Home >>Zee PHH NRI

ਕੈਨੇਡੀਅਨ ਪੁਲਿਸ ਦਾ ਦਾਅਵਾ- ਨਿੱਝਰ ਕਤਲ ਮਾਮਲੇ 'ਚ ਤਿੰਨ ਗ੍ਰਿਫਤਾਰ; ਭਾਰਤ 'ਤੇ ਲਗਾਇਆ ਵੱਡਾ ਇਲਜ਼ਾਮ

Nijjar Murder Case:  ਕੈਨੇਡਾ 'ਚ ਪਿਛਲੇ ਸਾਲ ਖਾਲਿਸਤਾਨੀ ਵੱਖਵਾਦੀ ਨੇਤਾ ਨਿੱਝਰ ਦੀ ਹੱਤਿਆ ਦੇ ਮਾਮਲੇ 'ਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Advertisement
ਕੈਨੇਡੀਅਨ ਪੁਲਿਸ ਦਾ ਦਾਅਵਾ- ਨਿੱਝਰ ਕਤਲ ਮਾਮਲੇ 'ਚ ਤਿੰਨ ਗ੍ਰਿਫਤਾਰ; ਭਾਰਤ 'ਤੇ ਲਗਾਇਆ ਵੱਡਾ ਇਲਜ਼ਾਮ
Stop
Riya Bawa|Updated: May 04, 2024, 07:32 AM IST

Hardeep Singh Nijjar murder case:  ਕੈਨੇਡੀਅਨ ਪੁਲਿਸ ਨੇ ਪਿਛਲੇ ਸਾਲ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿੱਚ ਕਥਿਤ ਹਿੱਟ ਸਕੁਐਡ ਦੇ ਤਿੰਨ ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਨਿੱਝਰ ਦੀ ਹੱਤਿਆ ਦਾ ਕੰਮ ਸੌਂਪਿਆ ਸੀ।

ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਕਥਿਤ ਸਮੂਹ ਦੇ ਮੈਂਬਰ ਹਨ ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ।

ਇਹ ਵੀ ਪੜ੍ਹੋ: Sidhu Moosewala News: ਸਿੱਧੂ ਮੂਸੇਵਾਲਾ ਕੇਸ 'ਚ ਸਰਕਾਰ ਦਾ ਹਫਨਾਮਾ, ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ

ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ 'ਬੇਹੂਦਾ' ਅਤੇ 'ਪ੍ਰੇਰਿਤ' ਕਹਿ ਕੇ ਰੱਦ ਕਰ ਦਿੱਤਾ ਸੀ।

ਖਬਰਾਂ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਘੱਟੋ-ਘੱਟ ਦੋ ਸੂਬਿਆਂ ਵਿਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਸ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਸੂਤਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਨਿੱਝਰ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੇ ਗਰੋਹ ਵਜੋਂ ਕੀਤੀ ਸੀ ਅਤੇ ਪੁਲਿਸ ਇਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ।

ਗੋਲੀ ਚਲਾਉਣ ਵਾਲਾ ਨੌਜਵਾਨ ਦੱਸਿਆ ਜਾ ਰਿਹਾ ਹੈ
ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨਿੱਝਰ ਦਾ ਜਿਸ ਦਿਨ ਕਤਲ ਹੋਇਆ ਸੀ, ਉਸ ਦਿਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦੇ ਦੋਸ਼ ਲਾਏ ਗਏ ਹਨ। ਉਸ ਸਮੇਂ ਦੌਰਾਨ ਇਹ ਲੋਕ ਸ਼ੂਟਰ, ਡਰਾਈਵਰ ਆਦਿ ਦਾ ਕੰਮ ਕਰਦੇ ਸਨ। 

Read More
{}{}