Home >>Himachal Pradesh

Himachal Pradesh Weather Update: ਹਿਮਾਚਲ ਪ੍ਰਦੇਸ਼ 'ਚ ਮੁੜ ਫਟਿਆ ਬੱਦਲ! ਟੁੱਟ ਗਈਆਂ ਸੜਕਾਂ, ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ

Himachal Pradesh Weather Update: ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਟੁੱਟ ਗਈਆਂ ਹਨ। ਕੁੱਲੂ ਦੇ ਸਾਂਝ ਦੇ ਜਤੇਹਾਦ ਪਿੰਡ 'ਚ ਪਹਾੜੀ 'ਤੇ ਜ਼ਮੀਨ ਖਿਸਕਣ ਕਾਰਨ ਤਿੰਨ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਪ੍ਰਾਇਮਰੀ ਸਕੂਲ 'ਚ ਸ਼ਰਨ ਲੈਣੀ ਪਈ।   

Advertisement
Himachal Pradesh Weather Update: ਹਿਮਾਚਲ ਪ੍ਰਦੇਸ਼ 'ਚ ਮੁੜ ਫਟਿਆ ਬੱਦਲ! ਟੁੱਟ ਗਈਆਂ ਸੜਕਾਂ, ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ
Stop
Riya Bawa|Updated: Jul 30, 2023, 03:44 PM IST

Himachal Pradesh Weather Update:  ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਇੱਕ ਹੋਰ ਥਾਂ ਉਤੇ ਬੱਦਲ ਫਟ ਗਿਆ ਜਿਸ ਕਰਕੇ  ਭਾਰੀ ਨੁਕਸਾਨ ਹੋਇਆ ਹੈ।

ਬੀਤੀ ਰਾਤ ਸ਼ਿਮਲਾ, ਕਿਨੌਰ ਅਤੇ ਕੁੱਲੂ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ। ਇਸ ਕਾਰਨ ਜ਼ਮੀਨ ਖਿਸਕਣ ਕਾਰਨ ਲੋਕਾਂ ਦੇ ਘਰਾਂ, ਬਗੀਚਿਆਂ ਅਤੇ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਥਾਵਾਂ ’ਤੇ ਮੀਂਹ ਕਾਰਨ ਸੜਕਾਂ ਦੇ ਨਾਮ-ਨਿਸ਼ਾਨ ਵੀ ਮਿਟ ਗਏ। ਅਸਮਾਨ ਤੋਂ ਆਏ ਤੂਫ਼ਾਨ ਦੀ ਬਾਰਿਸ਼ ਨੇ ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਜਿਨ੍ਹਾਂ ਦੇ ਘਰ ਬਾਰਿਸ਼ ਨਾਲ ਨੁਕਸਾਨੇ ਗਏ ਹਨ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਚ ਨੂੰ ਰਵਾਨਾ

ਭਾਰੀ ਬਾਰਿਸ਼ ਦੇ ਚੱਲਦੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵਿੱਚ ਅਗਲੇ 24 ਘੰਟਿਆਂ ਦੇ ਵਿਚਕਾਰ ਪ੍ਰਦੇਸ਼ ਦੇ ਤਿੰਨ ਜ਼ਿਲਿਆਂ ਵਿਚ ਹੜ੍ਹ  ਦੀ ਚੇਤਾਵਨੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਵਿੱਚ ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਸੋਲਨ ਵਿੱਚ ਬਾਰਿਸ਼ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਸੋਲਨ, ਸ਼ਿਮਲਾ ਅਤੇ ਸਿਰਮੌਰ  ਵਿੱਚ ਅਚਾਨਕ ਦੇ ਲਈ ਮੱਧਮ ਤੋਂ ਬਹੁਤ ਜ਼ਿਆਦਾ ਖਤਰੇ ਦੀ ਚੇਤਾਵਨੀ ਜਾਰੀ ਹੈ। ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ । ਰਾਜ ਵਿੱਚ ਤਿੰਨ ਅਗਸਤ ਤੱਕ ਬਾਰਿਸ਼ ਜਾਰੀ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

{}{}