Home >>Punjab

AAP ਆਗੂ ’ਤੇ ਲੱਗੇ ਛੇੜਛਾੜ ਦੇ ਦੋਸ਼, ਲੜਕੀ ਦੀ ਸ਼ਿਕਾਇਤ ’ਤੇ 2 ਜਣਿਆਂ ਦੀ ਹੋਈ ਗ੍ਰਿਫ਼ਤਾਰੀ

ਅੰਮ੍ਰਿਤਸਰ ’ਚ 15 ਸਾਲ ਦੀ ਕੁੜੀ ਨੇ ਆਰੋਪ ਲਗਾਇਆ ਕਿ ਧਰਮਿੰਦਰ ਪਾਲ ਸਿੰਘ ਬਿੱਲਾ ਨੇ ਸਾਰਿਆਂ ਦੇ ਸਾਹਮਣੇ ਉਸਦੇ ਕੱਪੜੇ ਫਾੜ ਦਿੱਤੇ ਤੇ ਉਸ ਨਾਲ ਛੇੜਛਾੜ ਕੀਤੀ।   

Advertisement
AAP ਆਗੂ ’ਤੇ ਲੱਗੇ ਛੇੜਛਾੜ ਦੇ ਦੋਸ਼, ਲੜਕੀ ਦੀ ਸ਼ਿਕਾਇਤ ’ਤੇ 2 ਜਣਿਆਂ ਦੀ ਹੋਈ ਗ੍ਰਿਫ਼ਤਾਰੀ
Stop
Zee Media Bureau|Updated: Oct 06, 2022, 07:17 PM IST

ਚੰਡੀਗੜ੍ਹ: ਸੱਤਧਾਰੀ ਪਾਰਟੀ 'ਆਪ' ਦੇ ਆਗੂ ਨੂੰ ਕੁੜੀ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ’ਚ 15 ਸਾਲ ਦੀ ਕੁੜੀ ਨੇ ਆਰੋਪ ਲਗਾਇਆ ਕਿ ਧਰਮਿੰਦਰ ਪਾਲ ਸਿੰਘ ਬਿੱਲਾ ਨੇ ਸਾਰਿਆਂ ਦੇ ਸਾਹਮਣੇ ਉਸਦੇ ਕੱਪੜੇ ਫਾੜ ਦਿੱਤੇ ਤੇ ਉਸ ਨਾਲ ਛੇੜਛਾੜ ਕੀਤੀ। 

 

ਧਰਮਿੰਦਰਪਾਲ ਬਿੱਲਾ ਨਾਲ ਮਾਂ ਦੇ ਹਨ ਨਜਾਇਜ਼ ਸਬੰਧ
ਪੁਲਿਸ ਨੂ ਦਿੱਤੀ ਸ਼ਿਕਾਇਤ ’ਚ ਕੁੜੀ ਨੇ ਦੱਸਿਆ ਕਿ ਉਹ ਤਰਨਤਾਰਨ ’ਚ ਆਪਣੇ ਮਾਂ-ਪਿਓ ਅਤੇ ਭੈਣ ਭਰਾਵਾਂ ਨਾਲ ਰਹਿੰਦੀ ਸੀ। ਇਸ ਦੌਰਾਨ ਤਰਨਤਾਰਨ ਸੀਨੀਅਰ ਸਕੈਡੰਰੀ ਸਕੂਲ ’ਚ ਅਧਿਆਪਕ ਲੱਗੇ ਧਰਮਿੰਦਰਪਾਲ ਸਿੰਘ ਬਿੱਲਾ ਨਾਲ ਉਸਦੀ ਮਾਂ ਦੇ ਨਜਾਇਜ਼ ਸਬੰਧ ਬਣ ਗਏ। 
ਪਰਿਵਾਰ ਨੇ ਜਦੋਂ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਮਾਂ ਨੇ ਘਰ ਛੱਡ ਦਿੱਤਾ ਅਤੇ ਅੰਮ੍ਰਿਤਸਰ ਦੇ ਮਜੀਠਾ ਆ ਗਈ। ਜਿੱਥੇ ਮਾਂ ਨੇ ਅਧਿਆਪਕ ਬਿੱਲਾ ਦੇ ਘਰ ਨੇੜੇ ਕਿਰਾਏ ’ਤੇ ਮਕਾਨ ਲੈ ਲਿਆ।

 

 

ਸ਼ਿਕਾਇਤ ਕਰਨ ’ਤੇ ਉਲਟਾ ਮਾਂ ਨੇ ਕੁੜੀ ਨੂੰ ਕੁੱਟਿਆ  
ਕੁੜੀ ਦੇ ਦੱਸਣ ਮੁਤਾਬਕ ਪਹਿਲਾਂ ਵੀ ਕਈ ਵਾਰ ਧਰਮਿੰਦਰਪਾਲ ਬਿੱਲਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਵੀ ਉਸਨੇ ਆਪਣੀ ਮਾਂ ਨੂੰ ਦੱਸਿਆ ਤਾਂ ਬਿੱਲਾ ਨੂੰ ਰੋਕਣ ਦੀ ਬਜਾਏ ਉਲਟ ਉਸ ਨਾਲ ਹੀ ਕੁੱਟਮਾਰ ਕੀਤੀ ਗਈ। ਜਿਸ ਨਾਲ ਬਿੱਲਾ ਦਾ ਹੌਂਸਲਾ ਹੋਰ ਵੱਧ ਗਿਆ। 
ਲੜਕੀ ਦਾ ਕਹਿਣਾ ਹੈ ਕਿ ਇਹ ਸਭ ਪ੍ਰਿਤਪਾਲ ਸਿੰਘ ਬਲ ਅਤੇ ਉਸਦੇ ਸਾਥੀ ਰਾਜਬੀਰ ਸਿੰਘ ਰੋੜੀ ਦੀ ਸ਼ਹਿ ’ਤੇ ਕੀਤਾ ਜਾ ਰਿਹਾ ਹੈ।  ਕੁੜੀ ਦੀ ਸ਼ਿਕਾਇਤ ਦੇ ਅਧਾਰ ’ਤੇ ਦੋਹਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 

14 ਦਿਨ ’ਤੇ ਰਿਮਾਂਡ ’ਤੇ ਦੋਵੇਂ ਆਰੋਪੀ
ਥਾਣਾ ਮਜੀਠਾ ਦੀ ਪੁਲਿਸ ਨੇ ਦੋਹਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਦੋਹਾਂ ਪੱਖਾਂ ਦੀ ਸੁਣਵਾਈ ਕਰਨ ਤੋਂ ਬਾਅਦ ਦੋਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।   

 

Read More
{}{}