Home >>Punjab

Afsana Khan & Saajz Wedding Anniversary: ਅਫਸਾਨਾ ਖਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ; ਪਤੀ ਸਾਜ਼ ਵੱਲੋਂ ਮਿਲਿਆ ਖ਼ਾਸ ਤੋਹਫ਼ਾ!

Afsana Khan & Saajz Wedding Anniversary: ਵਿਆਹ ਦੀ ਪਹਿਲੀ ਐਨੀਵਰਸਰੀ ਮੌਕੇ ਗਾਇਕਾ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਪਤੀ ਸਾਜ਼ ਖਾਨ ਨਾਲ ਕੇਕ ਕੱਟ ਦੀ ਨਜ਼ਰ ਆ ਰਹੀ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ।   

Advertisement
Afsana Khan & Saajz Wedding Anniversary: ਅਫਸਾਨਾ ਖਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ; ਪਤੀ ਸਾਜ਼ ਵੱਲੋਂ ਮਿਲਿਆ ਖ਼ਾਸ ਤੋਹਫ਼ਾ!
Stop
Zee News Desk|Updated: Feb 20, 2023, 12:58 PM IST

Afsana Khan&Saajz Wedding Anniversary: ਪੰਜਾਬੀ ਗਾਇਕਾ ਅਫਸਾਨਾ ਖਾਨ(Afsana Khan)ਅਕਸਰ ਹੀ ਆਪਣੀ ਗਾਇਕੀ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਪੂਰੀ ਦੁਨੀਆਂ ਵਿੱਚ ਅਫਸਾਨਾ ਖਾਨ(Afsana Khan) ਨੇ ਆਪਣੀ ਬਾਕਮਾਲ ਆਵਾਜ਼ ਨਾਲ ਲੋਕਾਂ ਨੂੰ ਆਪਣਾ ਪ੍ਰਸ਼ੰਸ਼ਕ ਬਣਾਇਆ ਹੋਇਆ ਹੈ। ਇਸ ਤਰ੍ਹਾਂ ਹੀ ਅੱਜ ਫਿਰ ਅਫਸਾਨਾ ਖਾਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਚਰਚਾ ਦਾ ਕਾਰਨ ਹੈ ਅਫਸਾਨਾ ਖਾਨ ਦੇ ਵਿਆਹ ਦੀ (Afsana Khan&Saajz Wedding Anniversary) ਵਰ੍ਹੇਗੰਢ। 

ਦੱਸ ਦੇਈਏ ਕਿ ਵਿਆਹ ਦੀ ਪਹਿਲੀ ਐਨੀਵਰਸਰੀ ਮੌਕੇ ਗਾਇਕਾ ਅਫਸਾਨਾ ਖਾਨ(Afsana Khan) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਪਤੀ ਸਾਜ਼ ਖਾਨ ਨਾਲ ਕੇਕ ਕੱਟ ਦੀ ਨਜ਼ਰ (Afsana Khan&Saajz Wedding Anniversary)ਆ ਰਹੀ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ। 

Afsana Khan&Saajz Wedding Anniversary: ਵੀਡੀਓ  

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬੀ ਗਾਇਕਾ ਅਫ਼ਸਾਨਾ ਖਾਨ(Afsana Khan) ਦਾ ਵਿਆਹ ਪੰਜਾਬੀ ਸੂਫ਼ੀ ਗਾਇਕ ਸਾਜ਼ ਖਾਨ ਨਾਲ 19 ਫ਼ਰਵਰੀ 2022 ਨੂੰ ਹੋਇਆ ਸੀ। ਇਨ੍ਹਾਂ ਦੇ ਵਿਆਹ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਜੋੜੇ ਦੇ ਵਿਆਹ ਦੀ ਪਾਰਟੀ ਵਿੱਚ ਪੰਜਾਬੀ  (Afsana Khan & Saajz Wedding Anniversary)ਇੰਡਸਟਰੀ ਦੀਆਂ ਕਾਫੀ ਵੱਡੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਵੀ ਇੱਕ ਸਨ। 

ਇਹ ਵੀ ਪੜ੍ਹੋ:  Sargun Gurnam Film: ਸਰਗੁਣ-ਗੁਰਨਾਮ ਦੀ ਫ਼ਿਲਮ 'ਨਿਗ੍ਹਾ ਮਾਰਦਾ ਆਈਂ ਵੇ' ਦਾ ਇੱਕ ਹੋਰ ਰੋਮਾਂਟਿਕ ਗਾਣਾ ਹੋਇਆ ਰਿਲੀਜ਼

ਸਿੱਧੂ ਮੂਸੇਵਾਲਾ ਨਾਲ ਅਫਸਾਨਾ ਖਾਨ(Afsana Khan) ਦਾ ਮੂੰਹਬੋਲੀ ਭੈਣ ਦਾ ਰਿਸ਼ਤਾ ਕਾਫੀ ਗੂੜਾ ਸੀ। ਸਿੱਧੂ ਮੂਸੇਵਾਲਾ ਦੀ ਅਚਾਨਕ ਮੌਤ ਤੋਂ ਬਾਅਦ ਅਫਸਾਨਾ ਖਾਨ ਕਾਫ਼ੀ ਜ਼ਿਆਦਾ ਦੁੱਖੀ ਰਹਿਣ ਲੱਗ ਪਈ ਸੀ ਜਿਸ ਦੁੱਖ ਤੋਂ ਅਫਸਾਨਾ ਖਾਨ ਹੁਣ ਉੱਭਰਦੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਬੀਤੇ ਦਿਨ ਹੀ 19 ਫਰਵਰੀ ਨੂੰ ਅਫਸਾਨਾ ਖਾਨ(Afsana Khan)  ਨੇ ਆਪਣੇ ਪਤੀ ਸਾਜ਼ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਗਾਇਕਾ ਅਫਸਾਨਾ ਖਾਨ ਨੇ  ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਨ੍ਹਾਂ 'ਤੇ ਫੈਨਜ਼ ਨੇ ਖੂਬ ਪਿਆਰ ਦੀ ਵਰਖਾ ਕੀਤੀ ਅਤੇ ਨਾਲ ਹੀ ਵੀਡੀਓ ਵੀ ਸਾਂਝੀ ਕੀਤੀ ਹੈ।  

ਇਹ ਵੀ ਪੜ੍ਹੋ: PSEB ਪ੍ਰੀਖਿਆਵਾਂ ਅੱਜ ਤੋਂ ਸ਼ੁਰੂ: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੀਖਿਆਵਾਂ ਬਾਰੇ ਦਿੱਤੀ ਇਹ ਜਾਣਕਾਰੀ !

ਜੇਕਰ ਅਫਸਾਨਾ ਖਾਨ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਫ਼ਸਾਨਾ ਖਾਨ(Afsana Khan) ਦੇ ਕਾਫੀ ਸਾਰੇ ਗੀਤ ਆਏ ਸਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਅਤੇ ਪਿਆਰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਗਾਇਕਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਫ਼ਸਾਨਾ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1.7 ਮਿਲੀਅਨ ਭਾਵ 17 ਲੱਖ ਫ਼ਾਲੋਅਰਜ਼ ਹਨ।

Read More
{}{}