Home >>Punjab

Sports News: ਬ੍ਰਾਜ਼ੀਲ 'ਚ ਹੋਈ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ 'ਚ ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ ਜਿੱਤਿਆ ਸੋਨ ਤਗਮਾ

World Deaf Badminton Championship News: ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ ਬ੍ਰਾਜ਼ੀਲ 'ਚ ਹੋਈ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।  

Advertisement
Sports News: ਬ੍ਰਾਜ਼ੀਲ 'ਚ ਹੋਈ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ 'ਚ ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ ਜਿੱਤਿਆ ਸੋਨ ਤਗਮਾ
Stop
Riya Bawa|Updated: Jul 29, 2023, 09:23 AM IST

World Deaf Badminton Championship News: ਬਠਿੰਡਾ ਦੀ ਰਹਿਣ ਵਾਲੀ ਸ਼੍ਰੇਆ ਸਿੰਗਲਾ (Shreya Singla) ਨੇ ਬ੍ਰਾਜ਼ੀਲ 'ਚ ਹੋਈ ਵਾਰਡ ਡੈਫ ਬੈਡਮਿੰਟਨ ਚੈਂਪੀਅਨਸ਼ਿਪ (World Deaf Badminton Championship)  'ਚ ਸੋਨ ਤਗਮਾ ਜਿੱਤ ਕੇ ਬਠਿੰਡਾ ਦਾ ਨਾਂਅ ਉੱਚਾ ਕਰਨ ਦੇ ਨਾਲ-ਨਾਲ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੇਆ  (Shreya Singla) ਨੇ ਦੱਸਿਆ ਕਿ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪਈ, ਉਸ ਦੇ ਪਰਿਵਾਰ ਨੇ ਉਸ ਦਾ ਬਹੁਤ ਸਾਥ ਦਿੱਤਾ। ਡੈਫ ਹੋਣ ਕਾਰਨ ਉਸ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। 

ਪਰ ਕੜੀ ਮਿਹਨਤ ਕਰਕੇ ਉਸ ਨੇ ਕਈ ਵਾਰ ਮੈਡਲ ਜਿੱਤੇ। ਉਸ ਦੀ ਮਿਹਨਤ ਗੰਗ ਲਾਈ ਹੈ। ਸ਼੍ਰੇਆ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਵਿੱਚ ਮੈਂ ਇੱਕਲੌਤੀ ਅਜਿਹੀ ਲੜਕੀ ਹਾਂ ਜਿਸ ਨੇ ਬਹੁਤ ਸਾਰੇ ਮੈਡਲ ਜਿੱਤੇ ਹਨ ਪਰ ਮੈਨੂੰ ਪੰਜਾਬ ਸਰਕਾਰ ਵੱਲੋਂ ਕਦੇ ਵੀ ਕੁਝ ਨਹੀਂ ਮਿਲਿਆ ਇੱਥੋਂ ਤੱਕ ਕਿ ਕਿਸੇ ਨੇ ਵਧਾਈ ਵੀ ਨਹੀਂ ਦਿੱਤੀ। 

ਇਹ ਵੀ ਪੜ੍ਹੋ: Punjab Ghaggar Water level News: ਪੰਜਾਬ ਵਿੱਚ ਘੱਗਰ ਨੇ ਕਿੱਥੇ- ਕਿੱਥੇ ਮਚਾਈ ਤਬਾਹੀ, ਵੇਖੋ ਤਸਵੀਰਾਂ ਰਾਹੀਂ ਹਰ ਪਿੰਡ ਦੀ ਜਾਣਕਾਰੀ

ਪਰ ਬ੍ਰਾਜ਼ੀਲ 'ਚ ਹੋਈ 6ਵੀਂ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ 'ਚ (World Deaf Badminton Championship) ਸੋਨ ਤਮਗਾ ਜਿੱਤਣ ਵਾਲੀ ਸ਼੍ਰੇਆ ਸਿੰਗਲਾ (Shreya Singla) ਦਾ ਬਠਿੰਡਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।ਇਹ ਵੀ ਮਾਣ ਵਾਲੀ ਗੱਲ ਹੈ ਪਰ ਸਰਕਾਰ ਸਭ ਚੁੱਪ ਹੈ। ਸ਼ਰੇਆ ਸਿੰਗਲਾ ਦਾ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਸਵਾਗਤ ਕਰਨ ਲਈ ਹਨੂੰਮਾਨ ਚੌਕ ਤੋਂ ਮਾਲ ਰੋਡ ਤੱਕ ਜਿੱਤ ਦਾ ਜਲੂਸ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਦੇ ਸਕੂਲ ਦੇ ਪ੍ਰਿੰਸੀਪਲ ਸੂਰਜ ਸੇਤੀਆ ਅਤੇ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।  

ਇਸ ਗੱਲਬਾਤ ਦੌਰਾਨ ਸ਼੍ਰੇਆ ਨੇ ਉੱਚੀ ਭਾਵਨਾ ਨਾਲ ਹੀ ਜਿੱਤ ਸੰਭਵ ਹੈ। ਟ੍ਰੇਨਰ ਦੀ ਸਖ਼ਤ ਟ੍ਰੇਨਿੰਗ ਅਤੇ ਮਾਪਿਆਂ ਦੀ ਪ੍ਰੇਰਨਾ ਨੇ ਉਤਸ਼ਾਹ ਨੂੰ ਬੁਲੰਦ ਰੱਖਿਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਖੇਡਣ ਦੇ ਯੋਗ ਨਾ ਹੋਣ ਦੀ ਸਥਿਤੀ ਸੀ। 

ਸਿਖਲਾਈ ਦੌਰਾਨ ਗੋਡਿਆਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ 20 ਦਿਨਾਂ ਤੱਕ ਅਭਿਆਸ ਨਹੀਂ ਕਰ ਸਕਿਆ। ਫਿਜ਼ੀਓਥੈਰੇਪੀ ਕਰਵਾਉਣੀ ਪਈ। 3 ਮਹੀਨੇ ਬਾਅਦ ਘਰ ਪਰਤੀ ਸ਼੍ਰੇਆ ਨੇ ਕਿਹਾ ਕਿ ਹੈਦਰਾਬਾਦ 'ਚ ਟ੍ਰੇਨਿੰਗ ਦੌਰਾਨ ਉਸ ਨੇ 2 ਜੁਲਾਈ ਤੋਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਇੰਡੀਆ ਕੈਂਪ 'ਚ ਅਭਿਆਸ ਕੀਤਾ। ਫਿਰ ਬ੍ਰਾਜ਼ੀਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਖੇਡਣ ਚਲਾ ਗਿਆ। ਹੁਣ 3 ਮਹੀਨੇ ਬਾਅਦ ਘਰ ਪਰਤੀ  ਹਾਂ।

ਇਹ ਵੀ ਪੜ੍ਹੋ: Burna Boy News: ਬਰਨਾ ਬੁਆਏ ਨੇ ਨਵੇਂ ਗੀਤ 'ਚ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ; ਵੀਡੀਓ ਸ਼ੇਅਰ ਕਰਦੇ ਲਿਖਿਆ ਹੈ- 'Legend Never Die'

(ਬਠਿੰਡਾ ਤੋਂ ਕੁਲਬੀਰ ਵੀਰਾ ਦੀ ਰਿਪੋਰਟ)

Read More
{}{}