Home >>Punjab

ਟ੍ਰੋਲ ਕਰਨ ਵਾਲਿਆਂ ਨੂੰ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਦਾ ਜਵਾਬ, ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਜਿੱਤੇ

ਅਰਸ਼ਦੀਪ ਇਸ ਮੈਚ 'ਚ ਇਕ ਕੈਚ ਛੱਡਣ ਤੋਂ ਬਾਅਦ ਨਿਸ਼ਾਨੇ 'ਤੇ ਆ ਗਏ ਹੈ। ਇਸ ਦੌਰਾਨ ਹੁਣ ਉਨ੍ਹਾਂ ਦੇ ਮਾਤਾ-ਪਿਤਾ ਨੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। 

Advertisement
ਟ੍ਰੋਲ ਕਰਨ ਵਾਲਿਆਂ ਨੂੰ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਦਾ ਜਵਾਬ, ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਜਿੱਤੇ
Stop
Zee News Desk|Updated: Sep 06, 2022, 01:12 PM IST

ਚੰਡੀਗੜ੍ਹ- ਐਤਵਾਰ ਨੂੰ ਏਸ਼ੀਆ ਕੱਪ 2022 ਦੇ ਮੈਚ ਵਿੱਚ ਪਾਕਿਸਤਾਨ ਹੱਥੋਂ ਭਾਰਤ ਦੇ ਹਾਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਅਰਸ਼ਦੀਪ ਇਸ ਮੈਚ 'ਚ ਇਕ ਕੈਚ ਛੱਡਣ ਤੋਂ ਬਾਅਦ ਨਿਸ਼ਾਨੇ 'ਤੇ ਆ ਗਏ ਹੈ। ਇਸ ਤੋਂ ਬਾਅਦ ਇੱਕ ਇੱਕ ਕਰਕੇ ਕ੍ਰਿਕਟਰ,ਲੋਕ ਤੇ ਹੋਰ ਹਸਤੀਆਂ ਅਰਸ਼ਦੀਪ ਸਿੰਘ ਦੇ ਸਮਰਥਨ ਵਿੱਚ ਆਈਆਂ। 

ਅਰਸ਼ਦੀਪ ਦੀ ਟਰੋਲਿੰਗ 'ਤੇ ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਅਸੀਂ ਉਸ ਨੂੰ ਪਾਜ਼ੀਟਿਵ ਲਿਆ ਹੈ, ਕੋਈ ਸਮੱਸਿਆ ਨਹੀਂ ਹੈ। ਪਿਤਾ ਨੇ ਦੱਸਿਆ ਕਿ ਅਰਸ਼ਦੀਪ ਦਾ ਅਗਲੇ ਮੈਚ 'ਤੇ ਫੋਕਸ ਹੈ। ਉਨ੍ਹਾਂ ਕਿਹਾ ਦੇਖਣਾ ਭਾਰਤੀ ਟੀਮ ਏਸ਼ੀਆ ਕੱਪ ਜਿੱਤ ਕੇ ਆਵੇਗੀ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਨੇ ਕਿਹਾ ਕਿ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ। ਅਸੀ ਇਸ ਨੂੰ ਪੋਜ਼ੀਟਿਵ ਲੈ ਰਹੇ ਹਾਂ।

ਇਸ ਤੋਂ ਇਲਾਵਾ ਕ੍ਰਿਕਟਰ ਵਿਰਾਟ ਕੋਹਲੀ ਨੇ ਵੀ ਅਰਸ਼ਦੀਪ ਸਿੰਘ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ "ਕੋਈ ਵੀ ਗਲਤੀ ਕਰ ਸਕਦਾ ਹੈ, ਸਥਿਤੀ ਤੰਗ ਸੀ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਅਰਸ਼ਦੀਪ ਸਿੰਘ ਦੇ ਹੱਕ 'ਚ ਟਵੀਟ ਕੀਤਾ ਸੀ। ਦੂਜੇ ਪਾਸੇ ਪੰਜਾਬ ਦੇ ਸਿਆਸਤਦਾਨ ਵੀ ਅਰਸ਼ਦੀਪ ਸਿੰਘ ਦੇ ਹੱਕ ਵਿੱਚ ਆਏ। ਰਾਜ ਸਭਾ ਮੈਂਬਰ ਰਾਘਵ ਚੱਡਾ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਨਾਲ ਮੁਲਾਕਾਤ ਵੀ ਕੀਤੀ ਗਈ।

ਕਿਉਂ ਹੋਣਾ ਪਿਆ ਅਰਸ਼ਦੀਪ ਸਿੰਘ ਨੂੰ ਟ੍ਰੋਲ

 ਖੇਡ ਦੀ ਸਭ ਤੋਂ ਵੱਡੀ ਚਰਚਾ ਪਾਰੀ ਦੇ 18ਵੇਂ ਓਵਰ ਵਿੱਚ ਹੋਈ ਜਦੋਂ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਰਵੀ ਬਿਸ਼ਨੋਈ ਦੀ ਗੇਂਦਬਾਜ਼ੀ 'ਤੇ ਆਸਿਫ ਅਲੀ ਦਾ ਕੈਚ ਛੱਡ ਦਿੱਤਾ। ਨਤੀਜੇ ਵਜੋਂ ਆਸਿਫ ਅਲੀ ਨੂੰ ਜੀਵਨ ਮਿਲਿਆ। ਆਸਿਫ਼ ਅਲੀ ਨੇ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਅਤੇ ਭਾਰਤ ਨੂੰ  ਪੰਜ ਵਿਕਟਾਂ ਨਾਲ ਹਰਾਉਣ ਵਿੱਚ ਮਦਦ ਕੀਤੀ।

WATCH LIVE TV

 

 

Read More
{}{}