Home >>Punjab

Faridkot Murder Case: ਫ਼ਰੀਦਕੋਟ 'ਚ ਕਤਲ ਹੋਏ ਨੌਜਵਾਨ ਦੇ ਪਰਿਵਾਰ ਤੇ ਪੁਲਿਸ ਵਿਚਾਲੇ ਬਣੀ ਸਹਿਮਤੀ; ਨਹੀਂ ਲੱਗੇਗਾ ਧਰਨਾ

Faridkot Murder Case: ਬੀਤੇ ਦਿਨੀਂ ਫਰੀਦਕੋਟ ਦੀ ਡ੍ਰੀਮ ਸਿਟੀ ਵਿੱਚ ਨੌਜਵਾਨ ਦੇ ਹੋਏ ਕਤਲ ਮਾਮਲੇ ਵਿੱਚ ਪਰਿਵਾਰ ਅਤੇ ਪੁਲਿਸ ਵਿਚਾਲੇ ਸਹਿਮਤੀ ਬਣ ਗਈ ਹੈ।

Advertisement
Faridkot Murder Case: ਫ਼ਰੀਦਕੋਟ 'ਚ ਕਤਲ ਹੋਏ ਨੌਜਵਾਨ ਦੇ ਪਰਿਵਾਰ ਤੇ ਪੁਲਿਸ ਵਿਚਾਲੇ ਬਣੀ ਸਹਿਮਤੀ; ਨਹੀਂ ਲੱਗੇਗਾ ਧਰਨਾ
Stop
Ravinder Singh|Updated: Oct 10, 2023, 03:01 PM IST

Faridkot Murder Case:  ਬੀਤੇ ਦਿਨੀਂ ਫਰੀਦਕੋਟ ਦੀ ਡ੍ਰੀਮ ਸਿਟੀ ਵਿੱਚ ਨੌਜਵਾਨ ਦੇ ਹੋਏ ਕਤਲ ਮਾਮਲੇ ਵਿੱਚ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਪੁਲਿਸ ਨੇ ਅੱਜ ਰਾਤ ਤੱਕ ਕਤਲ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੱਲ੍ਹ ਸਵੇਰੇ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਪੱਕੇ ਧਰਨੇ ਉਤੇ ਬੈਠਣਗੇ।

ਇਸ ਤੋਂ ਬਾਅਦ ਪੁਲਿਸ ਵੱਲੋਂ ਬਾਕੀ ਰਹਿੰਦੇ ਮੇਨ ਦੋਸ਼ੀ ਤਰਸੇਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ 5 ਮੁੱਖ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਅੱਜ ਪਰਿਵਾਰ ਅਤੇ ਫਰੀਦਕੋਟ ਪੁਲਿਸ ਦੀ ਸਹਿਮਤੀ ਬਣ ਗਈ ਹੈ ਤੇ ਪਰਿਵਾਰ ਨੇ ਸਹਿਮਤੀ ਤੋਂ ਬਾਅਦ ਪੋਸਟਮਾਰਟ ਕਰਵਾਉਣ ਉਪਰੰਤ ਅੰਤਿਮ ਸਸਕਾਰ ਕੀਤਾ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਵਿੱਚ ਇੱਕ ਵਿਅਕਤੀ ਤਰਸੇਮ ਲਾਲ ਪੁਲਿਸ ਗ੍ਰਿਫਤ ਤੋਂ ਬਾਹਰ ਸੀ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਹੋਰ ਨੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਹੁਣ ਪੋਸਟਮਾਰਟਮ ਕਰਵਾਉਣ ਉਪਰੰਤ ਆਪਣੇ ਬੇਟੇ ਦਾ ਅੰਤਿਮ ਸਸਕਾਰ ਕਰਨਗੇ। ਇਸ ਮੌਕੇ ਨੌਜਵਾਨ ਸਭਾ ਦੇ ਆਗੂ ਨੌ ਨਿਹਾਲ ਸਿੰਘ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਤਜਿੰਦਰ ਸਿੰਘ ਦੇ ਹਜੇ ਤੱਕ ਸਾਰੇ ਦੋਸ਼ੀ ਨਹੀਂ ਫੜੇ ਗਏ ਸਨ ਤੇ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟ ਦਿੱਤਾ ਗਿਆ ਸੀ ਜੇਕਰ ਬਾਕੀ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ ਤਾਂ ਉਹ ਧਰਨਾ ਦੇਣਗੇ ਪਰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕਰ ਲਏ ਗਏ ਹਨ।

ਇਸ ਤੋਂ ਬਾਅਦ ਉਹ ਹੁਣ ਧਰਨਾ ਨਹੀਂ ਲਾਉਣਗੇ ਤੇ ਪੋਸਟਮਾਰਟਮ ਕਰਵਾ ਕੇ ਤਜਿੰਦਰ ਦਾ ਅੰਤਿਮ ਸੰਸਕਾਰ ਕਰਨਗੇ। ਇਸ ਮੌਕੇ ਪਰਿਵਾਰ ਨਾਲ ਗੱਲਬਾਤ ਕਰਨ ਪਹੁੰਚੇ ਥਾਣਾ ਸਿਟੀ 2 ਦੇ ਐਸਐਚ ਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਮੇਨ 5 ਦੋਸ਼ੀਆਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਵੀਂ ਗ੍ਰਿਫਤਾਰੀ ਜੋ ਪਰਿਵਾਰ ਦੀ ਮੰਗ ਸੀ ਉਹ ਕਰ ਲਈ ਗਈ ਹੈ ਅਤੇ ਉਸ ਤੋਂ ਬਾਅਦ ਹੁਣ ਪਰਿਵਾਰ ਨਾਲ ਸਹਿਮਤੀ ਬਣ ਗਈ ਹੈ ਪਰਿਵਾਰ ਵੱਲੋਂ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ ਗਈ ਉਹ ਵੀ ਮੰਨ ਲਈ ਗਈ ਹੈ ਤੇ ਉਸ ਤੋਂ ਬਾਅਦ ਹੁਣ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਜੋ ਹੋਰ ਦੋਸ਼ੀ ਰਹਿੰਦੇ ਨੇ ਉਨ੍ਹਾਂ ਨੂੰ ਵੀ ਫੜ ਲਿਆ।

ਇਹ ਵੀ ਪੜ੍ਹੋ : Punjab News: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਵੱਡਾ ਬਿਆਨ- ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਆਵੇਗੀ ਕੋਈ ਪਰੇਸ਼ਾਨੀ

Read More
{}{}