Home >>Punjab

Bathinda Postive News: ਪਿੰਡ ਦੀਆਂ ਔਰਤਾਂ ਲਈ ਮਸੀਹਾ ਬਣੀ ਬਲਜਿੰਦਰ ਕੌਰ

Bathinda Postive News: ਜਿਸ ਨੇ ਹੁਣ ਤੱਕ 700 ਤੋਂ ਵੱਧ ਔਰਤਾਂ ਨੂੰ ਸਵੈ ਰੁਜ਼ਗਾਰ ਵਿੱਚ ਲਗਾਇਆ ਹੋਇਆ ਹੈ ਜਿਸ ਨਾਲ ਇੱਕ ਔਰਤ ਨੂੰ ਲਗਭਗ 12 ਹਜ਼ਾਰ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਦੀ ਆਮਦਨ ਹੋ ਰਹੀ ਹੈ।

Advertisement
Bathinda Postive News: ਪਿੰਡ ਦੀਆਂ ਔਰਤਾਂ ਲਈ ਮਸੀਹਾ ਬਣੀ ਬਲਜਿੰਦਰ ਕੌਰ
Stop
Manpreet Singh|Updated: Jan 12, 2024, 07:38 PM IST

Bathinda Postive News:(Kulbir Beera): ਬਠਿੰਡਾ ਦੇ ਪਿੰਡ ਸਿਵੀਆਂ ਦੀ ਬਲਜਿੰਦਰ ਕੌਰ ਆਪਣੇ ਪਿੰਡ ਦੀਆਂ ਔਰਤਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ। ਜਿਸ ਨੇ ਹੁਣ ਤੱਕ 700 ਤੋਂ ਵੱਧ ਔਰਤਾਂ ਨੂੰ ਸਵੈ ਰੁਜ਼ਗਾਰ ਵਿੱਚ ਲਗਾਇਆ ਹੋਇਆ ਹੈ ਜਿਸ ਨਾਲ ਇੱਕ ਔਰਤ ਨੂੰ ਲਗਭਗ 12 ਹਜ਼ਾਰ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਦੀ ਆਮਦਨ ਹੋ ਰਹੀ ਹੈ।

ਬਲਜਿੰਦਰ ਕੌਰ ਨੇ ਜਾਣਕਾਰੀ ਦਿੱਤੀ  ਹੈ ਕਿ ਪਿੰਡ ਸੇਵੀਆਂ ਪੰਜਾਬ ਰਾਜ ਪੇਂਡੂ ਆਜੀਵਕਾ ਮਿਸ਼ਨ ਅਧੀਨ ਚਲਾਏ ਗਏ ਇਸ ਸੈੱਲਫ਼ ਹੈਲਪ ਗਰੁੱਪਾਂ ਰਾਹੀਂ ਜਿੱਥੇ ਪੇਡੂ ਔਰਤਾਂ ਨੂੰ ਸਵੈ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਦੇ ਆਮਦਨ ਦੇ ਵਿੱਚ ਵਾਧੇ ਲਈ ਵੀ ਕੰਮ ਦਿੱਤੇ ਜਾ ਰਹੇ ਨੇ ਇਸੇ ਅਧੀਨ ਹੀ ਪਿੰਡ ਸਿਵੀਆਂ ਦੀ ਬਲਜਿੰਦਰ ਕੌਰ ਜੋ ਕਿ ਇੱਕ ਬੈਂਕ ਵਿੱਚ ਸੇਵਾਦਾਰ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਹੁਣ ਤੱਕ 723 ਔਰਤਾਂ ਜੋ ਵੱਖ ਵੱਖ ਕੰਮ ਕਰਦੀਆਂ ਹਨ, ਜੋ ਹਰ ਰੋਜ਼ 300 ਤੋਂ ਲੈ ਕੇ 3.50 ਰੁਪਏ ਤੱਕ ਸਲਾਈ, ਕਢਾਈ ਮੰਜੇ ਬੁਣਨਾ, ਸ਼ਹਿਦ ਦਾ ਕੰਮ ਕਰਨਾ ਅਤੇ ਪਾਰਲਰ ਦਾ ਕੰਮ ਕਰਕੇ 12ਹਜ਼ਾਰ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਮਹੀਨੇ ਦੀ ਆਮਦਨ ਕਮਾ ਲੈਦੀਆਂ ਹਨ।

ਉਸ ਤੋਂ ਬਾਅਦ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਅਤੇ ਅੰਬੂਜਾ ਸੀਮੈਂਟ ਫਾਊਡੇਸ਼ਨ ਵੱਲੋਂ ਸਹਿਯੋਗ ਦੇ ਕੇ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੇ ਨਾਲ ਹੁਣ ਸਾਨੂੰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀਆਂ ਸਕੂਲ ਡਰੈੱਸ ਬਣਾਉਣ ਦਾ ਕੰਮ ਦੇ ਦਿੱਤਾ ਗਿਆ ਹੈ। ਲਗਭਗ 20 ਹਜ਼ਾਰ ਤੋਂ ਉੱਤੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਵਰਦੀਆਂ ਸਿਲਾਈ ਕਰ ਕੇ ਦਿੱਤੀਆਂ ਜਾਣਗੀਆਂ ਸਾਨੂੰ ਰੁਜ਼ਗਾਰ ਵੀ ਮਿਲਿਆ ਹੈ ਅਤੇ ਹਿੰਮਤ ਵੀ ਮਿਲੀ ਹੈ ਪਰਸੰਸਾ ਵੀ ਹੁੰਦੀ ਹੈ। ਇਸੇ ਹੌਸਲੇ ਨਾਲ ਅਸੀਂ ਅੱਗੇ ਵਧਾਂਗੇ ਅਤੇ ਆਪ ਦੇ ਪਿੰਡ ਦਾ ਨਾਮ ਪੰਜਾਬ ਭਰ ਵਿੱਚ ਬਣਾਉਣਾ ਹੈ।

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਕੀਮ ਦੇ ਨਾਲ ਪੇਂਡੂ ਔਰਤਾਂ ਨੂੰ ਲਾਭ ਹੋ ਰਿਹਾ ਅਸੀਂ ਇਸ ਤੋਂ ਪਹਿਲਾਂ ਵੀ ਬਠਿੰਡਾ ਦੇ ਪਿੰਡ ਬੁਲਾਡੇ ਵਾਲਾ ਵਿਖੇ ਇਸੇ ਤਰਾਂ ਦਾ ਇੱਕ ਗਰੁੱਪ ਚਲਾਇਆ ਸੀ। ਜਿੱਥੇ ਉਨ੍ਹਾਂ ਨੂੰ ਚੰਗੀ ਆਮਦਨ ਹੋ ਰਹੀ ਹੈ ਹੁਣ ਸਾਡੇ ਵੱਲੋਂ ਇਹਨਾਂ ਨੂੰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਡਰੈੱਸਾਂ ਬਣਾਉਣ ਦਾ ਵੀ ਕੰਮ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਪਿੰਡਾਂ ਦੇ ਵਿੱਚ ਬਣੇ ਸੈੱਲ ਹੈਲਪ ਗਰੁੱਪਾਂ ਦੀ ਮਦਦ ਲਈ ਸਰਕਾਰ ਹਰ ਪੱਖੋਂ ਮਦਦ ਕਰ ਰਹੀ ਹੈ ਕਿਉਂਕਿ ਪੇਂਡੂ ਔਰਤਾਂ ਵੱਲੋਂ ਇਸ ਸਕੀਮਾਂ ਅਧੀਨ ਵੱਖ-ਵੱਖ ਖਾਣ ਪੀਣ ਨੂੰ ਅਤੇ ਪੈਨਲ ਵਾਲੇ ਜਾਂ ਵਸਤਾਂ ਬਣਾਈਆਂ ਜਾ ਰਹੀਆਂ ਹਨ।

Read More
{}{}