Home >>Zee PHH

How to use WhatsApp without Internet? ਹੁਣ ਬਿਨਾਂ 'ਇੰਟਰਨੈਟ' ਦੇ ਚੱਲੇਗਾ ਵਟਸਐਪ, ਇਸ ਤਰ੍ਹਾਂ ਕਰੋ ਸੈਟਿੰਗ

WhatsApp Use Without Internet News: ਮੈਟਾ ਦੀ ਖੁਦਮੁਖਤਿਆਰੀ ਵਾਲੀ ਵਟਸਐਪ ਨੇ ਆਪਣੇ ਗਾਹਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਵਟਸਐਪ ਨੇ ਹੁਣ ਬਿਨਾਂ ਇੰਟਰਨੈਟ ਦੇ ਮੈਸੇਜ ਭੇਜਣ ਅਤੇ ਹਾਸਲ ਕਰਨ ਦੀ ਸੁਵਿਧਾ ਹਾਸਲ ਕਰਨ ਦੀ ਸਹੂਲਤ ਦਿੱਤੀ ਹੈ।

Advertisement
How to use WhatsApp without Internet? ਹੁਣ ਬਿਨਾਂ 'ਇੰਟਰਨੈਟ' ਦੇ ਚੱਲੇਗਾ ਵਟਸਐਪ, ਇਸ ਤਰ੍ਹਾਂ ਕਰੋ ਸੈਟਿੰਗ
Stop
Ravinder Singh Robin|Updated: Mar 19, 2023, 01:31 PM IST

WhatsApp Use Without Internet News: ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਨੇ ਆਪਣੇ ਯੂਜ਼ਰਸ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਬਿਨਾਂ ਇੰਟਰਨੈਟ ਦੇ ਵਟਸਐਪ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਮੋਬਾਈਲ ਵਿੱਚ ਭਾਵੇਂ ਇੰਟਰਨੈਟ ਨਾ ਹੋਵੇ ਜਾਂ ਫਿਰ ਸਿਰਫ਼ 2ਜੀ ਦੀ ਸਪੀਡ ਆ ਰਹੀ ਹੋਵੇ, ਯੂਜ਼ਰਸ ਬੇਝਿੱਜਕ ਮੈਸੇਜ ਭੇਜ ਤੇ ਹਾਸਿਲ ਕਰ ਸਕਦੇ ਹਨ। ਮੈਟਾ (Meta) ਦੀ ਖੁਦਮੁਖਤਿਆਰੀ ਵਾਲੀ ਵਟਸਐਪ ਨੇ ਖੁਦ ਟਵੀਟ ਕਰਕੇ ਇਸ ਨਵੇਂ ਜੁਗਾੜ ਬਾਰੇ ਜਾਣਕਾਰੀ ਦਿੱਤੀ ਹੈ। ਐਡਰਾਂਇਡ ਤੇ ਆਈਓਸ ਦੋਵੇਂ ਮੋਬਾਈਲ ਵਿੱਚ ਇਹ ਫੀਚਰ ਮੁਹੱਈਆ ਕਰਵਾਈ ਗਈ ਹੈ। ਕੰਪਨੀ ਨੇ ਬੀਤੇ ਦਿਨੀਂ ਟਵੀਟ ਕਰਕੇ ਪੂਰੀ ਪ੍ਰਕਿਰਿਆ ਦੱਸੀ ਹੈ।

ਕੰਪਨੀ ਬਿਨਾਂ ਇੰਟਰਨੈਟ ਦੇ WhatsApp ਦੀ ਵਰਤੋਂ ਕਰਨ ਲਈ ਪ੍ਰੌਕਸੀ ਤਕਨੀਕ ਦੀ ਵਰਤੋਂ ਕਰੇਗੀ। WhatsApp ਨੇ ਦੁਨੀਆ ਭਰ ਦੇ ਯੂਜ਼ਰਸ ਲਈ ਪ੍ਰੌਕਸੀ ਸਪੋਰਟ ਲਾਂਚ ਕੀਤਾ ਹੈ। ਪ੍ਰੌਕਸੀ ਸਪੋਰਟ ਦੀ ਮਦਦ ਨਾਲ ਵਟਸਐਪ ਯੂਜ਼ਰਸ ਬਿਨਾਂ ਇੰਟਰਨੈੱਟ ਦੇ ਵੀ ਮੈਸੇਜ ਭੇਜ ਤੇ ਪ੍ਰਾਪਤ ਕਰ ਸਕਣਗੇ। ਤੁਹਾਨੂੰ ਟਰੇਨ ਦੇ ਸਫਰ ਦੌਰਾਨ ਜਾਂ ਸਫਰ ਦੌਰਾਨ ਵੀ ਇੰਟਰਨੈੱਟ ਤੋਂ ਬਿਨਾਂ ਮੈਸੇਜ ਭੇਜਣ ਦੀ ਸੁਵਿਧਾ ਮਿਲੇਗੀ। ਇਸ ਦਾ ਫਾਇਦਾ ਅਜਿਹੇ ਖੇਤਰਾਂ 'ਚ ਵੀ ਮਿਲੇਗਾ ਜਿੱਥੇ ਹਾਈ ਸਪੀਡ ਇੰਟਰਨੈੱਟ ਅਜੇ ਤੱਕ ਨਹੀਂ ਪਹੁੰਚਿਆ ਹੈ। ਚੰਗੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਆਪਣੀ ਨਿੱਜਤਾ ਤੇ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕੰਪਨੀ ਮੁਤਾਬਕ ਪ੍ਰੌਕਸੀ ਸਪੋਰਟ 'ਚ ਵੀ ਤੁਹਾਡਾ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟਡ ਹੋਵੇਗਾ, ਮਤਲਬ ਧੋਖਾਧੜੀ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਜਾਣੋ ਪੰਜਾਬ 'ਚ ਕਦੋਂ ਤੱਕ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਜਾਰੀ

ਅਪਣਾਓ ਇਹ ਪ੍ਰਕਿਰਿਆ
1.ਇੰਟਰਨੈਟ ਤੋਂ ਬਿਨਾਂ ਸੁਨੇਹੇ ਭੇਜਣ ਲਈ, ਤੁਹਾਨੂੰ ਪਹਿਲਾਂ ਆਪਣੇ WhatsApp ਨੂੰ ਅਪਡੇਟ ਕਰਨ ਦੀ ਲੋੜ ਪਵੇਗੀ। ਇਸ 'ਤੇ ਤੁਹਾਨੂੰ WhatsApp ਦੀ ਸੈਟਿੰਗ 'ਚ ਨਵਾਂ ਆਪਸ਼ਨ ਮਿਲੇਗਾ।
2.ਇਸ ਪਿੱਛੋਂ ਵਟਸਐਪ ਦੇ ਸੱਜੇ ਕੋਨੇ 'ਚ ਦਿੱਤੇ ਗਏ ਤਿੰਨ ਪੁਆਇੰਟ 'ਤੇ ਕਲਿੱਕ ਕਰਕੇ ਤੁਹਾਨੂੰ ਸਟੋਰੇਜ ਤੇ ਡਾਟਾ ਦਾ ਵਿਕਲਪ ਮਿਲੇਗਾ।
3.ਇਸ ਆਪਸ਼ਨ ਦੇ ਅੰਦਰ ਤੁਹਾਨੂੰ ਪ੍ਰੌਕਸੀ ਸੈਟਿੰਗ ਦਾ ਵਿਕਲਪ ਦਿਖਾਈ ਦੇਵੇਗਾ।
4.ਤੁਹਾਨੂੰ "ਯੂਜ਼ ਪ੍ਰੌਕਸੀ" 'ਤੇ ਟੈਪ ਕਰਨ ਦੀ ਲੋੜ ਹੈ ਤੇ ਸੈੱਟ ਪ੍ਰੌਕਸੀ ਦੇ ਕਲਿੱਕ ਕਰਨ ਪਿੱਛੋਂ "ਸੇਵ" 'ਤੇ ਟੈਪ ਕਰੋ।
5.ਜੇਕਰ ਕੁਨੈਕਸ਼ਨ ਸਫਲ ਹੁੰਦਾ ਹੈ, ਤਾਂ ਤੁਸੀਂ ਇੱਕ ਚੈਕਮਾਰਕ ਵੇਖੋਗੇ।

ਇਸ ਵਿਸ਼ੇਸ਼ਤਾ ਦੀ ਮਦਦ ਨਾਲ, WhatsApp ਉਪਭੋਗਤਾ ਦੁਨੀਆ ਭਰ ਦੇ ਵਲੰਟੀਅਰਾਂ ਅਤੇ ਸੰਗਠਨਾਂ ਦੇ ਪ੍ਰੌਕਸੀ ਸਰਵਰ ਸੈਟਅਪ ਦੁਆਰਾ ਜੁੜੇ ਰਹਿਣ ਦੇ ਯੋਗ ਹੋਣਗੇ।
ਕੰਪਨੀ ਨੇ ਇਸ ਦੇ ਨਾਲ ਇਕ ਸੁਰੱਖਿਅਤ ਤੇ ਭਰੋਸੇਮੰਦ ਪ੍ਰੌਕਸੀ ਸਰਵਰ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਵੱਖਰੀ ਜਾਣਕਾਰੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ : Sidhu Moosewala Death Anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ, ਪਿਤਾ ਬਲਕੌਰ ਦੀ ਚੇਤਾਵਨੀ- ਪੁਲਿਸ ਲੋਕਾਂ ਨੂੰ ਨਾ ਰੋਕੇ ਨਹੀਂ ਤਾਂ...

 

Read More
{}{}