Home >>Zee PHH NRI

Matthew Perry Death News: ਬਾਥ ਟੱਬ 'ਚੋਂ ਮਿਲੀ ਸਟਾਰ ਮੈਥਿਊ ਪੇਰੀ ਦੀ ਲਾਸ਼; ਫਰੈਂਡਜ਼ ਸੀਰੀਜ਼ ਤੋਂ ਮਿਲੀ ਸੀ ਪ੍ਰਸਿੱਧੀ

  Matthew Perry Death News: ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। 

Advertisement
Matthew Perry Death News: ਬਾਥ ਟੱਬ 'ਚੋਂ ਮਿਲੀ ਸਟਾਰ ਮੈਥਿਊ ਪੇਰੀ ਦੀ ਲਾਸ਼; ਫਰੈਂਡਜ਼ ਸੀਰੀਜ਼ ਤੋਂ ਮਿਲੀ ਸੀ ਪ੍ਰਸਿੱਧੀ
Stop
Ravinder Singh|Updated: Oct 29, 2023, 10:25 AM IST

Matthew Perry Death News:  ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਗਰਮ ਪਾਣੀ ਵਾਲੇ ਟੱਬ ਵਿੱਚ ਡੁੱਬਣ ਕਾਰਨ ਮੈਥਿਊ ਮੌਤ ਦੇ ਕਾਰਨ ਦੱਸੇ ਜਾ ਰਹੇ ਹਨ। ਉਹ ਟੀਵੀ ਸਿਟਕਾਮ 'ਫ੍ਰੈਂਡਜ਼-ਲਾਈਕ ਅਸ' ਲਈ ਸਭ ਤੋਂ ਵੱਧ ਜਾਣੇ ਜਾਂਦੇ ਗਨ, ਜਿਸ ਵਿੱਚ ਉਨ੍ਹਾਂ ਨੇ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਇਆ ਸੀ।

ਮੈਥਿਊ ਪੇਰੀ ਅਭਿਨੇਤਾ ਜੌਹਨ ਬੇਨੇਟ ਪੈਰੀ ਅਤੇ ਸੁਜ਼ੈਨ ਮੈਰੀ ਲੈਂਗਫੋਰਡ ਦਾ ਪੁੱਤਰ ਹੈ, ਜੋ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਪਿਏਰੇ ਟਰੂਡੋ ਦੇ ਇੱਕ ਸਮੇਂ ਪ੍ਰੈਸ ਸਕੱਤਰ ਸਨ। ਉਨ੍ਹਾਂ ਦਾ ਜਨਮ 19 ਅਗਸਤ, 1969 ਨੂੰ ਵਿਲੀਅਮਸਟਾਊਨ ਵਿੱਚ ਹੋਇਆ ਸੀ। ਜਦੋਂ ਪੇਰੀ 1 ਸਾਲ ਦਾ ਸੀ ਤਾਂ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਨੇ 'ਚਾਰਲਸ ਇਨ ਚਾਰਜ' ਰਾਹੀਂ ਬਾਲ ਕਲਾਕਾਰ ਵਜੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

'ਫਰੈਂਡਜ਼' ਤੋਂ ਮਿਲੀ ਪ੍ਰਸਿੱਧੀ
ਮੈਥਿਊਜ਼ 'ਬੇਵਰਲੀ ਹਿਲਸ 90210' ਅਤੇ 'ਏ ਨਾਈਟ ਇਨ ਦ ਲਾਈਫ ਆਫ ਜਿਮੀ ਰੀਅਰਡਨ' ਵਿੱਚ ਵੀ ਨਜ਼ਰ ਆਏ ਸਨ ਪਰ ਉਸ ਨੂੰ ਅਸਲੀ ਪ੍ਰਸਿੱਧੀ ਟੀਵੀ ਸਿਟਕਾਮ 'ਫ੍ਰੈਂਡਜ਼' ਤੋਂ ਮਿਲੀ। ਇਹ ਲੜੀ 22 ਸਤੰਬਰ 1994 ਨੂੰ ਸ਼ੁਰੂ ਹੋਈ ਅਤੇ 6 ਮਈ 2004 ਨੂੰ ਸਮਾਪਤ ਹੋਈ ਸੀ। ਇਸ ਦੌਰਾਨ 236 ਐਪੀਸੋਡਾਂ ਵਾਲੇ 'ਫਰੈਂਡਜ਼' ਦੇ ਦਸ ਸੀਜ਼ਨ ਟੈਲੀਕਾਸਟ ਕੀਤੇ ਗਏ। ਉਨ੍ਹਾਂ ਨੇ ਫੂਲਜ਼ ਰਸ਼ ਇਨ, ਅਲਮੋਸਟ ਹੀਰੋਜ਼, ਦ ਹੋਲ ਨਾਇਨ ਯਾਰਡਸ, 17 ਅਗੇਨ ਅਤੇ ਦ ਰੌਨ ਕਲਾਰਕ ਸਟੋਰੀ ਸਮੇਤ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਮੈਥਿਊ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ। ਹਾਲਾਂਕਿ ਕੁਝ ਸਾਲ ਪਹਿਲਾਂ ਉਸ ਦੀ ਮੌਲੀ ਹਰਵਿਟਜ਼ ਨਾਲ ਮੰਗਣੀ ਹੋਈ ਸੀ ਪਰ ਉਨ੍ਹਾਂ ਦਾ ਰਿਸ਼ਤਾ ਸਿਰੇ ਨਹੀਂ ਚੜ੍ਹਿਆ ਤੇ 6 ਮਹੀਨਿਆਂ ਬਾਅਦ ਉਨ੍ਹਾਂ ਨੇ ਮੰਗਣੀ ਤੋੜ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦਾ ਨਾਂ ਲਿਜ਼ੀ ਕੈਪਲਨ ਨਾਲ ਵੀ ਜੁੜਿਆ ਸੀ। ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਮੈਥਿਊ ਨੇ ਖੁਲਾਸਾ ਕੀਤਾ ਸੀ ਕਿ ਉਹ 14 ਸਾਲ ਦੀ ਉਮਰ ਤੋਂ ਹੀ ਨਸ਼ੇ ਦਾ ਆਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਮੈਥਿਊ ਨੇ ਦੱਸਿਆ ਸੀ ਕਿ ਉਸ ਨੇ ਨਸ਼ੇ ਦੀ ਲਤ ਤੋਂ ਉਭਰਨ ਲਈ 9 ਮਿਲੀਅਨ ਡਾਲਰ ਯਾਨੀ 74 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਵੀ ਪੜ੍ਹੋ : Mohali News: ਹਾਈ ਕੋਰਟ ਵੱਲੋਂ ਜ਼ਮੀਨ ਦੇ ਮਾਲਕਾਨਾ ਹੱਕ 'ਚ ਸੀਬੀਆਈ ਜਾਂਚ ਦੇ ਹੁਕਮ; ਸਿਵਲ ਜੱਜ ਤੇ ਪੁਲਿਸ ਦੀ ਭੂਮਿਕਾ 'ਤੇ ਖੜ੍ਹੇ ਹੋਏ ਸਵਾਲ

Read More
{}{}