Home >>Zee PHH NRI

Khalistan news: ਖਾਲਿਸਤਾਨੀਆਂ ਦੀ 'ਵਿਦੇਸ਼ੀ ਫੰਡਿੰਗ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ'

India-Canada news: NIA ਦੀ ਜਾਂਚ ਵਿੱਚ ਇੱਕ ਹੋਰ ਖੁਲਾਸਾ ਹੋਇਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਵਾਲਾ ਰਾਹੀਂ ਕੈਨੇਡਾ ਪੁੱਜਣ ਲਈ ਜਬਰਨ ਵਸੂਲੀ ਕੀਤੀ ਜਾਂਦੀ ਸੀ।

Advertisement
Khalistan news: ਖਾਲਿਸਤਾਨੀਆਂ ਦੀ 'ਵਿਦੇਸ਼ੀ ਫੰਡਿੰਗ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ'
Stop
Zee Media Bureau|Updated: Sep 26, 2023, 01:36 PM IST

Khalistan news: ਭਾਰਤ-ਕੈਨੇਡਾ ਤਲਖ਼ੀਆਂ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀਆਂ ਦੀ ਵਿਦੇਸ਼ੀ ਫੰਡਿੰਗ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਜੱਥੇਬੰਦੀਆਂ ਅਤੇ ਉਹਨਾਂ ਨਾਲ ਜੁੜੀਆਂ ਐਨ.ਜੀ.ਓਜ਼ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

ਮਿਲੀ ਜਾਣਕਾਰੀ ਦੇ ਮੁਤਾਬਕ ਸਿੱਖ ਫਾਰ ਜਸਟਿਸ (SFJ), ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਟਾਈਗਰ ਫੋਰਸ 'ਤੇ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਵਿਦੇਸ਼ੀ ਫੰਡਿੰਗ ਦੀ ਜਾਂਚ ਕੀਤੀ ਜਾਵੇਗੀ।

ਇਸਦੇ ਨਾਲ ਹੀ ਖਾਲਿਸਤਾਨੀਆਂ ਰਾਹੀਂ ਯੂਕੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਫਰਾਂਸ ਅਤੇ ਜਰਮਨੀ ਤੋਂ ਮਿਲਣ ਵਾਲੇ ਵਿਦੇਸ਼ੀ ਫੰਡਾਂ ਦੀ ਜਾਂਚ ਕੀਤੀ ਜਾਵੇਗੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ NIA, ED, FIU ਅਤੇ ਇਨਕਮ ਟੈਕਸ ਵਿਭਾਗ ਮਿਲ ਕੇ ਖਾਲਿਸਤਾਨੀ ਸੰਗਠਨਾਂ ਦੀ ਵਿਦੇਸ਼ੀ ਫੰਡਿੰਗ 'ਤੇ ਕਾਰਵਾਈ ਕਰਨਗੇ।

ਸੂਤਰਾਂ ਮੁਤਾਬਕ ਕਸ਼ਮੀਰ 'ਚ ਵੱਖਵਾਦੀ ਸੰਗਠਨਾਂ ਅਤੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਇਸੇ ਤਰਜ਼ 'ਤੇ, ਖਾਲਿਸਤਾਨੀ ਸੰਗਠਨਾਂ, ਐਨ.ਜੀ.ਓਜ਼ ਅਤੇ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਖਾਲਿਸਤਾਨੀ ਵਿਦੇਸ਼ਾਂ ਤੋਂ ਪ੍ਰਾਪਤ ਫੰਡਾਂ ਦੀ ਵਰਤੋਂ ਦੇਸ਼ ਦੇ ਨੌਜਵਾਨਾਂ ਨੂੰ ਭੜਕਾਉਣ ਲਈ ਕਰ ਰਹੇ ਹਨ ਇਸ ਕਰਕੇ ਸੂਤਰਾਂ ਅਨੁਸਾਰ ਵਿਦੇਸ਼ਾਂ ਤੋਂ ਹਵਾਲਾ ਫੰਡਿੰਗ ਦੇ ਸਾਰੇ ਰਸਤਿਆਂ ਦੀ ਜਾਂਚ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ NIA ਦੀ ਜਾਂਚ ਵਿੱਚ ਇੱਕ ਹੋਰ ਖੁਲਾਸਾ ਹੋਇਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਵਾਲਾ ਰਾਹੀਂ ਕੈਨੇਡਾ ਪੁੱਜਣ ਲਈ ਜਬਰਨ ਵਸੂਲੀ ਕੀਤੀ ਜਾਂਦੀ ਸੀ।

ਐਨਆਈਏ ਵੱਲੋਂ ਆਪਣੀ ਚਾਰਜਸ਼ੀਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਢੱਲਾ ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਟਾਰਗੇਟ ਦੇ ਵੇਰਵੇ ਭੇਜਦਾ ਸੀ, ਹਥਿਆਰ ਮੁਹੱਈਆ ਕਰਦਾ ਸੀ ਅਤੇ ਵੱਖ-ਵੱਖ ਐਮਟੀਐਸਐਸ ਚੈਨਲਾਂ ਰਾਹੀਂ ਨਿਸ਼ਾਨੇਬਾਜ਼ਾਂ ਨੂੰ ਦਹਿਸ਼ਤ ਫੈਲਾਉਣ ਲਈ ਫੰਡ ਵੀ ਭੇਜਦਾ ਸੀ। ਇਸ ਤੋਂ ਬਾਅਦ ਫਿਰੌਤੀ ਅਤੇ ਹਵਾਲਾ ਦਾ ਪੈਸਾ ਅਰਸ਼ਦੀਪ ਰਾਹੀਂ ਕੈਨੇਡਾ ਪਹੁੰਚਦਾ ਸੀ।

ਇਹ ਵੀ ਪੜ੍ਹੋ: Hardeep Singh Nijjar case: IHIT ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਸ਼ੱਕੀ ਵਾਹਨ ਦੀ ਪਛਾਣ ਕੀਤੀ, ਆਹਮਣੇ ਆਈ ਤਸਵੀਰ 
 

Read More
{}{}