Home >>Punjab

ਫਰਜ਼ੀ ਪਾਸਪੋਰਟ ਮਾਮਲੇ ‘ਚ ਲਾਰੈਂਸ ਬਿਸ਼ਨੋਈ ਦਾ AGTF ਨੂੰ ਮਿਲਿਆ ਟ੍ਰਾਜ਼ਿਟ ਰਿਮਾਂਡ

ਫਰਜ਼ੀ ਪਾਸਪੋਰਟ ਨੂੰ ਲੈ ਕੇ AGTF ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਜ਼ਿਟ ਰਿਮਾਂਡ ਲਿਆ ਗਿਆ ਹੈ। ਦੱਸਦੇਈਏ ਕਿ ਬਿਸ਼ਨੋਈ ਦੇ ਸਾਥੀ ਕੁਝ ਦਿਨ ਪਹਿਲਾ ਹੀ ਫਰਜ਼ੀ ਪਾਸਪੋਰਟ ਜ਼ਰੀਏ ਵਿਦੇਸ਼ ਨਿਕਲ ਜਾਂਦੇ ਹਨ ਜਿਸਨੂੰ ਲੈ ਕੇ AGTF ਵੱਲੋਂ ਬਿਸ਼ਨੋਈ ਦਾ ਰਿਮਾਂਡ ਲਿਆ ਗਿਆ ਹੈ।  

Advertisement
ਫਰਜ਼ੀ ਪਾਸਪੋਰਟ ਮਾਮਲੇ ‘ਚ ਲਾਰੈਂਸ ਬਿਸ਼ਨੋਈ ਦਾ AGTF ਨੂੰ ਮਿਲਿਆ ਟ੍ਰਾਜ਼ਿਟ ਰਿਮਾਂਡ
Stop
Zee News Desk|Updated: Aug 21, 2022, 11:43 AM IST

  ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆ। ਪੰਜਾਬ ਪੁਲਿਸ ਵੱਲੋਂ ਸਿੱਧੂ ਕਤਲ ਮਾਮਲੇ ਤੋਂ ਇਲਾਵਾ ਵੱਖ-ਵੱਖ ਮਾਮਲਿਆ ਵਿੱਚ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾ ਅੰਮ੍ਰਿਤਸਰ,ਮੋਗਾ, ਫਰੀਦਕੋਟ ਪੁਲਿਸ ਵੱਲੋਂ ਵੀ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲਿਆ ਗਿਆ। ਹੁਣ ਕਤਲ ਦੇ ਨਾਲ ਲਾਰੈਂਸ ਨਾਲ ਇੱਕ ਹੋਰ ਮਾਮਲਾ ਜੁੜ ਗਿਆ ਹੈ, ਫ਼ਰਜ਼ੀ ਪਾਸਪੋਰਟ ਦਾ ਜਿਸਨੂੰ ਲੈ ਕੇ ਮੌਹਾਲੀ ਵਿੱਚ ਲਾਰੈਂਸ ਤੋਂ ਪੁਛ-ਪੜਤਾਲ ਕੀਤੀ ਜਾਵੇਗੀ।

ਫਰਜ਼ੀ ਪਾਸਪੋਰਟ ਮਾਮਲਾ

ਦੱਸਦੇਈਏ ਕਿ AGTF ਵੱਲੋਂ ਫਰਜ਼ੀ ਪਾਸਪੋਰਟ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਦਾ ਟ੍ਰਾਜ਼ਿਟ ਰਿਮਾਂਡ ਲਿਆ ਹੈ। AGTF ਦਾ ਦਾਅਵਾ ਹੈ ਕਿ ਲਾਰੈਂਸ ਦੇ ਕਰੀਬੀ ਸਾਥੀਆਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ। ਇਸ ਨੂੰ ਲੈ ਕੇ ਪੰਜਾਬ  ਪੁਲਿਸ ਵੱਲੋਂ ਫਰਜ਼ੀ ਪਾਸਪੋਰਟ ਬਣਾਉਣ ਵਾਲਿਆ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਜਾਂਦਾ ਹੈ। AGTF ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਇਸ ਨਾਲ ਜੁੜੇ ਹੋਰ ਤਾਰ ਖੁਲ ਸਕਦੇ ਹਨ।

WATCH LIVE TV

 

Read More
{}{}