Home >>Punjab

Barnala Murder: ਮਾਨਸਿਕ ਰੂਪ ਨਾਲ ਬਿਮਾਰ ਪੁੱਤਰ ਨੇ ਪਿਓ ਤੇ ਭਰਾ 'ਤੇ ਕੀਤਾ ਹਮਲਾ; ਪਿਤਾ ਦੀ ਮੌਤ

Barnala Murder: ਮਹਿਲ ਕਲਾ ਦੇ ਪਿੰਡ ਚੌਹਾਨਕੇ ਵਿੱਚ ਦਿਮਾਗੀ ਤੌਰ ਉਤੇ ਬਿਮਾਰ ਬੇਟੇ ਨੇ ਆਪਣੇ ਪਿਤਾ ਅਤੇ ਭਰਾ ਉਤੇ ਜਾਨਲੇਵਾ ਹਮਲਾ ਕਰ ਦਿੱਤਾ।

Advertisement
Barnala Murder: ਮਾਨਸਿਕ ਰੂਪ ਨਾਲ ਬਿਮਾਰ ਪੁੱਤਰ ਨੇ ਪਿਓ ਤੇ ਭਰਾ 'ਤੇ ਕੀਤਾ ਹਮਲਾ; ਪਿਤਾ ਦੀ ਮੌਤ
Stop
Ravinder Singh|Updated: Sep 09, 2024, 12:06 PM IST

Barnala Murder:  ਬਰਨਾਲਾ ਦੇ ਵਿਧਾਨ ਸਭਾ ਖੇਤਰ ਮਹਿਲ ਕਲਾ ਦੇ ਪਿੰਡ ਚੌਹਾਨਕੇ ਵਿੱਚ ਦਿਮਾਗੀ ਤੌਰ ਉਤੇ ਬਿਮਾਰ ਬੇਟੇ ਨੇ ਆਪਣੇ ਪਿਤਾ ਅਤੇ ਭਰਾ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿੱਚ ਪਿਤਾ ਦੀ ਮੌਤ ਹੋ ਗਈ ਹੈ ਜਦਕਿ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਤਲ ਮਾਨਸਿਕ ਰੂਪ ਨਾਲ ਬਿਮਾਰ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਬਰਨਾਲਾ ਵਿਧਾਨ ਸਭਾ ਖੇਤਰ ਦੇ ਮਹਿਲ ਕਲਾ ਦੇ ਪਿੰਡ ਚੌਹਾਨਕੇ ਵਿੱਚ ਅੱਜ ਸਵੇਰੇ ਕਰੀਬ 2.30 ਵਜੇ ਇੱਕ ਬੇਟੇ ਨੇ ਆਪਣੇ ਬਜ਼ੁਰਗ ਪਿਤਾ ਅਤੇ ਭਰਾ ਉਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਜਾਨਲੇਵਾ ਹਮਲੇ ਵਿੱਚ 65 ਸਾਲਾਂ ਪਿਤਾ ਦੀ ਮੌਤ ਹੋ ਗਈ ਅਤੇ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਸਬੰਧੀ ਥਾਣਾ ਮਹਿਲ ਕਲਾ ਦੇ ਐਸਐਚਓ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮਹਿਲ ਕਲਾ ਦੇ ਅਧੀਨ ਪਿੰਡ ਚੌਹਾਨਕੇ ਕਲਾ ਵਿੱਚ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੇ ਆਪਣੇ ਭਰਾ ਅਤੇ ਪਿਤਾ ਨੂੰ ਜ਼ਖਮੀ ਕਰ ਦਿੱਤਾ ਹੈ। ਜ਼ਖਮੀ ਪਿਤਾ-ਪੁੱਤਰ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਜ਼ਖ਼ਮੀ ਬਜ਼ੁਰਗ ਮੱਘਰ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਥੇ ਬਜ਼ੁਰਗ ਮੱਘਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਬੇਟੇ ਕੁਲਵੰਤ ਸਿੰਘ ਨੂੰ ਵੀ ਬਰਨਾਲੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਮੌਕੇ ਉਤੇ ਥਾਣਾ ਇੰਚਰਾਜ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੱਘਰ ਸਿੰਘ ਦੇ ਵੱਡੇ ਬੇਟੇ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕ ਦੇ ਬੇਟੇ ਅਮਨਦੀਪ ਸਿੰਘ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲਾ ਦਰਜ ਕਰਕੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। ਵੱਖ-ਵੱਖ ਧਾਰਾਵਾਂ 103, 109, 115/1 ਬੀਐਨਐਸਐਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੂੰ ਲਿਖਿਆ ਪੱਤਰ, ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ

 

Read More
{}{}