੰ 22300 ਕਿਊਸਿਕ ਪਾਣੀ 52 ਗੇਟ ਬੈਰਾਜ 'ਚ ਛੱਡ ਦਿੱਤਾ ਗਿਆ ਹੈ। ਬੀਬੀਐਮਬੀ ਦੇ ਚੀਫ ਇੰਜੀਨੀਅਰ ਤਲਵਾੜਾ ਅਰੁਣ ਸਧਾਨਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 52 ਗੇਟ ਬੈਰਾਜ 'ਚ ਛੱਡੇ ਗਏ ਪਾਣੀ 'ਚੋਂ ਸਿਰਫ਼ 6000 ਕਿਊਸਿਕ ਪਾਣੀ ਬਿਆਸ 'ਚ ਛੱਡਿਆ ਹੈ।

ਦਰਿਆ ਦੇ ਕੰਢੇ ਉਤੇ ਵਸੇ ਲੋਕਾਂ ਨੂੰ ਇਸ ਨਾਲ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ। 52 ਗੇਟ ਬੈਰਾਜ 'ਚੋਂ ਪਹਿਲਾ ਹੀ 11000 ਕਿਊਸਕ ਪਾਣੀ ਮੁਕੇਰੀਆਂ ਹਾਇਡਲ ਨਹਿਰ ਤੇ ਬਾਕੀ ਬਚਦਾ ਪਾਣੀ ਡਾਊਨ ਸਟ੍ਰੀਮ ਰਾਹੀਂ ਬਿਆਸ 'ਚ ਛੱਡਿਆ ਗਿਆ ਹੈ। ਇਸ ਦੇ ਬਾਵਜੂਦ ਬਿਆਸ ਦੇ ਆਸਪਾਸ ਦੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਬੀਬੀਐੱਮਬੀ ਨੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਤੋਂ ਅੱਜ 22,300 ਕਿਊਸਿਕ ਪਾਣੀ ਛੱਡਿਆ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਕਾਂਗੜਾ ਜ਼ਿਲ੍ਹੇ ਵਿੱਚ ਪੌਂਗ ਪਾਵਰ ਹਾਊਸ ਦੀ ਇੱਕ ਟਰਬਾਈਨ ਰਾਹੀਂ ਵੱਧ ਤੋਂ ਵੱਧ ਸੰਭਾਵਿਤ ਰਿਲੀਜ਼ ਕੀਤਾ ਗਿਆ ਜਦਕਿ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲੇ ਸਪਿਲਵੇਅ ਰਾਹੀਂ 4,377 ਕਿਊਸਿਕ ਛੱਡਿਆ ਗਿਆ ਹੈ।

ਉੱਚ ਅਧਿਕਾਰੀਆਂ ਨੇ ਬਿਆਸ ਦੇ ਕੰਢੇ ਵਸੇ ਲੋਕਾਂ ਨੂੰ ਸੁਚੇਤ ਰਹਿਣ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਤੇ ਇਸ ਤੋਂ ਇਲਾਵਾ ਦਰਿਆ ਦੇ ਨੇੜੇ ਨਾ ਜਾਣ ਦੀ ਵੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਮਾਨਸਾ 'ਚ ਘੱਗਰ 'ਚ ਪਾੜ ਪੈਣ ਤੋਂ ਬਾਅਦ ਚਿੰਤਾ ਵਧ ਗਈ ਹੈ। ਪਹਿਲਾ ਪਾੜ ਬੁਢਲਾਡਾ ਦੇ ਚਾਂਦਪੁਰਾ ਬੰਨ੍ਹ ਨੇੜੇ ਜਦੋਂਕਿ ਦੂਜਾ ਸਰਦੂਲਗੜ੍ਹ ਇਲਾਕੇ ਦੇ ਪਿੰਡ ਰੁੜਕੀ ਨੇੜੇ ਪਿਆ।

ਇਹ ਵੀ ਪੜ੍ਹੋ : Sultanpur Lodhi News: ਪੰਜਾਬੀਆਂ ਦੀ ਅਨੋਖੀ ਪਹਿਲ! ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਲਾਈ ਕਰੀਬ 250 ਏਕੜ ਝੋਨੇ ਦੀ ਪਨੀਰੀ

ਜ਼ਿਲ੍ਹਾ ਪ੍ਰਸ਼ਾਸਨ ਫੌਜ ਅਤੇ ਐਨਡੀਆਰਐਫ ਦੇ ਸਹਿਯੋਗ ਨਾਲ ਘੱਗਰ ਵਿੱਚ ਦਰਾਰਾਂ ਨੂੰ ਭਰਨ ਲਈ ਜੰਗੀ ਪੱਧਰ ਉਤੇ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮੂਨਕ ਤੇ ਖਨੌਰੀ ਵਿੱਚ ਵੀ ਜ਼ਿੰਦਗੀ ਪਟਰੀ ਉਤੇ ਨਹੀਂ ਪਰਤੀ ਹੈ। ਮੂਨਕ ਦੇ ਕਰੀਬ 20 ਪਿੰਡਾਂ ਵਿੱਚ ਹਾਲੇ ਵੀ ਹੜ੍ਹਾਂ ਦਾ ਪਾਣੀ ਖੜ੍ਹਾ ਹੈ ਪਰ ਹੁਣ ਇਹ ਘੱਟਦਾ ਜਾ ਰਿਹਾ ਹੈ। ਅੱਜ ਪੱਧਰ ਹੋਰ ਹੇਠਾਂ ਚਲਾ ਜਾਵੇਗਾ। ਲੋਕਾਂ ਦੀ ਸਿਹਤ ਸੰਭਾਲ ਲਈ ਇੱਥੇ ਵੱਖ-ਵੱਖ ਟੀਮਾਂ ਰਾਹਤ ਕਾਰਜਾਂ ਵਿੱਚ ਜੁੱਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ : Jammu Kashmir News: ਅਮਰਨਾਥ ਯਾਤਰਾ 'ਤੇ ਆਈ ਮਹਿਲਾ ਸ਼ਰਧਾਲੂ ਦੀ ਪੱਥਰ ਲੱਗਣ ਨਾਲ ਹੋਈ ਮੌਤ

 

Read More
{}{}