Home >>Punjab

ਵੀ. ਸੀ. ਰਾਜ ਬਹਾਦਰ ਨੇ ਵਾਪਸ ਮੋੜੀ ਗੱਡੀ ਅਤੇ ਗੰਨਮੈਨ- 4 ਮਹੀਨਿਆ 'ਚ 50 ਡਾਕਟਰਾਂ ਨੇ ਛੱਡੀ ਨੌਕਰੀ

ਡਾ. ਰਾਜ ਬਹਾਦਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਗੱਡੀ ਅਤੇ ਗੰਨਮੈਨ ਵੀ ਵਾਪਸ ਕਰ ਦਿੱਤੇ ਹਨ। ਇਹ ਸਾਰਾ ਵਿਵਾਦ ਉਸ ਦਿਨ ਸ਼ੁਰੂ ਹੋਇਆ ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਹਸਪਤਾਲ ਵਿਚ ਰਾਊਂਡ 'ਤੇ ਗਏ ਅਤੇ ਵੀ. ਸੀ. ਖਰਾਬ ਹੋਏ ਗੱਦਿਆਂ 'ਤੇ ਲਿਟਾਇਆ।  

Advertisement
ਵੀ. ਸੀ. ਰਾਜ ਬਹਾਦਰ ਨੇ ਵਾਪਸ ਮੋੜੀ ਗੱਡੀ ਅਤੇ ਗੰਨਮੈਨ- 4 ਮਹੀਨਿਆ 'ਚ 50 ਡਾਕਟਰਾਂ ਨੇ ਛੱਡੀ ਨੌਕਰੀ
Stop
Zee Media Bureau|Updated: Aug 04, 2022, 02:54 PM IST

ਚੰਡੀਗੜ: ਪੰਜਾਬ ਦੇ ਵਿਚ ਵਾਈਸ ਚਾਂਸਲਰ ਅਤੇ ਸਿਹਤ ਮੰਤਰੀ ਦਾ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਸਿਹਤ ਮੰਤਰੀ ਨਾਲ ਹੋਏ ਵਿਵਾਦ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਉਹਨਾਂ ਅਸਤੀਫ਼ਾ ਵਾਪਸ ਨਾ ਲੈਣ ਦਾ ਮਨ ਬਣਾ ਲਿਆ ਹੈ। ਇਥੋਂ ਤੱਕ ਕਿ ਡਾ. ਰਾਜ ਬਹਾਦਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਗੱਡੀ ਅਤੇ ਗੰਨਮੈਨ ਵੀ ਵਾਪਸ ਕਰ ਦਿੱਤੇ ਹਨ। ਇਹ ਸਾਰਾ ਵਿਵਾਦ ਉਸ ਦਿਨ ਸ਼ੁਰੂ ਹੋਇਆ ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਹਸਪਤਾਲ ਵਿਚ ਰਾਊਂਡ 'ਤੇ ਗਏ ਅਤੇ ਵੀ. ਸੀ. ਖਰਾਬ ਹੋਏ ਗੱਦਿਆਂ 'ਤੇ ਲਿਟਾਇਆ।

 

ਇੰਨਾ ਹੀ ਨਹੀਂ ਸਿਹਤ ਮੰਤਰੀ ਦੇ ਐਕਸ਼ਨ ਤੋਂ ਖ਼ਫ਼ਾ ਪੰਜਾਬ ਸਿਹਤ ਵਿਭਾਗ ਦੇ ਕਈ ਅਧਿਕਾਰੀ ਅਸਤੀਫ਼ਾ ਦੇ ਚੁੱਕੇ ਹਨ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 50 ਤੋਂ ਜ਼ਿਆਦਾ ਡਾਕਟਰ ਆਪਣੇ ਅਹੁਦੇ ਛੱਡ ਕੇ ਅਸਤੀਫ਼ੇ ਦੇ ਚੁੱਕੇ ਹਨ।

 

ਸਿਹਤ ਮੰਤਰੀ ਦਾ ਇਕ ਤੋਂ ਬਾਅਦ ਇਕ ਐਕਸ਼ਨ

ਪੰਜਾਬ ਵਿਚ ਪਹਿਲਾਂ ਡਾ. ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ। ਭ੍ਰਿਸਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਅਤੇ ਸਿਹਤ ਮਹਿਕਮਾ ਚੇਤਨ ਸਿੰਘ ਜੌੜਾਮਾਜਰਾ ਦੇ ਹਿੱਸੇ ਆਇਆ। ਜੌੜਾਮਾਜਰਾ ਨੇ ਅਹੁਦਾ ਸੰਭਾਲਦਿਆ ਹੀ ਐਕਸ਼ਨ 'ਤੇ ਐਕਸ਼ਨ ਲਿਆ ਅਤੇ ਕਈ ਵੱਡੇ ਸਿਹਤ ਅਧਿਕਾਰੀਆਂ ਨੂੰ ਝਾੜ ਲਗਾਈ।

 

ਸੀ. ਐਮ. ਭਗਵੰਤ ਮਾਨ ਨੇ ਵੀ ਵਿਧਾਇਕਾਂ ਨੂੰ ਸੁਭਾਅ ਨਰਮ ਰੱਖਣ ਦੀ ਦਿੱਤੀ ਨਸੀਹਤ

ਇਸ ਵਿਵਾਦ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਣਾ ਸੁਭਾਅ ਨਰਮ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਤੁਹਾਡਾ ਰੁਖਾ ਰਵੱਈਆ ਲੋਕਾਂ ਲਈ ਠੀਕ ਨਹੀਂ ਹੈ ਅਤੇ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

WATCH LIVE TV

Read More
{}{}