Home >>Himachal Pradesh

Himachal Pradesh Weather Update: ਹਿਮਾਚਲ 'ਚ ਕੁਦਰਤ ਦਾ ਕਹਿਰ: ਸ਼ਿਮਲਾ-ਕਿਨੌਰ ਹਾਈਵੇਅ ਬੰਦ; ਅੱਜ ਵੀ ਯੈਲੋ ਅਲਰਟ

Himachal Pradesh Weather Update: ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ।  

Advertisement
Himachal Pradesh Weather Update: ਹਿਮਾਚਲ 'ਚ ਕੁਦਰਤ ਦਾ ਕਹਿਰ: ਸ਼ਿਮਲਾ-ਕਿਨੌਰ ਹਾਈਵੇਅ ਬੰਦ; ਅੱਜ ਵੀ ਯੈਲੋ ਅਲਰਟ
Stop
Riya Bawa|Updated: Jul 29, 2023, 06:56 AM IST

Himachal Pradesh Weather Update: ਲਗਾਤਾਰ ਪੈ ਰਹੇ ਮੀਂਹ ਨੇ ਹਿਮਾਚਲ ਦੇ ਉੱਪਰਲੇ ਇਲਾਕਿਆਂ 'ਚ ਯਾਤਰਾ ਕਰਨਾ ਚੁਣੌਤੀਪੂਰਨ ਬਣਾ ਦਿੱਤਾ ਹੈ।  ਹਿਮਾਚਲ 'ਚ ਬਾਰਿਸ਼ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਹਰ ਥਾਂ ਫ਼ਿਲਮੀ ਸੀਨ ਵਾਂਗ ਸੜਕ ਬੰਦ ਹੁੰਦੀ ਜਾ ਰਹੀ ਹੈ। ਕਈ ਥਾਵਾਂ 'ਤੇ ਪਹਾੜ ਤੋਂ ਚੱਟਾਨਾਂ ਡਿੱਗਣ ਕਾਰਨ ਪੈਦਲ ਯਾਤਰੀ ਵਾਲ-ਵਾਲ ਬਚ ਗਏ। ਅਜਿਹੇ 'ਚ ਰਾਮਪੁਰ ਬੱਸ ਸਟੈਂਡ 'ਤੇ ਵੱਖ-ਵੱਖ ਥਾਵਾਂ 'ਤੇ ਜਾਣ ਵਾਲੀਆਂ ਸਵਾਰੀਆਂ ਕੱਲ੍ਹ ਤੋਂ ਹੀ ਉੱਥੇ ਹੀ ਰੁਕ ਗਈਆਂ ਹਨ ਪਰ ਇਹ ਰਸਤਾ ਕਦੋਂ ਖੁੱਲ੍ਹੇਗਾ, ਇਸ ਨੂੰ ਲੈ ਕੇ ਸ਼ੰਕਾ ਬਣੀ ਹੋਈ ਹੈ।

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਅੱਜ ਮੱਧ ਅਤੇ ਨੀਵੇਂ ਪਹਾੜੀ ਇਲਾਕਿਆਂ 'ਚ ਬਾਰਿਸ਼ ਹੋਵੇਗੀ। ਮਾਨਸੂਨ ਕੱਲ ਤੋਂ 2 ਅਗਸਤ ਤੱਕ ਕਮਜ਼ੋਰ ਰਹੇਗਾ। 3 ਅਗਸਤ ਤੋਂ ਮਾਨਸੂਨ ਫਿਰ ਤੋਂ ਰਫ਼ਤਾਰ ਫੜ ਲਵੇਗਾ।

ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਕਿਨੌਰ ਜ਼ਿਲ੍ਹੇ ਨੂੰ ਸ਼ਿਮਲਾ ਨਾਲ ਜੋੜਨ ਵਾਲਾ NH-5 ਰਾਮਪੁਰ ਤੋਂ ਅੱਗੇ ਝਖੜੀ ਨੇੜੇ ਜਮੀਨ ਖਿਸਕਣ ਕਰਕੇ ਮੁੜ ਰਸਤਾ ਬੰਦ ਹੋ ਗਿਆ। ਬ੍ਰੋਨੀ ਖੱਡ ਨੇੜੇ NH ਦਾ ਕੁਝ ਹਿੱਸਾ ਟੁੱਟ ਰਿਹਾ ਹੈ। ਇਸ ਕਾਰਨ ਕਿਨੌਰ ਜ਼ਿਲ੍ਹਾ ਸ਼ਿਮਲਾ ਨਾਲੋਂ ਪੂਰੀ ਤਰ੍ਹਾਂ ਸਪੰਰਕ ਟੁੱਟ ਗਿਆ ਹੈ। ਬਦਲਵੀਂ ਸੜਕ ਲੁਹਰੀ ਓਟ ਵੀ ਕਈ ਥਾਵਾਂ ’ਤੇ ਬੰਦ ਪਈ ਹੈ।

ਇਹ ਵੀ ਪੜ੍ਹੋ:  Indigo News: ਇੰਡੀਗੋ ਫਲਾਈਟ 'ਚ ਪ੍ਰੋਫੈਸਰ ਨੇ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ, ਫਿਰ ਹੋਇਆ ਅਜਿਹਾ...

ਦੂਜੇ ਪਾਸੇ ਕਿੰਨੌਰ ਦੇ ਪਿੰਡ ਨਾਥਪਾ ਵਿੱਚ ਵੀਰਵਾਰ ਸ਼ਾਮ ਨੂੰ ਪਹਾੜੀ ਦਾ ਵੱਡਾ ਹਿੱਸਾ ਟੁੱਟਣ ਕਾਰਨ ਪਿੰਡ ਖਤਰੇ ਵਿੱਚ ਪੈ ਗਿਆ। ਇਸ ਤੋਂ ਬਾਅਦ ਪਿੰਡ ਦੇ ਕਈ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਗੋਤਾਖੋਰ ਮਲਾਨਾ ਪ੍ਰੋਜੈਕਟ ਫੇਜ਼-2 ਡੈਮ ਦੇ ਗੇਟ ਖੋਲ੍ਹਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਮੌਕੇ 'ਤੇ ਪਹੁੰਚੇ ਪਰ ਸਥਿਤੀ ਅਜੇ ਤੱਕ ਆਮ ਵਾਂਗ ਨਹੀਂ ਹੋਈ। ਡੈਮ ਦਾ ਪਾਣੀ ਓਵਰਫਲੋ ਹੋ ਰਿਹਾ ਹੈ।

ਇਹ ਵੀ ਪੜ੍ਹੋ:  Domestic flights  News: ਭਾਰਤ ਦੇ 28 ਹਵਾਈ ਅੱਡਿਆਂ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ, ਪੰਜਾਬ ਦੇ ਇਹ ਜ਼ਿਲ੍ਹੇ ਹਨ ਸ਼ਾਮਿਲ

ਸੂਤਰਾਂ ਮੁਤਾਬਿਕ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਚਾਰ ਰਾਸ਼ਟਰੀ ਰਾਜਮਾਰਗ ਅਤੇ 468 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਉਫਾਨ 'ਤੇ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 220 ਅਤੇ ਕੁੱਲੂ ਵਿੱਚ 115 ਸੜਕਾਂ ਬੰਦ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 552 ਬਿਜਲੀ ਟਰਾਂਸਫਾਰਮਰ ਵੀ ਠੱਪ ਪਏ ਹਨ। 224 ਜਲ ਸਪਲਾਈ ਸਕੀਮਾਂ ਵੀ ਵਿਘਨ ਚੱਲ ਰਹੀਆਂ ਹਨ। ਸ਼ਿਮਲਾ, ਕੁੱਲੂ ਅਤੇ ਮੰਡੀ ਵਿੱਚ ਜ਼ਿਆਦਾਤਰ ਟਰਾਂਸਫਾਰਮਰ ਬੰਦ ਪਏ ਹਨ।

{}{}