Home >>Zee PHH Politics

Lok Sabha Election 2024 Update: ਪਹਿਲੇ ਪੜਾਅ 'ਚ 102 ਸੀਟਾਂ 'ਤੇ 60.03% ਵੋਟਿੰਗ, ਜਾਣੋ ਕਿਸ ਰਾਜ 'ਚ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ

Lok Sabha Chunav 2024 Updates: ਲੋਕ ਸਭਾ ਚੋਣਾਂ 2024 ਸ਼ੁਰੂ ਹੋ ਚੁੱਕੀਆਂ ਹਨ। ਅੱਜ ਪਹਿਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐੱਮ ਵਿੱਚ ਕੈਦ ਹੋ ਗਈ ਹੈ। ਇਨ੍ਹਾਂ ਸੀਟਾਂ 'ਚੋਂ 9 ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਕੇਂਦਰੀ ਮੰਤਰੀ ਚੋਣ ਲੜ ਰਹੇ ਹ  

Advertisement
Lok Sabha Election 2024 Update: ਪਹਿਲੇ ਪੜਾਅ 'ਚ 102 ਸੀਟਾਂ 'ਤੇ 60.03% ਵੋਟਿੰਗ, ਜਾਣੋ ਕਿਸ ਰਾਜ 'ਚ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ
Stop
Riya Bawa|Updated: Apr 19, 2024, 08:41 PM IST
LIVE Blog

Lok Sabha Election 2024 News: ਭਾਰਤ ਵਿੱਚ ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਰਵ ਸ਼ੁਰੂ ਹੋ ਗਿਆ ਹੈ। ਅੱਜ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਦੀ ਵੋਟਿੰਗ ਹੋਈ। ਇਸ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਈ। ਪਹਿਲੇ ਪੜਾਅ ਵਿੱਚ 1600 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਪੜਾਅ ਵਿੱਚ ਨੌਂ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਇੱਕ ਸਾਬਕਾ ਰਾਜਪਾਲ ਦੀ ਕਿਸਮਤ ਵੀ ਦਾਅ ’ਤੇ ਲੱਗੀ ਹੋਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਅੱਜ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ 92 ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਹੋਈ।

8 ਕੇਂਦਰੀ ਮੰਤਰੀਆਂ ਅਤੇ 2 ਸਾਬਕਾ ਮੁੱਖ ਮੰਤਰੀ ਮੈਦਾਨ ਵਿਚ

 ਪਹਿਲੇ ਗੇੜ ਵਿੱਚ ਅੱਠ ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਗਰਪੁਰ ਲੋਕ ਸਭਾ ਖੇਤਰ ਤੋਂ ਜਿੱਤ ਦੀ ਹੈਟ੍ਰਿਕ ਲਗਾਉਣ ਦੀ ਆਸ ਵਿੱਚ ਹਨ।

ਭਾਜਪਾ ਨੇ ਸਾਰੀ ਤਾਕਤ ਝੋਕੀ

ਚੋਣ ਪ੍ਰਚਾਰ ਦੇ ਪਹਿਲੇ ਪੜਾਅ ਦੀ ਸਮਾਪਤੀ ਤੱਕ ਪੀਐਮ ਮੋਦੀ ਨੇ 36 ਰੈਲੀਆਂ ਅਤੇ 7 ਰੋਡ ਸ਼ੋਅ ਕੀਤੇ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਤੱਕ 22 ਜਨਤਕ ਪ੍ਰੋਗਰਾਮ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 8 ਰੋਡ ਸ਼ੋਅ ਅਤੇ 14 ਜਨਤਕ ਮੀਟਿੰਗਾਂ ਸ਼ਾਮਲ ਹਨ। ਰਾਜਨਾਥ ਸਿੰਘ ਨੇ 12 ਰਾਜਾਂ ਵਿੱਚ 26 ਜਨਤਕ ਮੀਟਿੰਗਾਂ ਅਤੇ 3 ਰੋਡ ਸ਼ੋਅ ਕੀਤੇ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਚੋਣ ਪ੍ਰਚਾਰ ਦੇ ਪਹਿਲੇ ਪੜਾਅ ਦੀ ਸਮਾਪਤੀ ਤੱਕ 18 ਰੈਲੀਆਂ, 3 ਰੋਡ ਸ਼ੋਅ ਅਤੇ 4 ਸੰਗਠਨਾਤਮਕ ਮੀਟਿੰਗਾਂ ਕੀਤੀਆਂ ਹਨ।

ਕਿਹੜੇ ਸੂਬਿਆਂ ਵਿੱਚ ਹੋਈ ਵੋਟਿੰਗ
ਤਾਮਿਲਨਾਡੂ (39), ਉੱਤਰਾਖੰਡ (5), ਅਰੁਣਾਚਲ ਪ੍ਰਦੇਸ਼ (2), ਮੇਘਾਲਿਆ (2), ਅੰਡੇਮਾਨ ਅਤੇ ਨਿਕੋਬਾਰ ਟਾਪੂ (1), ਮਿਜ਼ੋਰਮ (1), ਨਾਗਾਲੈਂਡ (1), ਪੁਡੂਚੇਰੀ (1), ਸਿੱਕਮ (1) , ਲਕਸ਼ਦੀਪ (1) ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਰਾਜਸਥਾਨ ਵਿਚ 12, ਉੱਤਰ ਪ੍ਰਦੇਸ਼ ਵਿਚ 8, ਮੱਧ ਪ੍ਰਦੇਸ਼ ਵਿਚ 6, ਅਸਾਮ ਤੇ ਮਹਾਰਾਸ਼ਟਰ ਵਿਚ 5-5, ਬਿਹਾਰ ਵਿਚ 4, ਪੱਛਮੀ ਬੰਗਾਲ ਵਿਚ 3, ਮਨੀਪੁਰ ਵਿਚ 2, ਜੰਮੂ-ਕਸ਼ਮੀਰ, ਛੱਤੀਸਗੜ੍ਹ ਤੇ ਤ੍ਰਿਪੁਰਾ ਵਿੱਚ ਇੱਕ-ਇੱਕ ਸੀਟ ਉਤੇ ਵੋਟਿੰਗ ਹੋਵੇਗੀ। ਇਨ੍ਹਾਂ ਹਲਕਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵੋਟਿੰਗ ਤੋਂ 48 ਘੰਟੇ ਪਹਿਲਾਂ ਕੋਈ ਵੀ ਬਾਹਰੀ ਵਿਅਕਤੀ ਇਨ੍ਹਾਂ ਖੇਤਰਾਂ ਵਿੱਚ ਨਾ ਰੁਕੇ। ਇਲੈਕਟ੍ਰਾਨਿਕ ਜਾਂ ਪ੍ਰਿੰਟ ਮੀਡੀਆ ਵਿੱਚ ਕਿਸੇ ਵੀ ਕਿਸਮ ਦਾ ਚੋਣ ਪ੍ਰਚਾਰ, ਜਨਤਕ ਮੀਟਿੰਗਾਂ, ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰੈਸ ਕਾਨਫਰੰਸਾਂ, ਇੰਟਰਵਿਊ ਤੇ ਪੈਨਲ ਚਰਚਾਵਾਂ ਦੀ ਸਖ਼ਤ ਮਨਾਹੀ ਹੈ।

ਚੋਣ ਕਮਿਸ਼ਨ ਵੱਲੋਂ ਕੀਤੇ ਗਏ ਪ੍ਰਬੰਧ
ਸਵੇਰੇ 7 ਵਜੇ ਤੋਂ ਲੈਕੇ ਸ਼ਾਮ 6 ਵਜੇ 102 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਈ। ਚੋਣ ਕਮਿਸ਼ਨ ਨੇ 1.87 ਲੱਖ ਪੋਲਿੰਗ ਸਟੇਸ਼ਨਾਂ 'ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ, ਜਿੱਥੇ 16.63 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਵੋਟਰਾਂ ਵਿੱਚ 8.4 ਕਰੋੜ ਪੁਰਸ਼, 8.23 ​​ਕਰੋੜ ਔਰਤਾਂ ਅਤੇ 11,371 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਪਹਿਲੀ ਵਾਰ 35.67 ਲੱਖ ਵੋਟਰ ਵੋਟ ਪਾਉਣਗੇ। ਇਸ ਤੋਂ ਇਲਾਵਾ 20-29 ਸਾਲ ਦੀ ਉਮਰ ਦੇ 3.51 ਕਰੋੜ ਨੌਜਵਾਨ ਵੋਟਰ ਹਨ। 

 

Read More
{}{}