Home >>Punjab

Khanna News: 'ਆਪ' ਵਿਧਾਇਕ ਨੇ ਬੀਡੀਪੀਓ ਵੱਲੋਂ ਕੀਤੇ ਜਾ ਰਹੇ ਘਪਲੇ ਦਾ ਕੀਤਾ ਪਰਦਾਫਾਸ਼

Khanna News: ਆਮ ਆਦਮੀ ਪਾਰਟੀ ਸਰਕਾਰ ਨੇ ਭ੍ਰਿਸ਼ਟਾਚਾਰੀ ਅਫ਼ਸਰਾਂ ਖਿਲਾਫ਼ ਵੱਡੇ ਪੱਧਰ ਉਤੇ ਮੁਹਿੰਮ ਵਿੱਢੀ ਹੋਈ ਹੈ। ਸਰਕਾਰ ਵੱਲੋਂ ਰਿਸ਼ਵਤਖੋਰ ਅਫਸਰਾਂ ਵਿਰੁੱਧ ਐਕਸ਼ਨ ਲੈਣ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ।

Advertisement
Khanna News: 'ਆਪ' ਵਿਧਾਇਕ ਨੇ ਬੀਡੀਪੀਓ ਵੱਲੋਂ ਕੀਤੇ ਜਾ ਰਹੇ ਘਪਲੇ ਦਾ ਕੀਤਾ ਪਰਦਾਫਾਸ਼
Stop
Ravinder Singh|Updated: Dec 02, 2023, 12:11 PM IST

Khanna News: ਆਮ ਆਦਮੀ ਪਾਰਟੀ ਸਰਕਾਰ ਨੇ ਭ੍ਰਿਸ਼ਟਾਚਾਰੀ ਅਫ਼ਸਰਾਂ ਖਿਲਾਫ਼ ਵੱਡੇ ਪੱਧਰ ਉਤੇ ਮੁਹਿੰਮ ਵਿੱਢੀ ਹੋਈ ਹੈ। ਸਰਕਾਰ ਵੱਲੋਂ ਰਿਸ਼ਵਤਖੋਰ ਅਫਸਰਾਂ ਵਿਰੁੱਧ ਐਕਸ਼ਨ ਲੈਣ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕ ਖ਼ੁਦ ਦਫ਼ਤਰ ਵਿੱਚ ਪੁੱਜ ਕੇ ਰਿਸ਼ਵਤਖੋਰ ਅਫ਼ਸਰਾਂ ਖਿਲਾਫ਼ ਐਕਸ਼ਨ ਲੈ ਰਹੇ ਹਨ। ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ 60 ਲੱਖ ਰੁਪਏ ਦਾ ਘਪਲਾ ਫੜਿਆ ਹੈ। ਕਾਂਗਰਸ ਨਾਲ ਸਬੰਧਤ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਵੀ ਇਸ ਘਪਲੇ ਦਾ ਪਰਦਾਫਾਸ਼ ਕਰਨ ਵਿੱਚ 'ਆਪ' ਵਿਧਾਇਕ ਦੀ ਮਦਦ ਕੀਤੀ।

ਦੋਵੇਂ ਆਗੂਆਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਭ੍ਰਿਸ਼ਟਾਚਾਰ ਵਿਰੁੱਧ ਜਾਲ ਵਿਛਾਇਆ, ਜਿਸ ਵਿੱਚ ਉਹ ਸਫ਼ਲ ਰਹੇ। ਵਿਧਾਇਕ ਨੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਪਹੁੰਚਾਇਆ। ਸਬੰਧਤ ਬੀਡੀਪੀਓ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਜਿਸ ਖਿਲਾਫ਼ ਜਾਂਚ ਦੀ ਮੰਗ ਕੀਤੀ ਗਈ ਹੈ।

ਇਹ ਹੈ ਘਪਲਾ 
ਵਿਧਾਇਕ ਸੌਂਧ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ। ਜਿਸ ਲਈ ਉਹ ਬਲਾਕ ਸੰਮਤੀ ਚੇਅਰਮੈਨ ਸੋਨੀ ਨੂੰ ਮਿਲੇ ਤੇ ਯੋਜਨਾ ਬਣਾਈ। ਵਿਧਾਇਕ ਨੇ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਲਈ ਸਲਾਨਾ ਠੇਕੇ ਦੀ ਰਕਮ ਦਾ 30 ਫ਼ੀਸਦੀ ਬੀਡੀਪੀਓ ਦਫ਼ਤਰ ਦੇ ਪੋਰਟਲ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ।

ਇਸ ਰਕਮ ਨਾਲ ਪੰਚਾਇਤ ਸਕੱਤਰਾਂ ਦੀਆਂ ਤਨਖਾਹਾਂ ਤੇ ਬੀਡੀਪੀਓ ਦੀ ਸਰਕਾਰੀ ਗੱਡੀ ਦਾ ਖ਼ਰਚਾ ਚੱਲਦਾ ਹੈ। ਬੀਡੀਪੀਓ ਨੇ ਅਜਿਹੇ ਤਿੰਨ ਹੋਰ ਖਾਤੇ ਖੁੱਲ੍ਹਵਾ ਲਏ। ਇੱਕ ਅਮਲੋਹ ਤੇ ਦੋ ਖੰਨਾ ਵਿੱਚ ਖੁਲ੍ਹਵਾਏ ਗਏ ਹਨ। ਪਿੰਡ ਨਸਰਾਲੀ ਦੀ ਜ਼ਮੀਨ ਦੀ ਰਕਮ 40 ਲੱਖ ਰੁਪਏ ਅਤੇ ਬੁੱਲੇਪੁਰ ਪਿੰਡ ਦੀ 20 ਲੱਖ ਰੁਪਏ ਸੀ, ਕੁੱਲ 60 ਲੱਖ ਰੁਪਏ ਰਕਮ ਇਨ੍ਹਾਂ ਖਾਤਿਆਂ ਵਿੱਚ ਟਰਾਂਸਫਰ ਹੋਈ ਹੈ।

ਇਸਤੋਂ ਬਾਅਦ ਬੀਡੀਪੀਓ ਕਈ ਤਰ੍ਹਾਂ ਦੇ ਕੰਮ ਦਿਖਾ ਕੇ ਨਿੱਜੀ ਕੰਪਨੀਆਂ ਨੂੰ 60 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਇਹ ਬਹੁਤ ਵੱਡਾ ਘਪਲਾ ਹੈ। ਜਿਸਦੀ ਜਾਂਚ ਕੀਤੀ ਜਾਵੇਗੀ। ਜੇ ਬੀਡੀਪੀਓ ਦੀ ਗਲਤੀ ਸਾਹਮਣੇ ਆਈ ਤਾਂ ਬਖਸ਼ਿਆ ਨਹੀਂ ਜਾਵੇਗਾ। ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਪਰੇ ਹਟ ਕੇ ਉਹ ਸਹੀ ਕੰਮਾਂ ਲਈ ਵਿਧਾਇਕ ਸੌਂਧ ਦੇ ਨਾਲ ਹਨ।

ਇਹ ਵੀ ਪੜ੍ਹੋ : Punjab News: ਗੁਰਦਾਸਪੁਰ ਨੂੰ ਅੱਜ ਵੱਡਾ ਤੋਹਫਾ ਦੇਣਗੇ ਕੇਜਰੀਵਾਲ ਤੇ CM ਮਾਨ, ਅੰਤਰਰਾਜੀ ਬੱਸ ਟਰਮੀਨਲ ਦਾ ਕਰਨਗੇ ਉਦਘਾਟਨ

{}{}