Home >>Punjab

ਹਰ ਸਵਾਲ ਦਾ ਸਕਿੰਟਾਂ 'ਚ ਦਿੰਦਾ ਹੈ ਜਵਾਬ, 6 ਸਾਲ ਦੇ ਬੱਚੇ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ

ਲੁਧਿਆਣਾ ਦੇ ਅਕਸ਼ਿਤ ਨੇ 6.5 ਸਾਲ ਦੀ ਉਮਰ 'ਚ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਦਰਜ ਕਰਵਾਇਆ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। 6.5 ਸਾਲ ਦੀ ਉਮਰ 'ਚ ਇਹ ਬੱਚਾ ਸਾਇੰਸ ਦੇ ਹਰ ਸਵਾਲਾਂ ਦਾ ਜਵਾਬ ਸਕਿੰਟਾ 'ਚ ਦਿੰਦਾ ਹੈ।  

Advertisement
ਹਰ ਸਵਾਲ ਦਾ ਸਕਿੰਟਾਂ 'ਚ ਦਿੰਦਾ ਹੈ ਜਵਾਬ, 6 ਸਾਲ ਦੇ ਬੱਚੇ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ
Stop
Updated: Nov 29, 2022, 01:00 PM IST

ਲੁਧਿਆਣਾ: ਅੱਜ ਕੱਲ੍ਹ ਦੇ ਬੱਚੇ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹੈ, ਘੱਟ ਉਮਰ ਦੇ ਵਿੱਚ ਹੀ ਬੱਚਿਆਂ ਦਾ ਗਿਆਨ ਸਭ ਨੂੰ ਹੈਰਾਨ ਕਰ ਦਿੰਦਾ ਹੈ, ਕੁਝ ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਦੇ ਅਕਸ਼ਿਤ ਨੇ ਜੋ ਕਿ ਹਾਲੇ ਸਿਰਫ 6.5 ਸਾਲ ਦਾ ਹੈ ਪਰ ਉਸ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਅਕਸ਼ਿਤ ਬੀ ਆਰ ਐਸ ਨਗਰ ਡੀ ਏ ਵੀ ਪਬਲਿਕ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਟੈਲੇਂਟ ਵੇਖ ਕੇ ਸਾਰੇ ਹੀ ਹੈਰਾਨ ਹੈ। ਉਸ ਦੀ ਇਸ ਉਪਲੱਬਧੀ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਉਸ ਦੇ ਮਾਤਾ-ਪਿਤਾ ਦੇ ਨਾਲ ਉਸ ਦੀ ਦਾਦੀ ਨੂੰ ਵੀ ਉਸ ਦੇ ਮਾਣ ਹੋ ਰਿਹਾ ਹੈ।  ਉਸ ਦੀ ਮਾਂ ਮੀਨਾਕਸ਼ੀ ਸਕੂਲ ਵਿੱਚ ਵਿਗਿਆਨ ਦੀ ਅਧਿਆਪਿਕਾ ਹੈ ਅਤੇ ਉਹ ਅਕਸ਼ਿਤ ਨੂੰ ਘਰ ਵਿੱਚ ਹੀ ਪੜਾਉਂਦੀ ਹੈ ਉਸ ਤੋਂ ਸਿੱਖਿਆ ਲੈ ਕੇ ਉਸ ਨੇ ਇਹ ਸਨਮਾਨ ਹਾਸਲ ਕੀਤਾ ਹੈ।  

ਕਿਉਂ ਮਿਲੀਐ ਸਨਮਾਨ
ਦਰਅਸਲ ਅਕਸ਼ਿਤ ਨੇ 8 ਮੁਲਕਾਂ ਦੇ ਕੌਂਮੀ ਝੰਡੇ ਸਵਾਲਾਂ ਦੇ ਜਵਾਬ ਵਿੱਚ ਦੱਸੇ ਅਤੇ  ਨਾਲ ਹੀ 10 ਤਰ੍ਹਾਂ ਦੇ ਲੈਬ ਉਪਕਰਨ, 7 ਤਰਾਂ ਦੇ ਬੂਟਿਆਂ ਦੇ ਨਾਂ, ਮਨੁੱਖੀ ਸਰੀਰ ਨਾਲ ਜੁੜੇ 10 ਤੋਂ ਵੱਧ ਅੰਗਾਂ ਦੇ ਨਾਂ ਮੂੰਹ ਜੁਬਾਨੀ ਬੋਲ ਕੇ ਦੱਸੇ ਹਨ। ਇਸ ਤੋਂ ਇਲਾਵਾ ਉਸ ਨੂੰ ਜਰਨਲ ਨੋਲੇਜ ਦੇ ਵੀ ਸਵਾਲਾਂ ਦਾ ਜਵਾਬ ਦਿੱਤਾ ਹੈ।

ਬਚਪਨ ਤੋਂ ਤੇਜ਼ ਦਿਮਾਗ
ਅਕਸ਼ਿਤ ਦੀ ਇਸ ਉਪਲਬਧੀ ਤੋਂ ਇਸ ਦੇ ਪਰਿਵਾਰਕ ਮੈਂਬਰ ਵੀ ਖੁਸ਼ ਨੇ ਉਸ ਦੀ ਮਾਤਾ ਮੀਨਾਕਸ਼ੀ ਸਰਕਾਰੀ ਸਕੂਲ 'ਚ ਵਿਗਿਆਨ ਦੀ ਅਧਿਆਪਿਕਾ ਹੈ ਅਤੇ ਉਸ ਨੂੰ ਘਰ 'ਚ ਓਹ ਹੀ ਪੜਾਈ ਕਰਵਾਉਂਦੀ ਹੈ। ਉਸ ਦੀ ਮਾਤਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕਾਫੀ ਤੇਜ ਦਿਮਾਗ਼ ਦਾ ਹੈ ਓਹ ਸ਼ੁਰੂ ਤੋਂ  ਚੀਜ਼ਾਂ ਨੂੰ ਬਹੁਤ ਜਲਦੀ ਯਾਦ ਕਰ ਲੈਂਦਾ ਸੀ ਅਤੇ ਫਿਰ ਕਦੀ ਭੂਲਦਾ ਨਹੀਂ ਹੈ। ਸਿਰਫ ਇੱਕ ਹੀ ਵਿਸ਼ੇ 'ਚ ਨਹੀਂ ਸਗੋਂ ਓਹ ਸਾਰੇ ਹੀ ਵਿਸ਼ਿਆਂ ਦੇ ਵਿੱਚ ਕਾਫ਼ੀ ਤੇਜ ਹੈ। ਉਸ ਦੀਆਂ ਸਕੂਲ ਦੀਆਂ ਮੈਡਮਾਂ ਵੀ ਉਸ 'ਤੇ ਕਾਫੀ ਮਾਨ ਕਰਦੀਆਂ ਹਨ ਅਤੇ ਉਸ ਨੂੰ ਅੱਜਤੱਕ ਸਕੂਲ ਤੋਂ ਕੋਈ ਸ਼ਿਕਾਇਤ ਵੀ ਨਹੀਂ ਆਈ। 

ਇਹ ਵੀ ਪੜ੍ਹੋ:  ਬੇਹੱਦ ਦਰਦਨਾਕ ਮਾਮਲਾ: ਸੜਕ 'ਤੇ ਸ਼ਰੇਆਮ ਨੌਜਵਾਨ ਦੀ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ

ਦਾਦੀ ਨੂੰ ਮਾਣ
ਓਥੇ ਹੀ ਦੂਜੇ ਪਾਸੇ ਅਕਸ਼ਿਤ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਉਨ੍ਹਾਂ ਦੇ ਰਿਸ਼ਤੇਦਾਰ ਕਾਲ ਕਰਕੇ ਵਧਾਈਆਂ ਦੇ ਰਹੇ ਹਨ ਅਤੇ ਨਾਲ ਹੀ ਘਰ ਦੇ ਵਿੱਚ ਵੀ ਪਰਿਵਾਰਕ ਮੈਂਬਰ ਆ ਰਹੇ ਹਨ ਉਸ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨੂੰਹ ਦਾ ਕਮਾਲ ਹੈ। ਓਹ ਹੀ ਉਸ ਨੂੰ ਘਰ ਵਿਚ ਪੜਾਉਂਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮਾਪਿਆਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਉਮਰ 'ਚ ਹੀ ਉਨ੍ਹਾਂ ਸਾਡੇ ਪਰਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ। ਅਕਸ਼ਿਤ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਵਿਗਿਆਨੀ ਬਣਨਾ ਚਾਹੁੰਦਾ ਹੈ। 

(ਭਰਤ ਸ਼ਰਮਾ ਦੀ ਰਿਪੋਰਟ )

Read More
{}{}