Home >>Punjab

Punjab Crime: ਪੰਜਾਬ AGTF ਨੂੰ ਵੱਡੀ ਕਾਮਯਾਬੀ, ਗੈਂਗਸਟਰ ਰਾਜੂ ਗੈਂਗ ਦੇ 11 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Punjab Crime News: ਸਤੰਬਰ 2023 ਵਿੱਚ ਇਨ੍ਹਾਂ ਮੁਲਜ਼ਮਾਂ ਨੇ ਤਰਨਤਾਰਨ ਦੇ ਪਿੰਡ ਢੋਟੀਆਂ ਵਿੱਚ ਇੱਕ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਗਿਆ ਪਰ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ।

Advertisement
Punjab Crime: ਪੰਜਾਬ AGTF ਨੂੰ ਵੱਡੀ ਕਾਮਯਾਬੀ, ਗੈਂਗਸਟਰ ਰਾਜੂ ਗੈਂਗ ਦੇ 11 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
Stop
Riya Bawa|Updated: Apr 26, 2024, 10:32 AM IST

Punjab Crime News: ਪੰਜਾਬ ਵਿੱਚ ਗੁੰਡਾਗਰਦੀ, ਅਪਰਾਧ ਕਤਲ ਤੇ ਗੈਂਗਸਟਰਵਾਦ ਵਿੱਚ ਦਿਨੋ- ਦਿਨ ਇਜਾਫਾ ਹੋ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਖ਼ਬਰ ਆ ਰਹੀ ਹੈ ਕਿ ਪੰਜਾਬ AGTF ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ  ਪੰਜਾਬ AGTF ਨੇ ਗੈਂਗਸਟਰ ਰਾਜੂ ਗੈਂਗ ਦੇ 11 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ
ਸਤੰਬਰ 2023 ਵਿੱਚ ਇਨ੍ਹਾਂ ਮੁਲਜ਼ਮਾਂ ਨੇ ਤਰਨਤਾਰਨ ਦੇ ਪਿੰਡ ਢੋਟੀਆਂ ਵਿੱਚ ਇੱਕ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਪੁਲੀਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਗਿਆ ਪਰ ਗੋਲੀਬਾਰੀ ਵਿੱਚ ਇੱਕ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ, ਇੱਕ ਡਬਲ ਬੈਰਲ ਬੰਦੂਕ ਅਤੇ 26 ਕਾਰਤੂਸ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: Salman Khan Firing Case: ਸਲਮਾਨ ਖਾਨ ਦੇ ਘਰ ਫਾਇਰਿੰਗ ਮਾਮਲੇ 'ਚ ਪੰਜਾਬ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ, ਹੋ ਸਕਦਾ ਵੱਡਾ ਖੁਲਾਸਾ

ਡੀਜੀਪੀ ਗੌਰਵ ਯਾਦਵ ਦਾ ਟਵੀਟ
ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਇੱਕ ਵੱਡੀ ਸਫਲਤਾ ਵਿੱਚ, #AGTF ਪੰਜਾਬ ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਦੁਆਰਾ ਸੰਚਾਲਿਤ ਇੱਕ ਸੰਗਠਿਤ ਅਪਰਾਧਿਕ ਗਿਰੋਹ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਤੰਬਰ 2023 ਵਿੱਚ ਇਹ ਗਿਰੋਹ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਇੱਕ ਬੈਂਕ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਵਿੱਚ ਸ਼ਾਮਲ ਸੀ ਜਿਸ ਵਿੱਚ ਮੁਲਜ਼ਮਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।

16 ਅਪ੍ਰੈਲ 2024 ਨੂੰ ਰਾਜੂ ਸ਼ੂਟਰ ਦੇ ਸਾਥੀਆਂ ਨੇ ਸਿਵਲ ਹਸਪਤਾਲ ਤਰਨਤਾਰਨ ਤੋਂ ਉਸ ਨੂੰ ਭਜਾਉਣ ਦੀ ਸਾਜ਼ਿਸ਼ ਰਚੀ ਸੀ ਜਿੱਥੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਤਲ ਦੀ ਕੋਸ਼ਿਸ਼, ਡਕੈਤੀ, ਨਸ਼ਾ ਤਸਕਰੀ ਵਰਗੀਆਂ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ- 4 ਹਥਿਆਰ (3 ਪਿਸਤੌਲ ਅਤੇ ਇੱਕ ਡਬਲ ਬੈਰਲ ਬੰਦੂਕ) ਅਤੇ 26 ਜਿੰਦਾ ਕਾਰਤੂਸ ਦੀ ਬਰਾਮਦਗੀ ਹੋਈ ਹੈ।

Read More
{}{}