Home >>Himachal Pradesh

Nalagarh Fire Updates: ਨਾਲਾਗੜ੍ਹ ਦੇ ਬੱਦੀ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਹੁਣ ਤੱਕ ਇੱਕ ਦੀ ਮੌਤ, 31 ਜ਼ਖ਼ਮੀ

Nalagarh Fire Updates: ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਪਰਫਿਊਮ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਸੂਬੇ ਦੇ ਸਿਹਤ ਮੰਤਰੀ ਧਨੀ ਰਾਮ ਸ਼ਾਂਡਿਲ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

Advertisement
Nalagarh Fire Updates: ਨਾਲਾਗੜ੍ਹ ਦੇ ਬੱਦੀ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਹੁਣ ਤੱਕ ਇੱਕ ਦੀ ਮੌਤ, 31 ਜ਼ਖ਼ਮੀ
Stop
Riya Bawa|Updated: Feb 03, 2024, 08:09 AM IST

Nalagarh Fire Latest  Updates: ਹਿਮਾਚਲ ਪ੍ਰਦੇਸ਼ ਦੇ ਝਾੜਮਾਜਰੀ, ਬੱਦੀ, ਨਾਲਾਗੜ੍ਹ ਵਿੱਚ ਐਨਆਰ ਅਰੋਮਾ ਪਰਫਿਊਮ ਬਣਾਉਣ ਵਾਲੀ ਇੱਕ ਕਾਸਮੈਟਿਕ ਕੰਪਨੀ ਵਿੱਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ ਸੀ। ਹੁਣ ਤੱਕ ਦੇ ਆਂਕੜਿਆਂ ਮੁਤਾਬਿਕ ਸੋਲਨ ਵਿੱਚ ਕਾਸਮੈਟਿਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਇੱਕ ਦੀ ਮੌਤ, 31 ਲੋਕ ਜ਼ਖਮੀ ਅਤੇ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। 

ਅੱਗ ਵਿੱਚ ਝੁਲਸਣ ਅਤੇ ਛੱਤ ਤੋਂ ਛਾਲ ਮਾਰਨ ਕਾਰਨ 31 ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 50 ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚੋਂ 30 ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Nalagarh Fire: नालागढ़ के बद्दी में सेंट बनाने वाली कंपनी में आग लगने से 1 शख्स की हुई मौत, 9 लापता

ਫਾਇਰ ਅਫਸਰ ਸੰਜੀਵ ਦਾ ਕਹਿਣਾ ਹੈ ਕਿ ਫੈਕਟਰੀ ਦੇ ਬਾਹਰ 32 ਤੋਂ ਵੱਧ ਗੱਡੀਆਂ ਖੜੀਆਂ ਹਨ। 10-12 ਫਾਇਰ ਟੈਂਡਰ ਹਿਮਾਚਲ ਫਾਇਰ ਸਰਵਿਸ ਦੇ ਹਨ। ਕੁਝ ਗੱਡੀਆਂ ਪੰਜਾਬ ਫਾਇਰ ਸਰਵਿਸ ਅਤੇ ਹਰਿਆਣਾ ਫਾਇਰ ਸਰਵਿਸ ਦੀਆਂ ਹਨ। ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ, ਲੋਕਾਂ ਮੁਤਾਬਕ ਹੁਣ ਤੱਕ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ 31 ਲੋਕ ਜ਼ਖਮੀ ਹਨ।

Nalagarh Fire  Video

ਹਾਦਸੇ ਵਿੱਚ ਮਰਨ ਵਾਲੇ ਜ਼ਿਆਦਾਤਰ ਮੁਲਾਜ਼ਮ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ ਅਤੇ ਪੰਜਾਬ ਦੇ ਵਸਨੀਕ ਹਨ। ਐਨਆਰ ਅਰੋਮਾ ਇੰਡਸਟਰੀ ਵਿੱਚ, ਬਹੁਤ ਸਾਰੀਆਂ ਕੰਪਨੀਆਂ ਦੇ ਪਰਫਿਊਮ ਬਣਾਏ ਜਾਂਦੇ ਹਨ, ਜਿਸ ਵਿੱਚ ਜਲਣਸ਼ੀਲ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੰਡਸਟਰੀ ਦੇ ਗਰਾਊਂਡ ਫਲੋਰ ਵਿੱਚ ਕਈ ਡਰੰਮਾਂ ਵਿੱਚ ਕੈਮੀਕਲ ਰੱਖੇ ਹੋਏ ਸਨ। ਸ਼ੁੱਕਰਵਾਰ ਦੁਪਹਿਰ ਕਰੀਬ 1:40 ਵਜੇ ਲੱਗੀ ਅੱਗ ਕੈਮੀਕਲ ਤੱਕ ਪਹੁੰਚਦੇ ਹੀ ਧਮਾਕਿਆਂ ਨਾਲ ਤੇਜ਼ੀ ਨਾਲ ਫੈਲ ਗਈ। ਧੂੰਏਂ ਦਾ ਗੁਬਾਰ ਕਈ ਕਿਲੋਮੀਟਰ ਤੱਕ ਅਸਮਾਨ ਵਿੱਚ ਫੈਲ ਗਿਆ।

ਬਾਹਰ ਨਿਕਲਣ ਦਾ ਇੱਕ ਹੀ ਰਸਤਾ ਸੀ। ਛੱਤ 'ਤੇ ਬੈਠੇ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਰਹੇ। ਚਾਰ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਕਈ ਲੋਕਾਂ ਨੇ ਛਾਲ ਮਾਰ ਦਿੱਤੀ। ਇਸ ਘਟਨਾ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਇੱਕ ਵੀਡੀਓ ਵਿੱਚ, ਇੱਕ ਔਰਤ ਇੱਕ ਇਮਾਰਤ ਦੀ ਛੱਤ ਤੋਂ ਛਾਲ ਮਾਰਦੀ ਦਿਖਾਈ ਦੇ ਰਹੀ ਹੈ ਜੋ ਅੱਗ ਦੀ ਲਪੇਟ ਵਿੱਚ ਆ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਇੰਡਸਟਰੀ 'ਚ 100 ਦੇ ਕਰੀਬ ਕਰਮਚਾਰੀ ਮੌਜੂਦ ਸਨ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਹਨ, ਜੋ ਕਿ ਉੱਤਰ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ। ਐੱਨ.ਡੀ.ਆਰ.ਐੱਫ., ਚੰਡੀਮੰਦਰ ਤੋਂ ਫੌਜ ਦੇ ਜਵਾਨਾਂ, ਹਰਿਆਣਾ ਦੇ ਕਾਲਕਾ ਤੋਂ ਫਾਇਰ ਬ੍ਰਿਗੇਡ ਅਤੇ ਕਈ ਉਦਯੋਗਾਂ ਦੀਆਂ ਕਰੀਬ 13 ਫਾਇਰ ਬ੍ਰਿਗੇਡ ਗੱਡੀਆਂ ਦੇ ਯਤਨਾਂ ਨਾਲ ਦੇਰ ਸ਼ਾਮ ਅੱਗ 'ਤੇ ਕਾਬੂ ਪਾਇਆ ਗਿਆ।

{}{}