Home >>Punjab

Taran Taran News: ਤਰਨਤਾਰਨ 'ਚ ਬੈਂਕ ਡਕੈਤੀ, 2 ਬਦਮਾਸ਼ 8 ਲੱਖ ਦੀ ਨਕਦੀ ਲੈ ਕੇ ਹੋਏ ਫਰਾਰ

Taran Taran News: ਤਰਨ ਤਾਰਨ ਵਿਚ 24 ਘੰਟਿਆਂ ਵਿੱਚ ਇਹ ਤੀਜੀ ਵੱਡੀ ਵਾਰਦਾਤ ਵਾਪਰੀ ਹੈ। ਬੁੱਧਵਾਰ ਨੂੰ ਕੁੱਝ ਲੁਟੇਰਿਆਂ ਨੇ ਇੱਕ ਗੰਨ ਹਾਊਸ ਵਿੱਚੋਂ 23 ਹਥਿਆਰ ਚੋਰੀ ਕਰ ਲਈ ਸਨ। ਉਸ ਤੋਂ ਬਾਅਦ ਇੱਕ ਕਪੜਾ ਵਪਾਰੀ ਦੀ ਦੁਕਾਨ ਉੱਤੇ ਬਾਈਕ ਸਵਾਰਾਂ ਨੇ ਫਾਇਰਿੰਗ ਕੀਤੀ ਸੀ। 

Advertisement
Taran Taran News: ਤਰਨਤਾਰਨ 'ਚ ਬੈਂਕ ਡਕੈਤੀ, 2 ਬਦਮਾਸ਼ 8 ਲੱਖ ਦੀ ਨਕਦੀ ਲੈ ਕੇ ਹੋਏ ਫਰਾਰ
Stop
Manpreet Singh|Updated: Feb 29, 2024, 06:45 PM IST

Taran Taran Loot News(Manish Sharma): ਤਰਨ ਤਾਰਨ 'ਚ ਦਿਨ ਦਿਹਾੜੇ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਝਬਾਲ 'ਚ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ 'ਚੋਂ ਦੋ ਹਥਿਆਰਬੰਦ ਬਦਮਾਸ਼ 8 ਤੋਂ 9 ਲੱਖ ਰੁਪਏ ਦੀ ਨਕਦੀ ਅਤੇ ਸੁਰੱਖਿਆ ਗਾਰਡ ਦੀ ਰਾਈਫਲ ਲੈ ਕੇ ਫਰਾਰ ਹੋ ਗਏ। ਦੋਵੇਂ ਲੁਟੇਰਿਆਂ ਨੇ ਹੈਲਮੇਟ ਪਾਏ ਹੋਏ ਸੀ। ਅਤੇ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਰਨ ਤਾਰਨ ਵਿਚ 24 ਘੰਟਿਆਂ ਵਿੱਚ ਇਹ ਤੀਜੀ ਵੱਡੀ ਵਾਰਦਾਤ ਵਾਪਰੀ ਹੈ। ਬੁੱਧਵਾਰ ਨੂੰ ਕੁੱਝ ਲੁਟੇਰਿਆਂ ਨੇ ਇੱਕ ਗੰਨ ਹਾਊਸ ਵਿੱਚੋਂ 23 ਹਥਿਆਰ ਚੋਰੀ ਕਰ ਲਈ ਸਨ। ਉਸ ਤੋਂ ਬਾਅਦ ਇੱਕ ਕਪੜਾ ਵਪਾਰੀ ਦੀ ਦੁਕਾਨ ਉੱਤੇ ਬਾਈਕ ਸਵਾਰਾਂ ਨੇ ਫਾਇਰਿੰਗ ਕੀਤੀ ਸੀ। ਇੱਕ ਦਿਨ ਵਿੱਚ ਤਿੰਨ ਵੱਡੀਆਂ ਵਾਰਦਤਾਂ ਹੋਇਆ ਕਿਤੇ ਨਾ ਕਿਤੇ ਪੁਲਿਸ ਦੀ ਸਾਖ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।

ਇਹ ਵੀ ਪੜ੍ਹੋ: Nabha News: ਵੇਟ ਲਿਫਟਰ ਹਰਜਿੰਦਰ ਕੌਰ ਨੂੰ ਵਾਅਦੇ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

ਐਸ ਐਸ ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਦੁਪਹਿਰ ਨੂੰ ਬੁਲੇਟ ਬਾਈਕ ਉੱਤੇ ਦੋ ਹਥਿਆਰਬੰਦ ਬੈਂਕ ਦੇ ਅੰਦਰ ਹੈਲਮੇਟ ਪਾ ਕੇ ਦਾਖਲ ਹੁੰਦੇ ਹਨ। ਅੰਦਰ ਆ ਕੇ ਉਨ੍ਹਾਂ ਬੈਂਕ ਦੇ ਸੁਰੱਖਿਆ ਕਰਮੀ ਨੂੰ ਪਿਸਤੌਲ ਦਿਖਾ ਉਸਦੀ ਰਾਈਫਲ ਖੋਹ ਲਈ। ਜਿਸ ਤੋਂ ਬਾਅਦ ਕੈਸ਼ ਕਾਂਊਟਰ ਤੋਂ 8-10 ਲੱਖ ਕੈਸ਼ ਲੁੱਟ ਕੇ ਫਰਾਰ ਹੋ ਗਏ। ਬੈਂਕ ਸੁਰੱਖਿਆ ਕਰਮਚਾਰੀ ਅਤੇ ਇੱਕ ਗ੍ਰਾਹਕ ਨੇ ਉਹਨਾਂ ਦਾ ਪਿੱਛਾ ਕੀਤਾ ਪਰ ਲੁਟੇਰੇ ਨਜ਼ਦੀਕ ਟੋਲ ਪਲਾਜ਼ਾ ਉੱਤੇ ਬੁਲੇਟ ਸੁੱਟਕੇ ਇੱਕ ਚਿੱਟੇ ਰੰਗ ਦੀ ਕਾਰ ਵਿਚ ਫਰਾਰ ਹੋ ਗਏ।

ਇਹ ਵੀ ਪੜ੍ਹੋ: Mohali News: ਸਮੇਂ ਦੀਆਂ ਸਰਕਾਰਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਰਕਾਰੀ ਸੰਸਥਾਵਾਂ ਤਬਾਹ ਕੀਤੀਆਂ-ਮੁੱਖ ਮੰਤਰੀ

Read More
{}{}