Home >>Punjab

Amritsar News: ਅੰਮ੍ਰਿਤਸਰ 'ਚ 3 ਡੇਂਗੂ ਅਤੇ 4 ਚਿਕਨ ਗੁਣੀਆ ਦੇ ਕੇਸ ਆਏ ਸਹਾਮਣੇ, ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ

Amritsar News: ਸਿਹਤ ਵਿਭਾਗ ਵੱਲੋਂ ਹੁਣ ਤੱਕ 3 ਲੱਖ 30 ਹਜ਼ਾਰ ਘਰਾਂ ਦਾ ਦੌਰਾ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 111 ਘਰਾਂ ਦੇ ਵਿੱਚ ਲਾਰਵਾ ਪਾਇਆ ਗਿਆ ਹੈ, 63 ਘਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ 48 ਘਰਾਂ ਨੂੰ ਚਲਾਨ ਜਾਰੀ ਕੀਤੇ ਗਏ ਹਨ। 

Advertisement
Amritsar News: ਅੰਮ੍ਰਿਤਸਰ 'ਚ 3 ਡੇਂਗੂ ਅਤੇ 4 ਚਿਕਨ ਗੁਣੀਆ ਦੇ ਕੇਸ ਆਏ ਸਹਾਮਣੇ, ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ
Stop
Manpreet Singh|Updated: Jul 03, 2024, 01:39 PM IST

Amritsar News (Bharat Sharma): ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ। ਬਰਸਾਤ ਤੋਂ ਬਾਅਦ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀਆਂ ਤੋਂ ਨਿਪਟਣ ਦੇ ਲਈ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾਕਟਰ ਹਰਜੋਤ ਕੌਰ ਨੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਉਨ੍ਹਾਂ ਦੇ ਵੱਲੋਂ 15 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮਲਟੀਪਰਪਜ਼ ਵਰਕਰ ਵੀ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ 18 ਬਿਲਡਿੰਗ ਚੈੱਕਰ ਵੀ ਹਨ। ਉਨ੍ਹਾਂ ਦੀ ਵੱਲੋਂ ਹੁਣ ਤੱਕ 3 ਲੱਖ 30 ਹਜ਼ਾਰ ਘਰਾਂ ਦਾ ਦੌਰਾ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 111 ਘਰਾਂ ਦੇ ਵਿੱਚ ਲਾਰਵਾ ਪਾਇਆ ਗਿਆ ਹੈ, 63 ਘਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ 48 ਘਰਾਂ ਨੂੰ ਚਲਾਨ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਲਾਰਵੇ ਦਾ ਸੈਂਪਲ ਮਿਲਦਾ ਹੈ। ਉਸ ਲਾਰਵੇ ਨੂੰ ਸਪਰੇਅ ਦੇ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ।

ਡੇਂਗੂ ਫੈਲਣ ਦੇ ਕਾਰਨ

ਡਾਕਟਰ ਹਰਜੋਤ ਕੌਰ ਨੇ ਦੱਸਿਆ ਆਮ ਤੌਰ ‘ਤੇ ਡੇਂਗੂ ਦਾ ਲਾਰਵਾ ਅਜਿਹੀਆਂ ਥਾਵਾਂ ‘ਤੇ ਫੈਲਦਾ ਹੈ। ਜਿਸ ਵਿਚ ਬਰਸਾਤ ਤੋਂ ਬਾਅਦ ਜਮਾਂ ਹੋਏ ਸਾਫ਼ ਪਾਣੀ, ਘਰਾਂ ਦੇ ਕੂਲਰਾਂ ਅਤੇ ਹੋਰ ਅਜਿਹੀਆਂ ਥਾਵਾਂ ਸ਼ਾਮਲ ਹਨ। ਡੇਂਗੂ ਦਾ ਵਾਇਰਸ ਸਾਡੇ ਖ਼ੂਨ ਵਿੱਚ ਘੁੰਮਦਾ ਹੈ ਜਦੋਂ ਮਾਦਾ ਏਡੀਜ਼ ਮੱਛਰ ਕੱਟਦਾ ਹੈ ਅਤੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਡੇਂਗੂ ਬੁਖ਼ਾਰ ਦੇ ਲੱਛਣ ਮਾਦਾ ਏਡੀਜ਼ ਮੱਛਰ ਦੇ ਕੱਟਣ ਤੋਂ ਬਾਅਦ ਲਗਭਗ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਸਰੀਰ ਵਿੱਚ ਇਸ ਬਿਮਾਰੀ ਦੇ ਪੈਦਾ ਹੋਣ ਦਾ ਸਮਾਂ 3 ਦਿਨਾਂ ਤੋਂ 10 ਦਿਨਾਂ ਤੱਕ ਹੋ ਸਕਦਾ ਹੈ। ਇਹ ਗੱਲ ਦਾ ਧਿਆਨ ਰੱਖੋ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਹੀ ਕੱਟਦਾ ਹੈ।

ਡੇਂਗੂ ਦੇ ਲੱਛਣ ਕੀ ਹਨ?

ਡਾਕਟਰ ਹਰਜੋਤ ਕੌਰ ਡੇਂਗੂ ਦੇ ਲੱਛਣਾਂ ਬਾਰੇ ਵੀ ਜਾਣਕਾਰੀ ਦੇਂਦੇ ਹੋਏ ਦੱਸਿਆ ਠੰਢ ਨਾਲ ਬੁਖ਼ਾਰ,ਜੋੜਾਂ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਬਹੁਤ ਕਮਜ਼ੋਰ ਮਹਿਸੂਸ ਕਰਨਾ, ਭੁੱਖ ਨਾ ਲੱਗਣਾ, ਉਲਟੀ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਗਲੇ ਵਿੱਚ ਮਾਮੂਲੀ ਦਰਦ ਮਹਿਸੂਸ ਕਰਨਾ,ਸਰੀਰ ਦੇ ਕੁੱਝ ਹਿੱਸਿਆਂ ‘ਤੇ ਧੱਫੜ ਵੀ ਪੈ ਸਕਦੇ ਹਨ।

ਬਚਾਅ ਲਈ ਕੀ ਕਰਨਾ ਚਾਹੀਦਾ?

ਡਾਕਟਰ ਨੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਅਤੇ ਸੁੱਕਾ ਰੱਖਣਾ ਚਾਹੀਦਾ, ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਹਸਪਤਾਲ ਵਿੱਚ ਡੇਂਗੂ ਬਿਮਾਰੀ ਤੋਂ ਨਿਪਟਣ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ।

{}{}