Home >>Punjab

Amritsar News: ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪਰਫਿਊਮ ਦੀ ਵਰਤੋਂ 'ਤੇ ਲੱਗੀ ਪਾਬੰਦੀ!

Amritsar News: ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਵਿਦਵਾਨਾਂ ਨੇ ਅਜਿਹਾ ਕਰਨ ਦੀ ਮੰਗ ਕੀਤੀ ਸੀ। ਦਰਅਸਲ, ਪਰਫਿਊਮ 'ਚ ਕਈ ਹਾਨੀਕਾਰਕ ਕੈਮੀਕਲ ਵੀ ਹੁੰਦੇ ਹਨ।।   

Advertisement
Amritsar News: ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪਰਫਿਊਮ ਦੀ ਵਰਤੋਂ 'ਤੇ ਲੱਗੀ ਪਾਬੰਦੀ!
Stop
Zee News Desk|Updated: Oct 10, 2023, 02:40 PM IST

Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਸੰਗਤ ਲਈ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਹੁਕਮ ਅਨੁਸਾਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪਰਫਿਊਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਪਾਲਕੀ ਸਾਹਿਬ 'ਤੇ ਪਰਫਿਊਮ ਛਿੜਕਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਵਿਦਵਾਨਾਂ ਨੇ ਅਜਿਹਾ ਕਰਨ ਦੀ ਮੰਗ ਕੀਤੀ ਸੀ। ਦਰਅਸਲ, ਪਰਫਿਊਮ 'ਚ ਕਈ ਹਾਨੀਕਾਰਕ ਕੈਮੀਕਲ ਵੀ ਹੁੰਦੇ ਹਨ। ਸਿੱਖ ਮਰਿਯਾਦਾ ਵਿੱਚ ਸ਼ਰਾਬ ਦਾ ਸੇਵਨ ਗਲਤ ਮੰਨਿਆ ਗਿਆ ਹੈ ਜਿਸ ਕਾਰਨ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਇੱਤਰ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab News:  ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਵੱਡਾ ਬਿਆਨ- ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਆਵੇਗੀ ਕੋਈ ਪਰੇਸ਼ਾਨੀ

ਸਿੱਖ ਵਿਦਵਾਨਾਂ ਅਨੁਸਾਰ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਕਿਸੇ ਕਿਸਮ ਦਾ ਪਰਫਿਊਮ ਨਹੀਂ ਵਰਤਿਆ ਜਾਂਦਾ ਸੀ। ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਉਥੇ ਧੂਪ ਧੁਖਾਈ ਜਾਂਦੀ ਸੀ ਤਾਂ ਜੋ ਸੰਗਤ ਨੂੰ ਚੰਗੀ ਖੁਸ਼ਬੂ ਆਵੇ ਪਰ ਕੁਝ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਇੱਤਰ ਦੀ ਵਰਤੋਂ ਸ਼ੁਰੂ ਹੋ ਗਈ ਸੀ।

ਦਰਅਸਲ ਇਹ ਇੱਤਰ ਆਯੁਰਵੈਦਿਕ ਵਿਧੀ ਦੁਆਰਾ ਗੁਲਾਬ ਜਾਂ ਹੋਰ ਫੁੱਲਾਂ ਤੋਂ ਤਿਆਰ ਕੀਤਾ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਬਾਜ਼ਾਰਾਂ 'ਚ ਮਿਲਣ ਵਾਲੇ ਮਹਿੰਗੇ ਪਰਫਿਊਮ ਦੀ ਵਰਤੋਂ ਹੋਣ ਲੱਗੀ ਹੈ। ਪਰ ਕਿਸੇ ਨੇ ਇਹ ਨਹੀਂ ਦੇਖਿਆ ਕਿ ਇਸ ਵਿਚ ਅਲਕੋਹਲ ਅਤੇ ਹਾਨੀਕਾਰਕ ਰਸਾਇਣ ਵੀ ਹਨ। ਜਦੋਂ ਸਿੱਖ ਵਿਦਵਾਨਾਂ ਨੇ ਇਸ ਵੱਲ ਧਿਆਨ ਦਿੱਤਾ ਤਾਂ ਇਹ ਪ੍ਰਥਾ ਹੁਣ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Raghav Chadha News: ਸਰਕਾਰੀ ਬੰਗਲਾ ਬਚਾਉਣ ਲਈ 'ਆਪ' ਸਾਂਸਦ ਰਾਘਵ ਚੱਢਾ ਨੇ ਕੀਤਾ ਹਾਈਕੋਰਟ ਦਾ ਰੁਖ਼

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ 'ਚ ਪਾਲਕੀ ਸਾਹਿਬ ਦੇ ਆਗਮਨ ਸਮੇਂ ਸ਼ਰਧਾਲੂਆਂ ਦੀ ਹਾਜ਼ਰੀ 'ਚ ਅਤਰ ਛਿੜਕਿਆ ਗਿਆ ਸੀ।

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Read More
{}{}