Home >>Punjab

Amritsar News: ਸ਼ਰਾਬ ਦੇ ਨਸ਼ੇ 'ਚ ਧੁੱਤ ਸਬ ਇੰਸਪੈਕਟਰ ਇੱਕ ਘਰ ਵਿੱਚ ਵੜ੍ਹਿਆ, ਮਹਿਲਾਵਾਂ ਤੋਂ ਪੈਸੇ ਮੰਗੇ

Amritsar News: ਇਸ ਮੌਕੇ ਪਿੰਡ ਵਾਸੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਹੋਈ ਅਤੇ ਬੜੀ ਮੁਸ਼ਕਿਲ ਨਾਲ ਇਸ ਸਬ ਇੰਸਪੈਕਟਰ ਨੂੰ ਥਾਣੇ ਲਿਜਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇਸ ਮਸਲੇ ਵਿਚ ਇਨਸਾਫ ਦੀ ਮੰਗ ਕੀਤੀ ਹੈ।

Advertisement
Amritsar News: ਸ਼ਰਾਬ ਦੇ ਨਸ਼ੇ 'ਚ ਧੁੱਤ ਸਬ ਇੰਸਪੈਕਟਰ ਇੱਕ ਘਰ ਵਿੱਚ ਵੜ੍ਹਿਆ, ਮਹਿਲਾਵਾਂ ਤੋਂ ਪੈਸੇ ਮੰਗੇ
Stop
Manpreet Singh|Updated: May 14, 2024, 04:57 PM IST

Amritsar News: ਅੰਮ੍ਰਿਤਸਰ ਦੇ ਪਿੰਡ ਫਤਾਹਪੁਰ ਵਿੱਚ ਸਬ ਇੰਸਪੈਕਟਰ 'ਤੇ ਇੱਕ ਪਰਿਵਾਰ ਨੇ ਪੈਸੇ ਮੰਗਣ ਅਤੇ ਗਾਲ ਗਲੋਚ ਕਰਨ ਦੇ ਦੋਸ਼ ਲੱਗਾਏ ਹਨ। ਜਾਣਕਾਰੀ ਮਤਾਬਿਕ ਦੇਰ ਰਾਤ ਇਕ ਘਰ ਵਿੱਚ ਸਿਰਫ ਮਹਿਲਾਵਾਂ ਮੌਜੂਦ ਸਨ, ਤਾਂ ਸਬ ਇੰਸਪੈਕਟਰ ਉਨ੍ਹਾਂ ਦੇ ਘਰ ਵੜ ਗਿਆ। ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਉਸ ਨੇ ਮਹਿਲਾਵਾਂ ਤੋਂ ਪੈਸੇ ਮੰਗੇ ਅਤੇ ਗਾਲੀ ਗਲੋਚ ਵੀ ਕੀਤੀ। ਜਿਥਸ ਤੋਂ ਬਾਅਦ ਮੌਕੇ 'ਤੇ ਪਿੰਡ ਵਾਸੀ ਇਕਠੇ ਹੋ ਗਏ ਅਤੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਬ ਇੰਸਪੈਕਟਰ ਨੂੰ ਕਾਬੂ ਕਰ ਥਾਣੇ ਲੈ ਗਏ।

ਇਸ ਮੌਕੇ ਜਾਣਕਾਰੀ ਦਿੰਦਿਆ ਪਿੰਡ ਵਾਸੀ ਨੇ ਦੱਸਿਆ ਕਿ ਸਬ ਇੰਸਪੈਕਟਰ ਰਵਿੰਦਰ ਸਿੰਘ ਵਲੋਂ ਅੱਜ ਪਿੰਡ ਦੇ ਇਕ ਪਰਿਵਾਰ ਦੀਆਂ ਇਕਲੀਆਂ ਮਹਿਲਾਵਾਂ ਕੋਲੋ ਇਕ ਹਜ਼ਾਰ ਰੁਪਏ ਦੀ ਨਜਾਇਜ਼ ਉਗਰਾਹੀ ਕੀਤੀ ਹੈ ਅਤੇ ਸ਼ਰਾਬ ਦੀ ਹਾਲਤ ਵਿਚ ਗਾਲਾਂ ਵੀ ਕੱਢੀਆ ਹੈ। ਜਿਸ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਅਤੇ ਉਸ ਦੀ  ਵੀਡੀਉ ਬਣਾਈ ਹੈ। ਜਿਸ ਤੋ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਸਬ ਇੰਸਪੈਕਟਰ ਨੂੰ ਥਾਣੇ ਲਿਜਾਇਆ ਗਿਆ।

ਇਸ ਮੌਕੇ ਪਿੰਡ ਵਾਸੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਹੋਈ ਅਤੇ ਬੜੀ ਮੁਸ਼ਕਿਲ ਨਾਲ ਇਸ ਸਬ ਇੰਸਪੈਕਟਰ ਨੂੰ ਥਾਣੇ ਲਿਜਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇਸ ਮਸਲੇ ਵਿਚ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: Karamjit Anmol Nomination: ਫਰੀਦਕੋਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਨੇ ਨਾਮਜ਼ਦਗੀ ਕੀਤੀ ਦਾਖ਼ਲ

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ  SHO ਨੇ ਦੱਸਿਆ ਕਿ ਸਾਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਫਿਲਹਾਲ ਪੁਲਿਸ ਮੁਲਾਜ਼ਮ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਅਤੇ ਜਲਦ ਜਾਂਚ ਤੋ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: Kurali News: ਚਰਨਜੀਤ ਚੰਨੀ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਲਿਆ Notice, ਚੰਨੀ ਦਾ ਪਲਟਵਾਰ ਜਵਾਬ

 

Read More
{}{}