Home >>Punjab

Hoshiarpur News: ਚੋਅ 'ਚ ਇਨੋਵਾ ਗੱਡੀ ਰੁੜਨ ਨਾਲ 9 ਜਣਿਆਂ ਦੀ ਮੌਤ, ਇੱਕ ਲਾਪਤਾ

Hoshiarpur News: ਹੁਸ਼ਿਆਰਪੁਰ ਵਿੱਚ ਚੋਅ ਵਿਚ ਆਏ ਹੜ੍ਹ ਵਿਚ ਇਨੋਵਾ ਗੱਡੀ ਰੁੜ੍ਹ ਗਈ ਤੇ ਕੁਝ ਦੂਰ ਜਾ ਕੇ ਝਿੰਡਿਆ ਨੇੜੇ ਫਸ ਗਈ। ਇਸ ਹਾਦਸੇ ਵਿੱਚ 9 ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਅਜੇ ਵੀ ਲਾਪਤਾ ਹਨ।

Advertisement
Hoshiarpur News: ਚੋਅ 'ਚ ਇਨੋਵਾ ਗੱਡੀ ਰੁੜਨ ਨਾਲ 9 ਜਣਿਆਂ ਦੀ ਮੌਤ, ਇੱਕ ਲਾਪਤਾ
Stop
Updated: Aug 11, 2024, 05:45 PM IST

Hoshiarpur News: ਭਾਰੀ ਮੀਂਹ ਕਾਰਨ ਪੰਜਾਬ ਹਿਮਾਚਲ ਸੀਮਾ ਉਤੇ ਵਸੇ ਜੈਜੋ ਦੋਆਬਾ ਦੇ ਬਾਹਰਵਾਰ ਚੋਅ ਵਿਚ ਆਏ ਹੜ੍ਹ ਵਿਚ ਇਕ ਇਨੋਵਾ ਗੱਡੀ ਰੁੜ੍ਹ ਗਈ ਤੇ ਕੁਝ ਦੂਰ ਜਾ ਕੇ ਝਿੰਡਿਆ ਨੇੜੇ ਫਸ ਗਈ। ਗੱਡੀ ਵਿੱਚ ਸਵਾਰ 11 ਵਿਅਕਤੀਆਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ 9 ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਅਜੇ ਵੀ ਲਾਪਤਾ ਹਨ।

ਪਿੰਡ ਦੇ ਲੋਕਾਂ ਵੱਲੋਂ ਦੀਪਕ ਭਾਟੀਆ ਨਾਮ ਦੇ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਵਿਅਕਤੀ ਇਕ ਹੀ ਪਰਿਵਾਰ ਨਾਲ ਸਬੰਧਤ ਹਨ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਰਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਤੇ ਪਿੰਡ ਵਾਸੀਆਂ ਵੱਲੋਂ ਰੁੜ੍ਹ ਗਿਆ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ ਦੇ ਵੇਰਕਾ ਬਾਈਪਾਸ 'ਤੇ ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ

ਇਸ ਤੋਂ ਇਲਾਵਾ ਮੀਂਹ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਦੌਰਾਨ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਨੀਵੇਂ ਇਲਾਕਿਆਂ ਅਤੇ ਨਦੀਆਂ-ਨਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਪੰਜਾਬ 'ਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ।

ਇਸ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਰਾਸ਼ੀ ਦਿੱਤੀ ਜਾਵੇਗੀ।

ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ 'ਚ 57.6 ਮਿਲੀਮੀਟਰ, ਪਠਾਨਕੋਟ 'ਚ 82, ਗੁਰਦਾਸਪੁਰ 'ਚ 68.8 ਅਤੇ ਮੋਹਾਲੀ 'ਚ 35.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਹੁਣ ਤੱਕ ਲੁਧਿਆਣਾ ਵਿੱਚ 57.2 ਮਿਲੀਮੀਟਰ, ਫਰੀਦਕੋਟ ਵਿੱਚ 6.5, ਮੁਹਾਲੀ ਵਿੱਚ 32, ਪਟਿਆਲਾ ਵਿੱਚ 51, ਰੋਪੜ ਵਿੱਚ 59, ਰੂਪਨਗਰ ਵਿੱਚ 42 ਅਤੇ ਐਸਬੀਐਸ ਨਗਰ ਵਿੱਚ 63.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਅਤੇ ਜਲੰਧਰ ਵਿੱਚ 3 ਫੁੱਟ ਤੱਕ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਰਾਤ ਤੋਂ 6 ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਇਨ੍ਹਾਂ ਵਿੱਚ ਲੁਧਿਆਣਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਮੋਹਾਲੀ ਤੇ ਰੂਪਨਗਰ ਸ਼ਾਮਲ ਹਨ। ਹੁਸ਼ਿਆਰਪੁਰ 'ਚ ਰਾਤ ਤੋਂ  ਪੈ ਰਹੇ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅੱਜ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਪਟਿਆਲਾ, ਮੋਹਾਲੀ, ਕਪੂਰਥਲਾ, ਤਰਨਤਾਰਨ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Gurdaspur News: ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ

 

Read More
{}{}