Home >>Zee PHH NRI

Punjab Flood News: ਦੋ ਭਾਰਤੀ ਨੌਜਵਾਨ ਹੜ੍ਹ ਕਾਰਨ ਰੁੜ ਕੇ ਪਾਕਿਸਤਾਨ ਪੁੱਜੇ

Punjab Flood News:  ਪੰਜਾਬ ਵਿੱਚ ਹੜ੍ਹ ਕਾਰਨ ਦੋ ਨੌਜਵਾਨ ਰੁੜ ਕੇ ਪਾਕਿਸਤਾਨ ਪੁੱਜ ਗਏ ਹਨ। ਇਨ੍ਹਾਂ ਨੌਜਵਾਨਾਂ ਨੂੰ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ।

Advertisement
Punjab Flood News: ਦੋ ਭਾਰਤੀ ਨੌਜਵਾਨ ਹੜ੍ਹ ਕਾਰਨ ਰੁੜ ਕੇ ਪਾਕਿਸਤਾਨ ਪੁੱਜੇ
Stop
Ravinder Singh|Updated: Jul 30, 2023, 08:25 PM IST

Punjab Flood News: ਪੰਜਾਬ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਪੰਜਾਬ ਦੇ ਦਰਿਆ ਪੂਰੇ ਉਛਾਲ ਉਤੇ ਵਗ ਰਹੇ ਹਨ। ਇਸ ਦਰਮਿਆਨ ਦੋ ਲੁਧਿਆਣਾ ਦੇ ਦੋ ਨੌਜਵਾਨ ਹੜ੍ਹ 'ਚ ਰੁੜ ਕੇ ਪਾਕਿਸਤਾਨ ਪੁੱਜ ਗਏ ਹਨ। ਪਾਕਿਸਤਾਨੀ ਰੇਂਜਰਾਂ ਨੇ ਗਜ਼ਨੀਵਾਲਾ ਚੈਕ ਪੋਸਟ 'ਤੇ ਹੋਈ ਫਲੈਗ ਮੀਟਿੰਗ 'ਚ ਭਾਰਤੀ ਰੇਂਜਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਨੌਜਵਾਨ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਰਤਨਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਇਹ ਦੋਵੇਂ ਨੌਜਵਾਨ ਬਿਹਾਰੀਪੁਰ ਸਿੱਧਵਾਂ ਬੇਟ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। ਹਰਵਿੰਦਰ ਸਿੰਘ ਦੇ ਪਰਿਵਾਰ ਦੇ ਜੀਆਂ ਨੇ ਦੱਸਿਆ ਕਿ ਉਨ੍ਹਾਂ ਲੜਕਾ 27 ਜੁਲਾਈ ਨੂੰ ਆਪਣੇ ਦੋਸਤਾਂ ਦੇ ਨਾਲ ਅੰਮ੍ਰਿਤਸਰ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਹਰਿੰਦਰ ਸਿੰਘ ਘਰ ਜਵਾਈ ਸੀ ਅਤੇ ਉਹ ਆਪਣੇ ਸਹੁਰੇ ਪਰਿਵਾਰ ਰਹਿੰਦਾ ਸੀ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਉਨ੍ਹਾਂ ਦੇ ਘਰ ਪੁਲਿਸ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਪਾਕਿਸਤਾਨ ਵਿੱਤ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਆਪਣੀ ਸਫ਼ਾਈ ਦੇਣ ਲਈ ਪਿੰਡ ਦੇ ਸਰਪੰਚ ਨਗਰ ਪੰਚਾਇਤ ਜਾਂ ਫਿਰ ਸਾਬਕਾ ਸਰਪੰਚ ਨੂੰ ਲੈ ਕੇ ਸਰਹੱਦ ਉਤੇ ਪੁੱਜਣ। 

ਉਨ੍ਹਾਂ ਨੇ ਕਿਹਾ ਕਿ ਹਰਿੰਦਰ ਸਿੰਘ ਦੀ ਉਮਰ ਕਰੀਬ 27 ਸਾਲ ਤੇ ਉਸ ਦੇ ਦੋ ਬੱਚੇ ਹਨ ਤੇ ਉਹ ਮਜ਼ਦੂਰੀ ਕਰਦਾ ਹੈ ਤੇ ਉਸ ਦੇ ਉਪਰ ਪਹਿਲਾਂ ਕੋਈ ਵੀ ਕੇਸ ਦਰਜ ਨਹੀਂ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਲੜਕਾ ਸਤਲੁਜ ਵਿੱਚ ਰੁੜ ਕੇ ਪਾਕਿਸਤਾਨ ਪੁੱਜ ਗਿਆ ਹੈ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਸਿਖਲਾਈ ਲੈਣ ਲਈ ਪੰਜਾਬ ਦੇ ਹੈੱਡਮਾਸਟਰ ਰਵਾਨਾ, ਸੀਐਮ ਮਾਨ ਨੇ ਦਿੱਤੀ ਹਰੀ ਝੰਡੀ

ਹੁਣ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਅੱਗੇ ਅਪੀਲ ਲਗਾਈ ਹੈ ਕਿ ਉਨ੍ਹਾਂ ਦਾ ਲੜਕਾ ਵਾਪਸ ਲਿਆਂਦਾ ਜਾਵੇ। ਉਹ ਹੁਣ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ ਅਤੇ ਬੀਐਸਐਫ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਇਸ ਨਾਲ ਹੀ ਪਾਕਿਸਤਾਨ ਰੇਂਜਰਜ਼ ਤੇ ਬੀਐੱਸਐੱਫ ਦਰਮਿਆਨ ਫਲੈਗ ਮੀਟਿੰਗ ਵੀ ਹੋਈ ਹੈ। ਹਾਲਾਂਕਿ ਬੀਐੱਸਐੱਫ ਇਸ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ।

ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

 

Read More
{}{}