Home >>Punjab

Bathinda News: ਅਵਾਰਾ ਕੁੱਤਿਆਂ ਦਾ ਕਹਿਰ! ਬੱਚੀਆਂ 'ਤੇ ਕੀਤਾ ਜਾਨਲੇਵਾ ਹਮਲਾ, CCTV 'ਚ ਤਸਵੀਰਾਂ ਕੈਦ

Bathinda Dog bite News: ਅਵਾਰਾ ਕੁੱਤਿਆਂ ਦੇ ਆਤੰਕ ਤੋਂ ਪਰੇਸ਼ਾਨ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਖਿਲਾਫ ਰੱਜ ਕੇ ਪੜਾਸ ਕੱਢੀ ਹੈ।  

Advertisement
Bathinda News: ਅਵਾਰਾ ਕੁੱਤਿਆਂ ਦਾ ਕਹਿਰ! ਬੱਚੀਆਂ 'ਤੇ ਕੀਤਾ ਜਾਨਲੇਵਾ ਹਮਲਾ, CCTV 'ਚ ਤਸਵੀਰਾਂ ਕੈਦ
Stop
Riya Bawa|Updated: Apr 03, 2024, 10:07 AM IST

Bathinda Dog bite News/ਰਿਪੋਰਟ ਕੁਲਬੀਰ ਬੀਰਾ: ਖੂੰਖਾਰ ਨਸਲਾਂ ਦੇ ਕੁੱਤਿਆਂ ਦੇ ਹਮਲੇ ਕਾਰਨ ਲੋਕਾਂ ਦੇ ਜ਼ਖ਼ਮੀ ਜਾਂ ਜਾਨ ਗੁਆਉਣ ਦੀਆਂ ਰੋਜ਼ਾਨਾ ਖ਼ਬਰ ਪੜ੍ਹਨ ਜਾਂ ਸੁਣਨ ਨੂੰ ਮਿਲਦੀਆਂ ਹਨ। ਇਸ ਦੇ ਬਾਵਜੂਦ ਲੋਕ ਖੂੰਖਾਰ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਇਸ ਦਾ ਖਮਿਆਜਾ ਆਸਪਾਸ ਦੇ ਲੋਕਾਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਭੁਗਤਣਾ ਪੈਂਦਾ ਹੈ। ਅੱਜ ਤਾਜਾ ਮਾਮਲਾ ਪੰਜਾਬ ਦੇ ਬਠਿੰਡਾ (Bathinda Dog bite)  ਤੋਂ ਸਾਹਮਣੇ ਆਇਆ ਹੈ।

ਬਠਿੰਡਾ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਬਠਿੰਡਾ ਦੀ ਨੈਸ਼ਨਲ ਕਲੋਨੀ ਵਿੱਚ ਅਵਾਰਾ ਕੁੱਤਿਆਂ ਨੇ ਗਲੀ ਵਿੱਚ ਖੇਡ ਰਹੀਆਂ ਬੱਚੀਆਂ ਤੇ ਦੂਸਰੀ ਵਾਰ ਕੀਤਾ ਜਾਨਲੇਵਾ ਹਮਲਾ ਕੀਤਾ। ਨਗਰ ਨਿਗਮ ਵੱਲੋਂ ਅਵਾਰਾ ਕੁੱਤਿਆਂ (Bathinda Dog bite)  ਨੂੰ ਲੈ ਕੇ ਵਿੱਢੀ ਗਈ ਮੁਹਿਮ ਬੁਰੀ ਤਰ੍ਹਾਂ ਫੇਲ੍ਹ ਹੋਈ। ਅਵਾਰਾ ਕੁੱਤਿਆਂ ਦੇ ਆਤੰਕ ਤੋਂ ਪਰੇਸ਼ਾਨ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਖਿਲਾਫ਼ ਰੱਜ ਕੇ ਪੜਾਸ ਕੱਢੀ ਗਈ ਹੈ।

ਇਹ ਵੀ ਪੜ੍ਹੋ: Pitbull Attack: ਪਿਟਬੁੱਲ ਨੇ 4 ਸਾਲ ਦੇ ਬੱਚੇ 'ਤੇ ਕੀਤਾ ਹਮਲਾ, ਚਿਹਰਾ ਬੁਰੀ ਤਰ੍ਹਾਂ ਨੋਚਿਆ

ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਅਵਾਰਾ ਕੁੱਤਿਆਂ (Bathinda Dog bite)  ਤੋਂ ਮਹੱਲਾ ਵਾਸੀਆਂ ਨੂੰ ਨਜਾਤ ਨਹੀਂ ਮਿਲ ਰਹੀ ਹੈ। ਅਵਾਰਾ ਕੁੱਤਿਆਂ ਦੇ ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਅਵਾਰਾ ਕੁੱਤੇ ਗਲੀ ਵਿੱਚ ਜਾ ਰਹੇ ਬੱਚਿਆ ਉੱਤੇ ਹਮਲਾ ਕਰਦੇ ਦਿਖਾਈ ਦਿੱਤੇ ਹਨ। ਇਸ ਤੋਂ ਬਾਅਦ ਇੱਕ ਬੱਚੀ ਡਿੱਗ ਗਈ। ਇਹ ਦੇਖ ਕੇ ਬਹੁਤ ਸਾਰੇ  ਲੋਕ ਇੱਕਠੇ ਹੋ ਗਏ।

ਗੌਰਤਲਬ ਹੈ ਕਿ ਤਰਨ ਤਾਰਨ ਦੇ ਪਿੰਡ ਤੁੜ ਵਿਖੇ ਗੁਆਂਢੀਆਂ ਦੇ ਪਿਟਬੁੱਲ ਵੱਲੋਂ (Bathinda Dog bite)  ਅਪਣੇ ਘਰ ਦੇ ਬਾਹਰ ਖੇਡ ਰਹੇ ਚਾਰ ਸਾਲ ਦੇ ਬੱਚੇ ਉੱਤੇ ਹਮਲਾ ਕਰ ਦਿੱਤਾ ਸੀ। ਬੱਚੇ ਦੇ ਘਰਦਿਆਂ ਵੱਲੋਂ ਬੜੀ ਜਦੋਂ ਜਹਿਦ ਤੋਂ ਬਾਅਦ ਬੱਚੇ ਨੂੰ ਪਿਟ ਬੁੱਲ ਤੋਂ ਬਚਾਇਆ ਅਤੇ ਹਸਪਤਾਲ ਦਾਖਿਲ ਕਰਵਾਇਆ।

ਕੁਝ ਮਹੀਨੇ ਪਹਿਲੇ ਇਸੇ ਪਿਟ ਬੁੱਲ ਵੱਲੋਂ ਜ਼ਖ਼ਮੀ ਬੱਚੇ ਦੀ ਛੋਟੀ ਡੇਢ ਸਾਲਾਂ ਭੈਣ ਉੱਤੇ ਵੀ ਹਮਲਾ ਕਰ ਉਸਨੂੰ ਜ਼ਖ਼ਮੀ ਕੀਤਾ ਸੀ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕੁੱਤੇ ਦੇ ਮਾਲਕਾਂ ਉੱਤੇ ਕੇਸ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: Himachal Pradesh News: ਹਿਮਾਚਲ 'ਚ ਡੀਜੇ 'ਤੇ ਨੱਚਦੇ ਹੋਏ ਪੰਜਾਬੀ ਕਲਾਕਰ ਦੀ ਮੌਤ! ਪਹਿਲਾਂ ਫੜਿਆ ਸਿਰ, ਫਿਰ ਪਿਆ ਦਿਲ ਦਾ ਦੌਰਾ 
 

Read More
{}{}