Home >>Punjab

Amristar News: ਪਾਠੀ ਨੂੰ ਆਪਣੀ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ! ਪਾਕਿਸਤਾਨ ਨਾਲ ਜੁੜੇ ਦਿਲ ਦੇ ਤਾਰ

Amristar News: ਪਾਠੀ ਦੀ ਘਰਵਾਲੀ ਨੇ ਮੋਬਾਇਲ ਫੋਨ 'ਤੇ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਪਾਠੀ ਸਿੰਘ ਨੂੰ ਜਦੋਂ ਪਤਾ ਲਗਦਾ ਹੈ ਤਾਂ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ।   

Advertisement
Amristar News: ਪਾਠੀ ਨੂੰ ਆਪਣੀ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ! ਪਾਕਿਸਤਾਨ ਨਾਲ ਜੁੜੇ ਦਿਲ ਦੇ ਤਾਰ
Stop
Riya Bawa|Updated: Aug 21, 2023, 04:25 PM IST

Amristar News: ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਠਕ ਦੀ ਪਤਨੀ ਨੂੰ ਪਾਕਿਸਤਾਨ ਦੇ ਇੱਕ ਲੜਕੇ ਨਾਲ ਪਿਆਰ ਹੋ ਗਿਆ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਅੰਮ੍ਰਿਤਸਰ ਦੇ ਰਹਿਣ ਵਾਲੇ ਪਾਠੀ ਨੂੰ ਆਪਣੇ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਮਹਿੰਗਾ ਪੈ ਗਿਆ ਹੈ। ਪਾਠੀ ਦੀ ਘਰਵਾਲੀ ਨੇ ਮੋਬਾਇਲ ਫੋਨ 'ਤੇ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਪਾਠੀ ਸਿੰਘ ਨੂੰ ਜਦੋਂ ਪਤਾ ਲਗਦਾ ਹੈ ਤਾਂ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ। 

ਪਾਠੀ ਸਿੰਘ ਤੇ ਉਸਦੀ ਪਤਨੀ ਆਹਮੋ ਸਾਹਮਣੇ ਹੋ ਗਏ। ਪਾਠੀ ਦੀ ਘਰਵਾਲੀ ਫੋਨ 'ਤੇ ਗੱਲ ਕਰ ਰਹੀ  ਹੈ ਅਤੇ ਇਸ ਨੂੰ ਦੇਖ ਕੇ ਪਾਠੀ ਕੋਲ ਜਰਿਆ ਨਹੀਂ  ਗਿਆ। ਗੁੱਸੇ ਵਿੱਚ ਆਏ ਪਾਠੀ ਨੇ ਫੋਨ ਹੀ ਤੋੜ ਦਿੱਤਾ।  ਸ਼ਰੇਆਮ ਪਾਠੀ ਦੀ ਘਰਵਾਲੀ ਪਾਕਿਸਤਾਨ ਨੰਬਰ ਤੋਂ ਆ ਰਹੇ ਫੋਨ 'ਤੇ ਗੱਲ ਕਰ ਰਹੀ ਸੀ।

ਇਹ ਵੀ ਪੜ੍ਹੋPunjab News: ਬਲਜੀਤ ਸਿੰਘ ਚਾਨੀ ਬਣੇ ਮੋਗਾ ਦੇ ਨਵੇਂ ਮੇਅਰ, ਆਮ ਆਦਮੀ ਪਾਰਟੀ ਦੀ ਸੀਟ ਤੋਂ ਜਿੱਤੇ ਚੋਣ 

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਔਰਤ ਨੂੰ ਇਕ ਨੰਬਰ ਤੋਂ ਕਾਲ ਆਉਂਦੀ ਹੈ, ਪਤੀ ਨੇ ਗੁੱਸੇ 'ਚ ਫੋਨ ਕੱਢ ਕੇ ਤੋੜ ਦਿੱਤਾ। ਥਾਣਾ ਸੀ ਡਵੀਜ਼ਨ ਅਧੀਨ ਪੈਂਦੇ ਗੁਰੂ ਰਾਮਦਾਸ ਨਗਰ ਇਲਾਕੇ ਦੇ ਅਖੰਡ ਪਾਠੀ ਨੇ ਦੱਸਿਆ ਕਿ ਮੇਰਾ ਵਿਆਹ 2007 ਵਿੱਚ ਹੋਇਆ ਸੀ ਅਤੇ ਹੁਣ ਸਾਡੇ 3 ਲੜਕੇ ਹਨ। ਕਰੀਬ ਇਕ ਮਹੀਨਾ ਪਹਿਲਾਂ ਮੇਰੀ ਪਤਨੀ ਦੀ ਫੇਸਬੁੱਕ 'ਤੇ ਇਕ ਪਾਕਿਸਤਾਨੀ ਵਿਅਕਤੀ ਨਾਲ ਦੋਸਤੀ ਹੋਈ ਸੀ, ਜਿਸ ਤੋਂ ਬਾਅਦ ਉਹ ਉਸ ਨਾਲ ਵਟਸਐਪ 'ਤੇ ਵਾਰ-ਵਾਰ ਗੱਲਬਾਤ ਕਰਨ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਇਸ ਪਿਆਰ ਦਾ ਪਤਾ ਲੱਗਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਪਤਨੀ ਪਿਆਰ ਵਿੱਚ ਇੰਨੀ ਅੰਨ੍ਹੀ ਹੋ ਗਈ ਹੈ ਕਿ ਉਹ ਨਾ ਤਾਂ ਮੈਨੂੰ ਦੇਖਦੀ ਹੈ ਅਤੇ ਨਾ ਹੀ ਆਪਣੇ ਹੱਸਦੇ-ਵੱਸਦੇ ਪਰਿਵਾਰ ਨੂੰ। ਮੈਨੂੰ ਗੁੰਮਰਾਹ ਕਰਨ ਲਈ, ਉਹ ਪਾਕਿਸਤਾਨੀ ਵਿਅਕਤੀ ਨੂੰ ਇੰਗਲੈਂਡ ਦਾ ਨਿਵਾਸੀ ਦੱਸਦੀ ਹੈ।

ਜਗਦੀਪਕ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਉਨ੍ਹਾਂ ਦੇ ਘਰ ਵਿਚ ਹੋਏ ਝਗੜੇ ਬਾਰੇ ਪਾਕਿਸਤਾਨੀ ਭਾਸ਼ਾ ਵਿਚ ਸਭ ਕੁਝ ਦੱਸਦੀ ਹੈ, ਜਿਸ ਕਾਰਨ ਉਕਤ ਵਿਅਕਤੀ ਮੇਰੀ ਪਤਨੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਅਤੇ ਉਸ ਨੂੰ ਸਭ ਕੁਝ ਛੱਡ ਕੇ ਉਸ ਕੋਲ ਆਉਣ ਲਈ ਕਹਿ ਰਿਹਾ ਹੈ। ਪੀੜਤ ਨੇ ਦੱਸਿਆ ਕਿ ਹਾਲਾਤ ਇਹ ਬਣ ਗਏ ਹਨ ਕਿ ਮੇਰੀ ਪਤਨੀ ਕਿਸੇ ਵੀ ਸਮੇਂ ਪਾਕਿਸਤਾਨ 'ਚ ਆਪਣੇ ਫੇਸਬੁੱਕ ਦੋਸਤ ਨੂੰ ਮਿਲ ਸਕਦੀ ਹੈ ਪਰ ਸਥਾਨਕ ਪੁਲਿਸ ਪ੍ਰਸ਼ਾਸਨ ਮੇਰੀ ਗੱਲ ਨਹੀਂ ਸੁਣ ਰਿਹਾ।

ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ ਮੇਰੀ ਪਤਨੀ ਪਾਕਿਸਤਾਨ ਵਿੱਚ ਆਪਣੇ ਦੋਸਤ ਕੋਲ ਜਾਂਦੀ ਹੈ ਤਾਂ ਮੈਨੂੰ ਭਾਰਤੀ ਏਜੰਸੀਆਂ ਅਤੇ ਪੁਲਿਸ ਵੱਲੋਂ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਮੈਂ ਪੂਰੀ ਤਰ੍ਹਾਂ ਬੇਵੱਸ ਹਾਂ।

Read More
{}{}