Home >>Zee PHH NRI

ਨਜਾਇਜ਼ ਸਬੰਧਾਂ ਖ਼ਿਲਾਫ਼ ਇਸ ਦੇਸ਼ ਦੀ ਵੱਡੀ ਪਹਿਲ! ਵਿਆਹ ਤੋਂ ਬਾਹਰ ਸੈਕਸ ਕਰਨ 'ਤੇ ਲੱਗੀ ਪਾਬੰਦੀ

ਇੰਡੋਨੇਸ਼ੀਆ ਦੀ ਸੰਸਦ 'ਚ ਪਾਸ ਕੀਤੇ ਗਏ ਇਸ ਕਾਨੂੰਨ ਦੇ ਤਹਿਤ ਹੁਣ ਵਿਆਹੁਤਾ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸੈਕਸ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

Advertisement
ਨਜਾਇਜ਼ ਸਬੰਧਾਂ ਖ਼ਿਲਾਫ਼ ਇਸ ਦੇਸ਼ ਦੀ ਵੱਡੀ ਪਹਿਲ! ਵਿਆਹ ਤੋਂ ਬਾਹਰ ਸੈਕਸ ਕਰਨ 'ਤੇ ਲੱਗੀ ਪਾਬੰਦੀ
Stop
Zee Media Bureau|Updated: Jan 09, 2023, 02:43 PM IST

Indonesia Sex Ban News: ਅੱਜ ਦੇ ਸਮੇਂ ਵਿੱਚ ਕਈ ਅਜਿਹੇ ਲੋਕ ਹਨ ਜਿਹੜੇ ਕਿ ਵਿਆਹ ਤੋਂ ਪਹਿਲਾਂ ਇੱਕ ਤੋਂ ਵੱਧ ਰਿਸ਼ਤੇ ਵਿੱਚ ਹੁੰਦੇ ਹਨ। ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੁਨੀਆਂ ਦੇ ਸਭ ਤੋਂ ਖੂਬਸੂਰਤ ਦੇਸ਼ਾਂ 'ਚੋਂ ਇਕ ਇੰਡੋਨੇਸ਼ੀਆ ਨੇ ਸੈਕਸ ਬੈਨ ਕਾਨੂੰਨ ਲਾਗੂ ਕਰ ਦਿੱਤਾ ਹੈ। 

ਇਸ ਕਾਨੂੰਨ ਦੇ ਤਹਿਤ ਹੁਣ ਇੰਡੋਨੇਸ਼ੀਆ ਵਿੱਚ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਅਪਰਾਧ ਹੋਵੇਗਾ। ਦੱਸਣਯੋਗ ਹੈ ਕਿ ਇਹ ਕਾਨੂੰਨ ਸੈਲਾਨੀਆਂ 'ਤੇ ਵੀ ਲਾਗੂ ਹੋਵੇਗਾ। 

ਇਸ ਦੌਰਾਨ ਕਾਨੂੰਨ ਤੋੜਨ ਵਾਲਿਆਂ ਨੂੰ ਇੱਕ ਸਾਲ ਦੀ ਕੈਦ ਹੋ ਸਕਦੀ ਹੈ ਅਤੇ ਜ਼ੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇੰਡੋਨੇਸ਼ੀਆ ਦੀ ਸੰਸਦ ਵੱਲੋਂ ਹਾਲ ਹੀ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ ਸੀ ਜੋ ਹੁਣ ਲਾਗੂ ਹੋ ਗਿਆ ਹੈ ਅਤੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ।

Indonesia Sex Ban News: ਕੀ ਹੈ ਇੰਡੋਨੇਸ਼ੀਆ ਦਾ ਸੈਕਸ ਬੈਨ ਕਾਨੂੰਨ?

ਇੰਡੋਨੇਸ਼ੀਆ ਦੀ ਸੰਸਦ 'ਚ ਪਾਸ ਕੀਤੇ ਗਏ ਇਸ ਕਾਨੂੰਨ ਦੇ ਤਹਿਤ ਹੁਣ ਵਿਆਹੁਤਾ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸੈਕਸ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਅਤੇ ਜੇਕਰ ਕੋਈ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ ਜਾਂ ਜ਼ੁਰਮਾਨਾ ਵੀ ਭਰਨਾ ਪੈ ਸਕਦਾ ਹੈ। 

ਦੱਸ ਦਈਏ ਕਿ ਇਹ ਕਾਨੂੰਨ ਸਥਾਨਕ ਨਾਗਰਿਕਾਂ ਦੇ ਇਲਾਵਾ ਸੈਲਾਨੀਆਂ 'ਤੇ ਵੀ ਲਾਗੂ ਹੋਵੇਗਾ। ਇਸ ਦੇਸ਼ 'ਚ ਹੁਣ ਜੇਕਰ ਜੋੜੇ ਦਾ ਵਿਆਹ ਨਹੀਂ ਹੋਇਆ ਹੋਵੇਗਾ ਤਾਂ ਉਹ ਇਕੱਠੇ ਨਹੀਂ ਰਹਿ ਸਕਦੇ। ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੁਣ ਵਿਆਹ ਤੋਂ ਬਾਹਰ ਸੈਕਸ ਕਰਨਾ ਅਪਰਾਧ ਮੰਨਿਆ ਜਾਵੇਗਾ ਅਤੇ ਜੇਕਰ ਕੋਈ ਵਿਆਹੁਤਾ ਜੋੜਾ ਆਪਣੇ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਉਹ ਅਪਰਾਧ ਹੋਵੇਗਾ।  

Read More
{}{}