Home >>Punjab

Bathinda News: ਪੁਲਿਸ ਨੇ ਨਸ਼ਾ ਤਸਕਰ ਦੇ ਖਾਤਿਆਂ ਵਿੱਚ ਕੁੱਲ 1 ਕਰੋੜ 7 ਲੱਖ 6 ਹਜ਼ਾਰ ਰੁਪਏ ਕੀਤੇ ਫਰੀਜ

Bathinda News: ਤਰਸੇਮ ਚੰਦ ਉਰਫ ਢਪੱਈ ਦੇ ਬੈਂਕ ਵਿੱਚ ਕੁੱਲ 7 ਖਾਤੇ ਸਨ, ਜਿਹਨਾਂ ਬੈਂਕ ਖਾਤਿਆਂ ਵਿੱਚ ਕੁੱਲ ਰਾਸ਼ੀ ਕਰੀਬ 1 ਕਰੋੜ 7 ਲੱਖ 6 ਹਜਾਰ ਰੁਪਏ ਸਨ ਅਤੇ ਇੰਨ੍ਹਾਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ ਕਰਵਾਇਆ ਗਿਆ।

Advertisement
Bathinda News: ਪੁਲਿਸ ਨੇ ਨਸ਼ਾ ਤਸਕਰ ਦੇ ਖਾਤਿਆਂ ਵਿੱਚ ਕੁੱਲ 1 ਕਰੋੜ 7 ਲੱਖ 6 ਹਜ਼ਾਰ ਰੁਪਏ ਕੀਤੇ ਫਰੀਜ
Stop
Manpreet Singh|Updated: Jul 09, 2024, 07:00 PM IST

Bathinda News(Kulbir Beera): ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀ 1 ਕਰੋੜ 7 ਲੱਖ 6 ਹਜ਼ਾਰ ਰੁਪਏ ਦੀ ਰਾਸ਼ੀ ਦੇ ਬੈਂਕ ਖ਼ਾਤਿਆਂ ਨੂੰ ਫ਼ਰੀਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰੀਕ ਨੇ ਦਸਿਆ ਕਿ ਐਸਪੀ (ਇੰਨਵੈਸਟੀਗੇਸ਼ਨ) ਅਜੈ ਗਾਂਧੀ ਬਠਿੰਡਾ ਦੀ ਨਿਗਰਾਨੀ ਹੇਠ ਜਿਹਨਾਂ ਨਸ਼ਾ ਤਸਕਰਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੇ ਬਰਾਮਦ ਹੋਏ ਹਨ, ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਫਰੀਜ਼ ਕਰਵਾਏ ਜਾ ਰਹੇ ਹਨ।

ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਐੱਫ.ਆਈ.ਯੂ ਬਠਿੰਡਾ ਵੱਲੋਂ ਨਸ਼ੇ ਦੇ ਸੌਦਾਗਰਾਂ/ਸਮੱਗਲਰਾਂ ਵੱਲੋਂ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਕਾਨੂੰਨੀ ਪ੍ਰੀਕ੍ਰਿਆ ਰਾਹੀ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਦੇ ਹਨ, ਕੰਪੀਟੈਂਟ ਅਥਾਰਟੀ ਦੀ ਕਾਰਵਾਈ ਤੋਂ ਬਾਅਦ ਜਿਲ੍ਹਾ ਪੁਲਿਸ ਨੂੰ ਆਡਰ ਮੌਸੂਲ ਹੋਣ ਉਪਰੰਤ ਸਬੰਧਤ ਵਿਅਕਤੀ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ਨੂੰ ਫਰੀਜ ਭਾਵ ਜਬਤ ਕੀਤਾ ਜਾਂਦਾ ਹੈ । ਇਸੇ ਕੜੀ ਤਹਿਤ ਬਠਿੰਡਾ ਪੁਲਿਸ ਵੱਲੋਂ ਤਰਸੇਮ ਚੰਦ ਉਰਫ ਢਪੱਈ ਵਾਸੀ ਵਾਰਡ ਨੰਬਰ 7 ਬੋਹੜ ਵਾਲਾ ਚੌਂਕ ਮੌੜ ਮੰਡੀ ਖਿਲਾਫ ਮੁਕੱਦਮਾ ਨੰਬਰ 248 ਮਿਤੀ 8.12.2018 ਅ/ਧ 22 ਐੱਨ.ਡੀ.ਪੀ.ਐੱਸ ਥਾਣਾ ਮੌੜ ਜਿਸ ਪਾਸੋਂ ਲੱਖਾਂ ਦੀ ਤਾਦਾਦ ਵਿਚ ਨਸ਼ੀਲੀਆਂ ਦਵਾਈਆਂ ਤੇ 2 ਕਾਰਾਂ ਬਰਾਮਦ ਹੋਈਆਂ ਸਨ।

ਤਰਸੇਮ ਚੰਦ ਉਰਫ ਢਪੱਈ ਦੇ ਬੈਂਕ ਵਿੱਚ ਕੁੱਲ 7 ਖਾਤੇ ਸਨ, ਜਿਹਨਾਂ ਬੈਂਕ ਖਾਤਿਆਂ ਵਿੱਚ ਕੁੱਲ ਰਾਸ਼ੀ ਕਰੀਬ 1 ਕਰੋੜ 7 ਲੱਖ 6 ਹਜਾਰ ਰੁਪਏ ਸਨ ਅਤੇ ਇੰਨ੍ਹਾਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ ਕਰਵਾਇਆ ਗਿਆ। ਇਸ ਦੇ ਨਾਲ ਹੀ ਐੱਸ ਐੱਸ.ਐੱਸ.ਪੀ. ਦੀਪਕ ਪਾਰੀਕ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਨਜਦੀਕ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਆਦੀ ਹੈ ਤੁਸੀ ਉਸਦੀ ਜਾਣਕਾਰੀ ਕੰਟਰੋਲ ਰੂਮ ਅਤੇ ਐੱਟੀ ਡਰੱਗ ਹੈਲਪ ਲਾਈਨ ਨੰਬਰ 91155-02252, 75080-09080 ਪਰ ਵੱਟਸਐਪ ਜਾਂ ਫੋਨ ਰਾਹੀ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Read More
{}{}