Home >>Punjab

Batala News: ਬਟਾਲਾ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਮੁਠਭੇੜ, ਇੱਕ ਗੈਂਗਸਟਰ ਨੂੰ ਲੱਗੀ ਗੋਲੀ

Batala News: ਉਹਨਾਂ ਨੇ ਟਵੀਟ ਕਰ ਲਿਖਿਆ ਹੈ ਕਿ ਇਸ ਵਾਰਦਾਤ ਦੌਰਾਨ ਵਰਤੇ ਗਏ 4 ਪਿਸਤੌਲ ਬਰਾਮਦ ਕੀਤੇ ਗਏ ਅਤੇ 6 ਹੋਰ ਵਿਅਕਤੀਆਂ ਨੂੰ ਸਾਜ਼ੋ-ਸਾਮਾਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਗ੍ਰਿਫਤਾਰ ਕੀਤਾ ਗਿਆ।  

Advertisement
Batala News: ਬਟਾਲਾ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਮੁਠਭੇੜ, ਇੱਕ ਗੈਂਗਸਟਰ ਨੂੰ ਲੱਗੀ ਗੋਲੀ
Stop
Zee News Desk|Updated: Nov 04, 2023, 11:16 AM IST

Batala News: ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਟਾਲਾ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ ਅਤੇ ਇਸ ਦੌਰਾਨ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਦੱਸ ਦਈਏ ਕਿ ਇਸ ਮੁਕਾਬਲੇ ਦੌਰਾਨ ਜਿਸ ਗੈਂਗਸਟਰ ਨੂੰ ਗੋਲੀ ਲੱਗੀ ਹੈ ਉਸਨੂੰ ਜ਼ਖ਼ਮੀ ਹਾਲਤ ਵਿਚ ਬਟਾਲਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨੌਜਵਾਨ ਦਾ ਨਾਮ ਨਵਨੀਤ ਸਿੰਘ ਹੈ ਅਤੇ ਪਿੰਡ ਬੱਲਪੁਰੀਆ ਦਾ ਰਹਿਣ ਵਾਲਾ ਸੀ।ਉਸ ਦੇ ਛੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 

ਦੱਸ ਦਈਏ ਕਿ ਇਸ ਦੇ ਨਾਲ ਹੀ ਬਟਾਲਾ ਪੁਲਿਸ ਨੇ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਮੁਕਾਬਲੇ ਤੋਂ ਬਾਅਦ ਇੱਕ ਮੁੱਖ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗ ਗਈ। ਇਹ ਬਾਰੇ ਜਾਣਕਾਰੀ ਪੰਜਾਬ ਦੇ DGP ਗੌਰਵ ਯਾਦਵ ਨੇ ਟਵੀਟ ਰਾਹੀਂ ਦਿੱਤੀ ਹੈ।

ਉਹਨਾਂ ਨੇ ਟਵੀਟ ਕਰ ਲਿਖਿਆ ਹੈ ਕਿ ਇਸ ਵਾਰਦਾਤ ਦੌਰਾਨ ਵਰਤੇ ਗਏ 4 ਪਿਸਤੌਲ ਬਰਾਮਦ ਕੀਤੇ ਗਏ ਅਤੇ 6 ਹੋਰ ਵਿਅਕਤੀਆਂ ਨੂੰ ਸਾਜ਼ੋ-ਸਾਮਾਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਗ੍ਰਿਫਤਾਰ ਕੀਤਾ ਗਿਆ।

DGP ਗੌਰਵ ਯਾਦਵ ਦਾ ਟਵੀਟ

ਇਹ ਵੀ ਪੜ੍ਹੋ:  Jalandhar Accident News: ਜਲੰਧਰ 'ਚ ਤੇਜ਼ ਰਫਤਾਰ ਮਰਸਡੀਜ਼ ਨੇ ਮਚਾਈ ਤਬਾਹੀ, ਸਾਈਕਲ ਸਵਾਰ ਤੇ ਇੱਕ ਹੋਰ ਨੌਜਵਾਨ ਨੂੰ ਕੁਚਲਿਆ

ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਪਹਿਲਾਂ ਹੀ ਹੈਰੀ ਚੱਠਾ ਦੇ ਗੈਂਗ 'ਤੇ ਨਜ਼ਰ ਰੱਖ ਰਹੀ ਸੀ। ਇਸ ਦੌਰਾਨ ਉਸ ਨੂੰ ਗੁਪਤ ਸੂਚਨਾ ਮਿਲੀ। ਪੁਲਿਸ ਨੇ ਸੂਚਨਾ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ ਤਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਸਵੈ-ਰੱਖਿਆ ਲਈ ਗੋਲੀਬਾਰੀ ਕਰਨੀ ਪਈ। ਇਸ ਦੌਰਾਨ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ।

ਪੁਲਿਸ ਨੇ ਹੈਰੀ ਚੱਠਾ ਗੈਂਗ ਨੂੰ ਹਥਿਆਰ ਅਤੇ ਪੈਸੇ ਮੁਹੱਈਆ ਕਰਵਾਉਣ ਵਾਲੇ ਗਿਰੋਹ ਦੇ 6 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਹੈਰੀ ਚੱਠਾ ਵਿਦੇਸ਼ 'ਚ ਬੈਠ ਕੇ ਇਸ ਗਿਰੋਹ ਨੂੰ ਫਿਰੌਤੀ ਦੇ ਆਰਡਰ ਦਿੰਦਾ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਬਟਾਲਾ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Read More
{}{}