Home >>Punjab

Gurdaspur News: ਮਾਮੂਲੀ ਤਕਰਾਰ ਪਿਛੋਂ ਸਰਕਾਰੀ ਸਕੂਲ ਦੇ ਬਾਹਰ ਦੋ ਨੌਜਵਾਨਾਂ ਨੇ ਕੀਤੀ ਫਾਇਰਿੰਗ; ਵਿਦਿਆਰਥੀ ਤੇ ਚੌਂਕੀਦਾਰ ਜ਼ਖ਼ਮੀ

Gurdaspur News:  ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਸਕੂਲ ਦੇ ਬਾਹਰ ਦੋ ਵਿਦਿਆਰਥੀਆਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ।

Advertisement
Gurdaspur News: ਮਾਮੂਲੀ ਤਕਰਾਰ ਪਿਛੋਂ ਸਰਕਾਰੀ ਸਕੂਲ ਦੇ ਬਾਹਰ ਦੋ ਨੌਜਵਾਨਾਂ ਨੇ ਕੀਤੀ ਫਾਇਰਿੰਗ; ਵਿਦਿਆਰਥੀ ਤੇ ਚੌਂਕੀਦਾਰ ਜ਼ਖ਼ਮੀ
Stop
Ravinder Singh|Updated: Oct 18, 2023, 06:58 PM IST

Gurdaspur News: ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਸਕੂਲ ਦੇ ਬਾਹਰ ਦੋ ਵਿਦਿਆਰਥੀਆਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ।

ਇਸ ਤੋਂ ਬਾਅਦ ਉਸ ਦੇ ਨਾਲ ਆਏ ਨੌਜਵਾਨ ਦੇ ਸਾਥੀ ਨੇ ਹਥਿਆਰ ਕੱਢ ਕੇ ਫਾਇਰ ਕਰ ਦਿੱਤਾ। ਘਟਨਾ 'ਚ ਇੱਕ ਬੱਚਾ ਅਤੇ ਚੌਂਕੀਦਾਰ ਜ਼ਖਮੀ ਹੋ ਗਏ ਹਨ। ਦੋਵਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਦੋਸ਼ੀ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਹਨ।

ਸਵੇਰੇ ਸਕੂਲ ਆਉਂਦੇ ਸਮੇਂ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆ ਵਿੱਚ ਮਮੂਲੀ ਤਕਰਾਰ  ਤੋਂ  ਬਾਅਦ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਅੱਜ ਸਕੂਲ ਦੇ ਬਾਹਰ ਦੋ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ।

ਇਹ ਗੋਲੀ ਕੋਲੋਂ ਲੰਘ ਰਹੇ ਨੌਂਵੀਂ ਕਲਾਸ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਬੁੱਟਾ ਸਿੰਘ ਦੇ ਪੱਟ ਵਿੱਚ ਛਰਾ ਲੱਗਾ ਹੈ। ਸਕੂਲ ਦਾ ਚੌਕੀਦਾਰ ਗੁਰਦਿਆਲ ਸਿੰਘ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦੋਸ਼ੀ ਨੇ ਗੋਲੀ ਚਲਾ ਦਿੰਦਾ ਹੈ ਜਿਸਦੇ ਚੱਲਦਿਆ ਚੌਕੀਦਾਰ ਦੀ ਲੱਤ ਵਿੱਚ ਵੀ ਛਰਾ ਲੱਗ ਗਿਆ।

ਜ਼ਖਮੀ ਚੌਕੀਦਾਰ ਨੇ ਦੱਸਿਆ ਕਿ ਸਕੂਲ ਦੇ ਬਾਹਰ ਦੋ ਬੱਚੇ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਸਨ। ਪੀੜਤਾ ਅਨੁਸਾਰ ਇਹ ਵਿਦਿਆਰਥੀ 9ਵੀਂ-10ਵੀਂ ਜਮਾਤ ਦੇ ਵਿਦਿਆਰਥੀ ਸਨ। ਚੌਕੀਦਾਰ ਅਨੁਸਾਰ 10ਵੀਂ ਜਮਾਤ ਦੇ ਵਿਦਿਆਰਥੀ ਦੇ ਨਾਲ ਆਏ ਨੌਜਵਾਨ ਨੇ ਆਪਣੀ ਜੇਬ 'ਚੋਂ ਹਥਿਆਰ ਕੱਢ ਕੇ ਗੋਲੀ ਚਲਾ ਦਿੱਤੀ।

ਚੌਕੀਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਨੌਜਵਾਨ ਨੂੰ ਗੋਲੀ ਚਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀ ਚਲਾ ਦਿੱਤੀ। ਜਿਸ ਵਿੱਚ ਉਹ ਅਤੇ ਉਕਤ ਵਿਦਿਆਰਥੀ ਨੂੰ ਗੋਲੀਆਂ ਦੇ ਛਰੇ ਲੱਗ ਗਏ।

ਦੋਵੇਂ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਦਿਲਪ੍ਰੀਤ ਸਿੰਘ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਲਈ ਡੀਐਸਪੀ ਮਨਿਦਰਪਾਲ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab News: ਸ੍ਰੀ ਦਰਬਾਰ ਸਾਹਿਬ ਵਿਖੇ CM ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿਵਾਇਆ ਅਹਿਦ, ਨਸ਼ਿਆਂ ਖ਼ਿਲਾਫ਼ ਲੋਕਾਂ ਦਾ ਮੰਗਿਆ ਸਾਥ

ਉਧਰ ਸਕੂਲ ਪ੍ਰਸ਼ਾਸਨ ਵੀ ਸਖ਼ਤ ਰੁੱਖ ਅਪਣਾ ਰਿਹਾ ਤੇ ਮੁਲਜ਼ਮ ਦਾ ਨਾਮ ਸਕੂਲ ਵਿਚੋਂ ਕੱਟਣ ਦੀ ਤਿਆਰੀ ਕਰ ਰਿਹਾ ਹੈ। ਇਸ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਡੀਐਸਪੀ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Chandigarh EV Policy: ਇਲੈਕਟ੍ਰਿਕ ਵਹੀਕਲ ਨੀਤੀ ਤਹਿਤ ਕੈਂਪਿੰਗ ਹਟਾਉਣ ਨੂੰ ਲੈ ਕੇ ਨਹੀਂ ਬਣ ਸਕੀ ਕੋਈ ਸਹਿਮਤੀ

 

Read More
{}{}