Home >>Punjab

Guru Nanak Dev Ji Prakash Parv: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਆਗਵਾਈ 'ਚ ਸਜਾਇਆ ਨਗਰ ਕੀਰਤਨ

Guru Nanak Dev Ji Prakash Parv: ਇਹ ਨਗਰ ਕੀਰਤਨ ਦੌਰਾਨ ਸੰਗਤਾਂ ਤੋਂ ਇਲਾਵਾ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸੇਸ ਤੌਰ ਉੱਤੇ ਮੋਜੂਦ ਰਹੇ। ਜਗਤ ਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ ਉਤਸਵ ਮਾਲਵੇ ਦੇ ਇਤਿਹਾਸਕ ਨਗਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰੀ ਸਰਥਾ ਭਾਵਨਾ ਨਾਲ ਮਨਾਇਆਂ ਜਾ ਰਿਹਾ ਹੈ।

Advertisement
Guru Nanak Dev Ji Prakash Parv: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਆਗਵਾਈ 'ਚ ਸਜਾਇਆ ਨਗਰ ਕੀਰਤਨ
Stop
Zee News Desk|Updated: Nov 26, 2023, 12:59 PM IST

Guru Nanak Dev Ji Prakash Parv: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਭਾਰੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।  ਉਥੇ ਹੀ ਸਿੱਖ ਜਗਤ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਅੱਜ ਗੁਰਪੂਰਵ ਹਰ ਸਾਲ ਦੀ ਤਰਾਂ ਪੂਰੇ ਧੂਮ ਧਾਮ ਨਾਲ ਮਨਾਇਆ ਹੈ ਜਿਸ ਨੂੰ ਲੈ ਕੇ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।

ਇਹ ਨਗਰ ਕੀਰਤਨ ਦੌਰਾਨ ਸੰਗਤਾਂ ਤੋਂ ਇਲਾਵਾ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ। ਜਗਤ ਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ ਉਤਸਵ ਮਾਲਵੇ ਦੇ ਇਤਿਹਾਸਕ ਨਗਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰੀ ਸਰਥਾ ਭਾਵਨਾ ਨਾਲ ਮਨਾਇਆਂ ਜਾ ਰਿਹਾ ਹੈ। ਜਿਸ ਦੇ ਸੰਧਰਭ ਵਿੱਚ ਐਤਵਾਰ ਨੂੰ ਸ਼੍ਰੋਮਣੀਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਈਆਂ ਤੇ ਪੰਜ ਪਿਆਰਿਆਂ ਦੀ ਆਗਵਾਈ ਵਿੱਚ ਅਲੌਕਿਕ ਨਗਰ ਕੀਰਤਨ ਸਜਾਇਆਂ ਗਿਆ।

ਇਹ ਵੀ ਪੜ੍ਹੋ:  Guru Nanak Jayanti 2023: ਪਹਿਲੀ ਪਾਤਸ਼ਾਹੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਨਗਰ ਕੀਰਤਨ ਵਿੱਚ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਵਿਸ਼ੇਸ਼ ਤੌਰ ਉੱਤੇ ਹਾਜ਼ਰੀ ਲਗਵਾਈ। ਨਗਰ ਕੀਰਤਨ ਦੌਰਾਨ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਰਸਮਈ ਕੀਰਤਨ ਕੀਤਾ ਗਿਆ। ਬੈਡ ਅਤੇ ਗਤਕੇ ਦੇ ਜੋਹਰ ਦਿਖਾਏ ਗਏ। ਸੰਗਤਾਂ ਵੱਲੋਂ ਨਗਰ ਕੀਰਤਨ ਦੌਰਾਨ ਫੁੱਲਾ ਦੀ ਵਰਖਾ ਕੀਤੀ ਜਾ ਰਹੀ ਸੀ। ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੂਰਵ ਦੀ ਵਧਾਈ ਦਿੰਦੇ ਹੋਏ ਨੋਜਵਾਨ ਪੀੜੀ ਨੂੰ ਸਿੱਖੀ ਨਾਲ ਜੁੜਣ ਦਾ ਸੁਨੇਹਾ ਦਿੱਤਾ ਗਿਆ ਹੈ।

ਉਧਰ ਦੂਜੇ ਪਾਸੇ ਜਿਥੇ ਨਗਰ ਕੀਰਤਨ ਦਾ ਰਸਤੇ ਸੰਗਤਾਂ ਵੱਲੋ ਭਰਵਾ ਸਵਾਗਤ ਕਰਕੇ ਲੰਗਰ ਲਗਾਏ ਗਏ। ਤਖ਼ਤ ਸਾਹਿਬ ਵਿਖੇ ਸੋਮਵਾਰ ਨੂੰ ਗੁਰਪੂਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਵਿਸ਼ੇਸ਼ ਰੋਸ਼ਨੀ ਵੀ ਕੀਤੀ ਜਾਵੇਗੀ।

(ਰਿਪੋਰਟ ਕੁਲਬੀਰ ਬੀਰਾ)

Read More
{}{}