Home >>Punjab

ਵਿਆਹੀ ਔਰਤ ਨੇ ਕਰਵਾਈ ਲਵ-ਮੈਰਿਜ, ਪਹਿਲੇ ਪਤੀ ਨੂੰ ਪਿਤਾ ਦੱਸ ਕੋਰਟ ਤੋਂ ਹਾਸਲ ਕੀਤੀ ਸੁਰੱਖਿਆ

ਰਾਜਵਿੰਦਰ ਕੌਰ ਦੀ ਘਰਵਾਲੇ ਨਾਲ ਝਗੜਾ ਹੋਣ ਤੋਂ ਬਾਅਦ ਅਵਨੀਤ ਸਿੰਘ ਸੰਧੂ ਨਾਲ ਇੰਸਟਾਗ੍ਰਾਮ ’ਤੇ ਜਾਣ-ਪਹਿਚਾਣ ਹੋ ਗਈ। ਬਾਅਦ ’ਚ ਦੋਹਾਂ ਨੇ 8 ਦਿਸੰਬਰ ਨੂੰ ਬਲਦੇਵ ਨਗਰ ਦੇ ਮੰਦਿਰ ’ਚ ਵਿਆਹ ਕਰਵਾ ਲਿਆ। 

Advertisement
ਵਿਆਹੀ ਔਰਤ ਨੇ ਕਰਵਾਈ ਲਵ-ਮੈਰਿਜ, ਪਹਿਲੇ ਪਤੀ ਨੂੰ ਪਿਤਾ ਦੱਸ ਕੋਰਟ ਤੋਂ ਹਾਸਲ ਕੀਤੀ ਸੁਰੱਖਿਆ
Stop
Zee Media Bureau|Updated: Dec 18, 2022, 05:20 PM IST

Ambala News: ਵਿਆਹੀ ਔਰਤ ਨੂੰ ਪ੍ਰੇਮ-ਵਿਆਹ ਕਰਵਾਉਣ ਅਤੇ ਅਦਾਲਤ ’ਚ ਝੂਠਾ ਹਲਫ਼ਨਾਮਾ ਦੇ ਸੁਰੱਖਿਆ ਲੈਣੀ ਮਹਿੰਗੀ ਪੈ ਗਈ।

ਇਸ ਫਰਜ਼ੀਵਾੜੇ ਦਾ ਖੁਲਾਸਾ ਹੋਣ ਤੋਂ ਬਾਅਦ ਅਦਾਲਤ ਨੇ ਅੰਬਾਲਾ ਥਾਣਾ (ਸਿਟੀ)  ’ਚ ਵੱਖ-ਵੱਖ ਧਰਾਵਾਂ ਤਹਿਤ FIR ਦਰਜ ਕਰਵਾਈ ਹੈ। ਅਦਾਲਤ ਦਾ ਕਹਿਣਾ ਹੈ ਕਿ ਪਟੀਸ਼ਨਕਰਤਾ ਨੇ ਕੋਰਟ ਨੂੰ ਗੁੰਮਰਾਹ ਕੀਤਾ ਹੈ, ਜਿਸਦੇ ਚੱਲਦਿਆਂ ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਪੁਲਿਸ ਦੀ ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਦਾ ਵਿਆਹ 5 ਮਾਰਚ, 2017 ਨੂੰ ਤਰਨ ਤਾਰਨ (ਪੰਜਾਬ) ਵਾਸੀ ਹਰਪਾਲ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਰਾਜਵਿੰਦਰ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ, ਪਰ ਘਰਵਾਲੇ ਨਾਲ ਝਗੜਾ ਹੋਣ ਤੋਂ ਬਾਅਦ ਉਸਦੀ ਅਵਨੀਤ ਸਿੰਘ ਸੰਧੂ ਨਾਲ ਇੰਸਟਾਗ੍ਰਾਮ ’ਤੇ ਜਾਣ-ਪਹਿਚਾਣ ਹੋ ਗਈ। ਬਾਅਦ ’ਚ ਦੋਹਾਂ ਨੇ 8 ਦਿਸੰਬਰ ਨੂੰ ਬਲਦੇਵ ਨਗਰ ਦੇ ਮੰਦਿਰ ’ਚ ਵਿਆਹ ਕਰਵਾ ਲਿਆ। 

ਰਾਜਵਿੰਦਰ ਕੌਰ ਅਤੇ ਅਵਨੀਤ ਕੌਰ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰਦਿਆਂ ਆਪਣੇ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ। ਅਦਾਲਤ ਨੇ ਦੋਹਾਂ ਨੂੰ ਸੁਰੱਖਿਆ ਦਿੱਤੀ ਅਤੇ ਨਾਲ ਹੀ ਮਾਪਿਆਂ ਨੂੰ ਨੋਟਿਸ ਜਾਰੀ ਕਰਦਿਆਂ ਰਿਪੋਰਟ ਪੁਲਿਸ ਨੂੰ ਭੇਜੀ, ਜਿਸ ਦੌਰਾਨ ਫਰਜ਼ੀਵਾੜੇ ਦਾ ਖੁਲਾਸਾ ਹੋਇਆ। 

ਪਟੀਸ਼ਨ ਦਾਇਰ ਕਰਨ ਵੇਲੇ ਰਾਜਵਿੰਦਰ ਕੌਰ ਨੇ ਆਪਣੇ ਪਹਿਲੇ ਪਤੀ ਨੂੰ ਅਧਾਰ ਕਾਰਡ ’ਚ ਆਪਣਾ ਪਿਤਾ ਵਿਖਾਇਆ, ਜਦੋਂਕਿ ਉਸਦੇ ਪਿਤਾ ਦਾ ਨਾਮ ਬਲਵਿੰਦਰ ਸਿੰਘ ਅਤੇ ਮਾਤਾ ਦਾ ਨਾਮ ਰਾਜਵੀਰ ਕੌਰ ਸੀ। ਅਦਾਲਤ ’ਚ ਰਾਜਵਿੰਦਰ ਕੌਰ ਨੇ ਕਬੂਲ ਕੀਤਾ ਕਿ ਉਸਦਾ ਵਿਆਹ ਹਰਪਾਲ ਸਿੰਘ ਨਾਲ ਹੋਇਆ ਸੀ ਅਤੇ ਉਸਨੇ ਇੱਕ ਕੁੜੀ ਨੂੰ ਵੀ ਜਨਮ ਦਿੱਤਾ ਸੀ। 

ਅਦਾਲਤ ਨੇ ਇਹ ਕਿਹਾ ਕਿ ਅਜਿਹਾ ਵੀ ਹੋਇਆ ਹੈ ਕਿ ਮੰਦਿਰ ਦੇ ਪੁਜਾਰੀ ਨੇ ਦੋਹਾਂ ਦੇ ਦਸਤਾਵੇਜਾਂ ਨੂੰ ਜਾਂਚ ਕੀਤੇ ਬਿਨਾ ਕਥਿਤ ਵਿਆਹ ਕਰਵਾ ਦਿੱਤਾ। ਜਿਸ ਤੋਂ ਬਾਅਦ ਵਿਆਹ ਕਰਵਾਉਣ ਵਾਲੇ ਪੁਜਾਰੀ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। 

ਇਹ ਵੀ ਪੜ੍ਹੋ: ਪ੍ਰਾਈਵੇਟ ਹਸਪਤਾਲ ’ਚ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ ਡਾਕਟਰ, ਬਣਾਇਆ 14 ਲੱਖ ਦਾ ਬਿੱਲ

 

Read More
{}{}