Home >>Zee PHH

PSEB 5th Class Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਦਾ ਨਤੀਜਾ ਐਲਾਨਿਆ, ਮਾਨਸਾ ਦੀ ਜਸਪ੍ਰੀਤ ਕੌਰ ਆਈ ਅੱਵਲ

PSEB 5th Class Result 2023:  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਦਾ ਇੰਤਜ਼ਾਰ ਅੱਜ ਖ਼ਤਮ ਹੋ ਗਿਆ। ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਨਤੀਜਾ ਐਲਾਨ ਦਿੱਤਾ ਗਿਆ ਹੈ।

Advertisement
PSEB 5th Class Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਦਾ ਨਤੀਜਾ ਐਲਾਨਿਆ, ਮਾਨਸਾ ਦੀ ਜਸਪ੍ਰੀਤ ਕੌਰ ਆਈ ਅੱਵਲ
Stop
Ravinder Singh|Updated: Apr 06, 2023, 03:40 PM IST

PSEB 5th Class Result 2023 News: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ 5ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਕਾਬਿਲੇਗੌਰ ਹੈ ਕਿ ਰਿਜਲਟ 3 ਵਜੇ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਰਿਜ਼ਲਟ ਪਹਿਲਾਂ 5 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ ਪਰ ਤਕਨੀਕੀ ਕਾਰਨਾਂ ਦੇ ਚੱਲਦਿਆਂ ਨਤੀਜਾ ਪੂਰੀ ਤਰ੍ਹਾ ਤਿਆਰ ਨਹੀਂ ਹੋ ਸਕਿਆ ਸੀ। ਵਿਦਿਆਰਥੀ https://www.pseb--ac.in/5th-class-result/  'ਤੇ ਜਾ ਕੇ ਰਿਜ਼ਲਟ ਚੈੱਕ ਕਰ ਸਕਦੇ ਹਨ। ਇਹ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਐਲਾਨਿਆ ਗਿਆ ਹੈ। ਦੱਸਣਯੋਗ ਹੈ ਕਿ ਸੂਬੇ ਭਰ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੇ 100/100 ਅੰਕ ਹਾਸਲ ਕੀਤੇ ਹਨ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ ਤੇ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਦੱਸ ਦਈਏ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ ਫਰਵਰੀ ਤੋਂ ਮਾਰਚ ਦਰਮਿਆਨ ਹੋਈ ਸੀ। ਪੀਐਸਈਬੀ ਦੇ ਅਧਿਕਾਰੀਆਂ ਨੇ ਕਿਹਾ ਕਿ 5ਵੀਂ ਜਮਾਤ ਦਾ ਨਤੀਜਾ ਪ੍ਰੀਖਿਆ ਕਰਵਾਉਣ ਦੇ ਇੱਕ ਮਹੀਨੇ ਦੇ ਅੰਦਰ ਐਲਾਨਿਆ ਜਾਵੇਗਾ।ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ 16 ਫਰਵਰੀ ਤੋਂ ਸ਼ੁਰੂ ਹੋਣੀਆਂ ਸਨ ਪਰ ਬਾਅਦ ਵਿੱਚ ਜੀ-20 ਸੰਮੇਲਨ ਕਾਰਨ ਇਸ ਦੀਆਂ ਤਾਰੀਕਾਂ ਨੂੰ ਬਦਲਿਆ ਗਿਆ ਸੀ।

ਇਹ ਵੀ ਪੜ੍ਹੋ : Punjab Corona News: ਪੰਜਾਬ 'ਚ ਮੁੜ ਵਧੇ ਕੋਰੋਨਾ ਦੇ ਆਂਕੜੇ, ਇੱਕ ਦਿਨ 'ਚ 100 ਕੇਸ ਆਏ ਸਾਹਮਣੇ

ਨਤੀਜਾ ਜਾਨਣ ਲਈ ਅਪਣਾਓ ਇਹ ਸਟੈਪ
ਪਹਿਲਾਂ ਪੰਜਾਬ ਸਕੂਲ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
Results 'ਤੇ ਕਲਿੱਕ ਕਰੋ ਤੇ ਤੁਹਾਡੇ ਕੋਲ ਨਵੀਂ ਵਿੰਡੋ ਖੁੱਲ੍ਹ ਜਾਵੇਗੀ।
ਤੁਹਾਨੂੰ 5th Class Result ਉਪਰ ਕਲਿੱਕ ਕਰੋ।
ਬੌਕਸ 'ਤੇ ਕਲਿੱਕ ਕਰੋ ਤੇ ਲੋੜੀਂਦੀ ਜਾਣਕਾਰੀ ਭਰੋ।
ਰਿਜ਼ਲਟ ਤੁਹਾਡੀ ਸਕ੍ਰੀਨ 'ਤੇ ਹੋਵੇਗਾ। 
ਭਵਿੱਖ ਲਈ ਪ੍ਰਿੰਟ ਜ਼ਰੂਰ ਲੈ ਲਿਓ।

ਇਹ ਵੀ ਪੜ੍ਹੋ : Essential Medicines Price: ਦਵਾਈਆਂ ਦੇ ਮਹਿੰਗੇ ਬਿੱਲ ਤੋਂ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ, 651 ਦਵਾਈਆਂ ਦੇ ਘਟੇ ਰੇਟ

Read More
{}{}