Home >>Punjab

Anandpur Sahib News: ਮਾਨਸੂਨ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ, ਰਸੋਈ ਦਾ ਵਿਗੜਿਆ ਬਜਟ

Anandpur Sahib News: ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਇਸ ਨਾਲ ਸਬਜ਼ੀਆਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਮੰਡੀਆਂ ਵਿੱਚ ਆਮਦ ਘੱਟ ਗਈ ਹੈ। ਬਾਜ਼ਾਰਾਂ 'ਚ ਸਪਲਾਈ ਘੱਟ ਹੋਣ ਕਾਰਨ ਕੀਮਤ ਤੇਜ਼ੀ ਨਾਲ ਵਧੀ ਹੈ।

Advertisement
Anandpur Sahib News: ਮਾਨਸੂਨ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ, ਰਸੋਈ ਦਾ ਵਿਗੜਿਆ ਬਜਟ
Stop
Manpreet Singh|Updated: Jul 11, 2024, 08:07 AM IST

Anandpur Sahib News(Bimal Sharma): ਹਰ ਸਾਲ ਬਰਸਾਤਾਂ ਦੇ ਲਗਭਗ ਦੋ ਮਹੀਨਿਆਂ ਦੌਰਾਨ ਸਬਜ਼ੀਆਂ ਤੇ ਰੇਟਾਂ ਵਿੱਚ ਇਕਦਮ ਕਾਫ਼ੀ ਜ਼ਿਆਦਾ ਇਜ਼ਾਫਾ ਹੋ ਜਾਂਦਾ ਹੈ। ਜਿਸ ਨਾਲ ਮੱਧ ਵਰਗੀ ਪਰਿਵਾਰਾਂ ਦੇ ਬਜਟ ਤੇ ਕਾਫੀ ਜ਼ਿਆਦਾ ਅਸਰ ਪੈਂਦਾ ਹੈ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਗਈ। ਜਿਥੇ ਇੱਕ ਪਾਸੇ ਗਰਮੀ ਦਾ ਪਾਰਾ ਵੱਧ ਰਿਹਾ ਹੈ। ਉਥੇ ਦੂਜੇ ਪਾਸੇ ਇਸ ਦੀ ਮਾਰ ਹੁਣ ਸਬਜ਼ੀਆਂ ਉਤੇ ਵੀ ਦਿਖਾਈ ਦੇਣ ਲੱਗੀ। ਇਸ ਨਾਲ ਨਾ ਸਿਰਫ਼ ਸਬਜ਼ੀ ਵਿਕਰੇਤਾ ਦਾ ਨੁਕਸਾਨ ਹੋ ਰਿਹਾ ਹੈ।

ਦੁਕਾਨਦਾਰਾਂ ਦੇ ਮੁਤਾਬਿਕ ਬਰਸਾਤਾਂ ਦੇ ਦਿਨਾਂ ਵਿੱਚ ਪੈਦਾਵਾਰ ਘੱਟ ਜਾਂਦੀ ਹੈ ਅਤੇ ਡਿਮਾਂਡ ਵੱਧ ਜਾਂਦੀ ਹੈ। ਜਿਸ ਕਰਕੇ ਰੇਟ ਕਾਫੀ ਜ਼ਿਆਦਾ ਵੱਧ ਜਾਂਦੇ ਹਨ। ਸਬਜ਼ੀਆਂ ਦੇ ਰੇਟ ਵਧਣ ਕਾਰਨ ਖਰੀਦਦਾਰੀ ਕਰਨ ਵਾਲਿਆਂ ਵਿੱਚ ਵੀ ਕਮੀ ਆਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਰਸਾਤਾਂ ਦੇ ਮੌਸਮ ਵਿੱਚ ਸਬਜ਼ੀ ਦੀ ਡਿਮਾਂਡ ਜਿਆਦਾ ਹੁੰਦੀ ਹੈ ਅਤੇ ਮੰਡੀਆਂ ਦੇ ਵਿੱਚ ਆਮਦ ਘੱਟ ਹੁੰਦੀ ਹੈ ਕਿਉਂਕਿ ਇੱਕ ਤਾਂ ਬਰਸਾਤਾਂ ਦੇ ਵਿੱਚ ਸਬਜ਼ੀ ਦੀ ਪੈਦਾਵਾਰ ਘੱਟ ਜਾਂਦੀ ਹੈ ਤੇ ਦੂਸਰਾ ਜਿਆਦਾਤਰ ਸਬਜ਼ੀਆਂ ਪਹਾੜੀ ਇਲਾਕਿਆਂ ਤੋਂ ਆਉਂਦੀਆਂ ਹਨ। ਮੀਂਹ ਕਾਰਨ ਕਈ ਜਗਹਾ ਰਸਤੇ ਬੰਦ ਹੋ ਜਾਂਦੇ ਹਨ ਜਿਸ ਕਰਕੇ ਮੰਡੀਆਂ ਦੇ ਵਿੱਚ ਸਬਜੀ ਨਹੀਂ ਪਹੁੰਚਦੀ।

ਸਬਜ਼ੀਆਂ ਦੇ ਰੇਟ

ਮਟਰ-160 ਰੁਪਏ ਪ੍ਰਤੀ ਕਿਲੋ
ਘੀਆ-60 ਰੁਪਏ ਪ੍ਰਤੀ ਕਿਲੋ
ਗੋਭੀ-60ਰੁਪਏ ਪ੍ਰਤੀ ਕਿਲੋ
ਫਰਾਂਸਬੀਨ-80 ਰੁਪਏ ਪ੍ਰਤੀ ਕਿਲੋ
ਟਮਾਟਰ-80 ਰੁਪਏ ਪ੍ਰਤੀ ਕਿਲੋ
ਸ਼ਿਮਲਾ ਮਿਰਚ-80 ਰੁਪਏ ਪ੍ਰਤੀ ਕਿਲੋ
ਤੋਰੀ-60 ਰੁਪਏ ਪ੍ਰਤੀ ਕਿਲੋ
ਅਰਬੀ-60 ਰੁਪਏ ਪ੍ਰਤੀ ਕਿਲੋ
ਪਿਆਜ਼-50 ਰੁਪਏ ਪ੍ਰਤੀ ਕਿਲੋ
ਖੀਰਾ-60 ਰੁਪਏ ਪ੍ਰਤੀ ਕਿਲੋ
ਆਲੂ-40 ਰੁਪਏ ਪ੍ਰਤੀ ਕਿਲੋ

ਦਿਨੋ-ਦਿਨ ਦੀ ਮਹਿੰਗਾਈ ਕਾਰਨ ਲੋਕ ਦਾ ਬਜਟ ਵਿਗੜ ਗਿਆ ਹੈ। ਲੋਕ ਹੁਣ ਕਿਲੋ-ਕਿਲੋ ਦੀ ਜਗ੍ਹਾ ਪਾਈਆ-ਪਾਈਆ, ਅੱਧਾ-ਅੱਧਾ ਕਿੱਲੋ ਸਬਜ਼ੀਆਂ ਲੈ ਕੇ ਗੁਜ਼ਾਰਾ ਕਰ ਰਹੇ ਹਨ। ਕਿਰਤੀ ਪਰਿਵਾਰਾਂ ਅਤੇ ਗਰੀਬ ਲੋਕਾਂ ਦਾ ਸਬਜ਼ੀ ਨਾਲ ਰੋਟੀ ਖਾਣਾ ਮੁਸ਼ਕਿਲ ਹੋ ਗਿਆ ਹੈ। ਸਬਜ਼ੀਆਂ ਦੇ ਭਾਅ ਵਧਣ ਦਾ ਕਾਰਨ ਮੀਂਹ ਕਾਰਨ ਪ੍ਰਭਾਵਿਤ ਹੋਈ ਫ਼ਸਲ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿੱਚ ਮੀਂਹ ਕਾਰਨ ਸਬਜ਼ੀਆਂ ਘੱਟ ਮਾਤਰਾ ਵਿੱਚ ਮੰਡੀ ਵਿੱਚ ਪੁੱਜ ਰਹੀਆਂ ਹਨ। ਇਸ ਕਾਰਨ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। 

Read More
{}{}