Home >>Punjab

Punjab News: ਅੱਜ ਮੁਕੰਮਲ ਬੰਦ ਰਹੇਗਾ ਬਰਨਾਲਾ, ਇਹ ਹੈ ਕਾਰਨ

Punjab News:  ਬੀਤੇ ਦਿਨ ਬਰਨਾਲਾ ਦੇ ਵਪਾਰੀਆਂ ਤੇ ਕਿਸਾਨਾਂ ਦੇ ਐਨਕਾਉਂਟਰ 'ਤੇ ਕਿਸਾਨਾਂ ਵੱਲੋਂ ਕੀਤੇ ਲਾਠੀਚਾਰਜ ਦੇ ਗੁੱਸੇ 'ਚ ਬਰਨਾਲਾ ਵਪਾਰ ਮੰਡਲ ਨੇ ਬੀਤੇ ਦਿਨੀ ਬਰਨਾਲਾ ਮੁਕੰਮਲ ਬੰਦ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵਪਾਰੀਆਂ ਅਤੇ ਅੜ੍ਹਤੀਆਂ ਦੀ ਇੱਕ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ।

Advertisement
Punjab News: ਅੱਜ ਮੁਕੰਮਲ ਬੰਦ ਰਹੇਗਾ ਬਰਨਾਲਾ, ਇਹ ਹੈ ਕਾਰਨ
Stop
Riya Bawa|Updated: May 15, 2024, 10:52 AM IST

Latest Barnala News :  ਪੈਟਰੋਲ ਪੰਪ ਵਪਾਰੀਆਂ ਨੇ 15 ਮਈ ਦਿਨ ਬੁੱਧਵਾਰ ਨੂੰ ਬਰਨਾਲਾ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਸਮੁੱਚਾ ਵਪਾਰੀ ਵਰਗ ਜੌੜੇ ਪੈਟਰੋਲ ਪੰਪ 'ਤੇ ਸਵੇਰੇ 10 ਵਜੇ ਇਕੱਠੇ ਹੋਣਗੇ। ਅੱਜ ਸਵੇਰੇ ਤੋਂ ਹੀ ਬਰਨਾਲਾ ਵਿੱਚ ਸਭ (Barnala close) ਬੰਦ ਪਿਆ ਹੈ ਅਤੇ ਸ਼ਹਿਰ ਵਿੱਚ ਦੁਕਾਨਾਂ ਵੀ ਬੰਦ ਹੈ।

ਬੀਤੇ ਦਿਨ ਬਰਨਾਲਾ ਦੇ ਵਪਾਰੀਆਂ ਤੇ ਕਿਸਾਨਾਂ ਦੇ ਐਨਕਾਉਂਟਰ 'ਤੇ ਕਿਸਾਨਾਂ ਵੱਲੋਂ ਕੀਤੇ ਲਾਠੀਚਾਰਜ ਦੇ ਗੁੱਸੇ 'ਚ ਬਰਨਾਲਾ ਵਪਾਰ ਮੰਡਲ ਨੇ ਬੀਤੇ ਦਿਨੀ ਬਰਨਾਲਾ ਮੁਕੰਮਲ ਬੰਦ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵਪਾਰੀਆਂ ਅਤੇ ਅੜ੍ਹਤੀਆਂ ਦੀ ਇੱਕ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਬਰਨਾਲਾ ਵਪਾਰ ਮੰਡਲ ਦਾ ਗੁੱਸਾ ਅਤੇ ਦੋਸ਼ ਹੈ ਕਿ  ਕਿਸਾਨ ਗੁੰਡਾਗਰਦੀ ਕਰ ਰਹੇ ਹਨ, ਕਿਸਾਨ ਜਥੇਬੰਦੀਆਂ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਧੱਕੇਸ਼ਾਹੀਆਂ ਕਰ ਰਹੀਆਂ ਹਨ, ਪ੍ਰਸ਼ਾਸਨ ਤੇ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਹਨ, ਵਪਾਰੀਆਂ ਦੀ ਮੰਗ ਹੈ ਕਿ ਲਾਠੀਚਾਰਜ ਕਰਨ ਵਾਲੇ ਆੜ੍ਹਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਪਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ ਆਲ ਇੰਡੀਆ ਵਪਾਰ ਮੰਡਲ ਹੜਤਾਲ 'ਤੇ ਜਾਵੇਗਾ।

ਬਰਨਾਲਾ ਦੇ ਵਪਾਰ ਮੰਡਲ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੈ ਕੇ ਬੀਤੇ ਕੱਲ੍ਹ ਕਿਸਾਨਾਂ ਅਤੇ ਵਪਾਰੀਆਂ ਦੇ ਆਹਮੋ-ਸਾਹਮਣੇ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਹੁੰਦੀ ਨਜ਼ਰ ਆ ਰਹੀ ਹੈ। ਵਪਾਰ ਮੰਡਲ ਬਰਨਾਲਾ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਗਈ ਕਾਰਵਾਈ ਕਾਰਨ ਅੱਜ ਬਰਨਾਲਾ ਮੁਕੰਮਲ ਬੰਦ ਹੈ ਅਤੇ ਇਸ ਦਾ ਅਸਰ ਬਰਨਾਲਾ ਸ਼ਹਿਰ (Barnala close) ਵਿਚ ਦੇਖਣ ਨੂੰ ਮਿਲ ਰਿਹਾ ਹੈ।

ਬਰਨਾਲਾ ਦੇ ਸਮੂਹ ਵਪਾਰੀ ਇੱਕਜੁੱਟ ਹੋ ਕੇ ਬਰਨਾਲਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਵਪਾਰੀਆਂ 'ਤੇ ਲਾਠੀਆਂ ਨਾਲ ਹਮਲਾ ਕਰਨ ਵਾਲੇ ਅਖੌਤੀ ਕਿਸਾਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨ ਆਪਣੇ ਮਸਲੇ ਛੱਡ ਕੇ ਕਾਨੂੰਨ ਦੀ ਪਾਲਣਾ ਕਰਨ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Read More
{}{}