Home >>Punjab

Jalandhar Vote Polling: ਜਲੰਧਰ 'ਚ 59.07 ਫ਼ੀਸਦੀ ਪੋਲਿੰਗ; ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ

Jalandhar Vote Polling: ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਲਈ ਸ਼ਨਿੱਚਰਵਾਰ ਨੂੰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। 

Advertisement
Jalandhar Vote Polling: ਜਲੰਧਰ 'ਚ 59.07 ਫ਼ੀਸਦੀ ਪੋਲਿੰਗ; ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ
Stop
Ravinder Singh|Updated: Jun 02, 2024, 06:43 PM IST

Jalandhar Vote Polling: ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਲਈ ਸ਼ਨਿੱਚਰਵਾਰ ਨੂੰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸੰਸਦੀ ਹਲਕੇ ਲਈ ਕੁੱਲ 59.07 ਫੀਸਦੀ ਪੋਲਿੰਗ ਹੋਈ। ਇਸ ਵਿੱਚ ਪੋਸਟਲ ਬੈਲਟ ਨਾਲ ਪਈਆਂ ਵੋਟਾਂ ਦੇ ਅੰਕੜੇ ਜੁੜਨੇ ਬਾਕੀ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਅਧੀਨ ਆਉਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57. 80 ਫੀਸਦੀ, ਸ਼ਾਹਕੋਟ ਵਿੱਚ 58.79 ਫੀਸਦੀ, ਨਕੋਦਰ ਵਿੱਚ 58.40 ਫੀਸਦੀ, ਕਰਤਾਰਪੁਰ ਵਿੱਚ 57.98 ਫੀਸਦੀ, ਜਲੰਧਰ ਕੇਂਦਰੀ ਵਿਖੇ 56.40 ਫੀਸਦੀ, ਜਲੰਧਰ ਪੱਛਮੀ ਵਿਖੇ 64 ਫੀਸਦੀ, ਜਲੰਧਰ ਉੱਤਰੀ ਵਿਖੇ 62.10 ਫੀਸਦੀ, ਜਲੰਧਰ ਛਾਉਣੀ ਵਿਖੇ 57.95 ਫੀਸਦੀ ਤੇ ਹਲਕਾ ਆਦਮਪੁਰ 'ਚ 58.50 ਫੀਸਦੀ ਵੋਟਿੰਗ ਹੋਈ।

ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਹਲਕੇ ਲਈ ਸਾਲ 2023 ਵਿਚ ਉਪ ਚੋਣ ਲਈ 54 ਫੀਸਦੀ ਪੋਲਿੰਗ ਹੋਈ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ 4 ਜੂਨ 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ, ਜਿਸ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।

ਇਹ ਵੀ ਪੜ੍ਹੋ : Punjab Politics: ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ

ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਨ ਵੋਟਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਸੁਰੱਖਿਆ ਦਸਤਿਆਂ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ।

 

ਇਸ ਤੋ ਇਲਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਦੀਆਂ ਆਮ ਚੋਣਾਂ-2024 ਲਈ 1 ਜੂਨ ਨੂੰ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕ ਸਭਾ ਹਲਕੇ ਵਿੱਚ 63.63 ਫ਼ੀਸਦੀ ਵੋਟਾਂ ਦਾ ਇਸਤੇਮਾਲ ਹੋਇਆ ਹੈ। ਉਨ੍ਹਾਂ ਅੱਜ ਇੱਥੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਸਮੇਤ ਡੇਰਾਬਸੀ ਹਲਕੇ ਵਿੱਚ ਕੁਲ 18 ਲੱਖ 6 ਹਜ਼ਾਰ 424 'ਚੋਂ 11 ਲੱਖ 49 ਹਜ਼ਾਰ 417 ਵੋਟਰਾਂ ਨੇ ਵੋਟ ਪਾ ਕੇ ਲੋਕਤੰਤਰ ਦੀ ਮਜ਼ਬੂਤੀ 'ਚ ਆਪਣਾ ਯੋਗਦਾਨ ਪਾਇਆ।

ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਮੁੱਚਾ ਵੋਟ ਪ੍ਰਕਿਰਿਆ ਦਾ ਅਮਲ ਬੀਤੀ ਦੇਰ ਰਾਤ ਸਫ਼ਲਤਾ ਪੂਰਵਕ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ 'ਚ 9 ਲੱਖ 44 ਹਜ਼ਾਰ 300 ਮਰਦ ਅਤੇ 8 ਲੱਖ 62 ਹਜ਼ਾਰ 44 ਮਹਿਲਾ ਵੋਟਰ ਹਨ। ਇਨ੍ਹਾਂ ਵਿਚੋਂ 6 ਲੱਖ 16 ਹਜ਼ਾਰ 927 ਮਰਦਾਂ ਤੇ 5 ਲੱਖ 32 ਹਜ਼ਾਰ 462 ਮਹਿਲਾਵਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜਦੋਂਕਿ ਕੁਲ 80 ਟਰਾਂਸਜੈਂਡਰ ਵੋਟਰਾਂ 'ਚੋਂ 28 ਟਰਾਂਸਜੈਂਡਰ ਵੋਟਰਾਂ ਨੇ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।

ਹਲਕਾਵਾਰ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ (ਐਸ.ਸੀ.), ਇੱਥੇ ਕੁਲ 1 ਲੱਖ 87 ਹਜ਼ਾਰ 190 ਵੋਟਰਾਂ 'ਚੋਂ ਕੁਲ 1 ਲੱਖ 21 ਹਜ਼ਾਰ 43 (64.66 ਫ਼ੀਸਦੀ) ਨੇ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ, ਜਿਨ੍ਹਾਂ 'ਚੋਂ 65337 ਮਰਦਾਂ ਤੇ 55700 ਮਹਿਲਾਵਾਂ ਸਮੇਤ 6 ਟਰਾਂਸਜੈਂਡਰ ਵੋਟਰਾਂ ਨੇ ਵੋਟਾਂ ਪਾਈਆਂ।

ਇਹ ਵੀ ਪੜ੍ਹੋ : Punjab Weather Update: ਪੰਜਾਬ ਵਿੱਚ ਹੀਟਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨ

Read More
{}{}