Home >>Himachal Pradesh

Himachal Pradesh News: ਹਿਮਾਚਲ 'ਚ ਸਟੇਜ 'ਤੇ ਨੱਚਦੇ ਪੰਜਾਬੀ ਕਲਾਕਾਰ ਨਾਲ ਵਾਪਰ ਗਿਆ ਭਾਣਾ, ਨੱਚਦਾ ਮੁੰਡਾ ਡਿੱਗ ਗਿਆ ਮੁੱਦੇ ਮੂੰਹ, ਪਿਆ ਦਿਲ ਦਾ ਦੌਰਾ

Baddi Viral Video:  ਮਾਨਪੁਰਾ ਥਾਣਾ ਇੰਚਾਰਜ ਨੇ ਦੱਸਿਆ ਕਿ ਨਾਲਾਗੜ੍ਹ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸਦੇ ਭਰਾ ਅਤੇ ਪਤਨੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।

Advertisement
Himachal Pradesh News: ਹਿਮਾਚਲ 'ਚ ਸਟੇਜ 'ਤੇ ਨੱਚਦੇ ਪੰਜਾਬੀ ਕਲਾਕਾਰ ਨਾਲ ਵਾਪਰ ਗਿਆ ਭਾਣਾ, ਨੱਚਦਾ ਮੁੰਡਾ ਡਿੱਗ ਗਿਆ ਮੁੱਦੇ ਮੂੰਹ, ਪਿਆ ਦਿਲ ਦਾ ਦੌਰਾ
Stop
Riya Bawa|Updated: Apr 03, 2024, 09:01 AM IST

Himachal Pradesh News: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਢੇਲਾ ਪੰਚਾਇਤ ਦੇ ਪਿੰਡ ਕੋਂਡੀ 'ਚ ਡੀਜੇ 'ਤੇ ਨੱਚਦੇ ਹੋਏ ਇੱਕ ਵਿਅਕਤੀ ਬੇਹੋਸ਼ ਹੋ ਗਿਆ। ਕੀਰਤਨ ਮੰਡਲੀ ਦੇ ਹੋਰ ਮੈਂਬਰ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਉੱਠ ਨਾ ਸਕਿਆ। ਇਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਿਸ਼ਨਪੁਰਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਵਿਅਕਤੀ ਦੀ ਪਛਾਣ
ਮ੍ਰਿਤਕ ਵਿਅਕਤੀ ਦੀ ਪਛਾਣ 41 ਸਾਲਾ ਕ੍ਰਿਸ਼ਨ ਪੁੱਤਰ ਗਫੂਰ ਖਾਨ ਵਾਸੀ ਮਾਛੀਕਲਾਂ (ਖਰੜ) ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਨਾਲਾਗੜ੍ਹ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਕ੍ਰਿਸ਼ਨ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ: Samrala Dancer Row: ਸ਼ਰਾਬ ਪੀਤੀ ਹੋਣ ਦੇ ਦੋਸ਼ਾਂ ਮਗਰੋਂ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨੇ ਕੀਤੇ ਵੱਡੇ ਖ਼ੁਲਾਸੇ

ਸਟੇਜ 'ਤੇ ਡਿੱਗਿਆ
ਇਹ ਹਾਦਸਾ ਸੋਮਵਾਰ ਸਵੇਰੇ ਵਾਪਰਿਆ। ਅੱਜ ਕੀਰਤਨ ਮੰਡਲੀ ਦੇ ਇੱਕ ਮੈਂਬਰ ਦੀ ਮੌਤ ਦੀ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੇਹਰ ਸਿੰਘ ਦੇ ਘਰ ਡੀਜੇ 'ਤੇ ਵਜਾਏ ਜਾ ਰਹੇ ਭਜਨਾਂ 'ਤੇ ਕ੍ਰਿਸ਼ਨ ਔਰਤ ਦੇ ਕੱਪੜੇ ਪਹਿਨ ਕੇ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ। ਇਸ ਦੌਰਾਨ ਉਹ ਸਟੇਜ 'ਤੇ ਡਿੱਗ ਗਿਆ।

ਵੀਡੀਓ ਆਇਆ ਸਾਹਮਣੇ 

ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕ੍ਰਿਸ਼ਨਾ ਆਪਣੇ ਸਾਥੀ ਨਾਲ ਡਾਂਸ ਕਰ ਰਿਹਾ ਸੀ। ਇਸ ਦੌਰਾਨ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਵਿੱਚ ਦੋਸਤ ਨੇ ਉਸ ਦੀ ਜਾਂਚ ਕੀਤੀ ਅਤੇ ਡੀਜੇ ਬੰਦ ਕਰਵਾ ਦਿੱਤਾ। ਹਾਲਾਂਕਿ 'ਕ੍ਰਿਸ਼ਨ' ਦੀ ਮੌਤ ਹੋ ਗਈ।

ਜਾਣੋ ਪੂਰਾ ਮਾਮਲਾ 
ਜਗਰਾਤਾ ਚੱਲ ਰਿਹਾ ਸੀ। ਇਸ ਦੌਰਾਨ ਭਜਨ ਗਾਇਨ ਚੱਲ ਰਿਹਾ ਸੀ। 'ਕ੍ਰਿਸ਼ਨ' ਆਪਣੇ ਇੱਕ ਦੋਸਤ ਨਾਲ ਨੱਚ ਰਿਹਾ ਸੀ। ਇਸ ਦੌਰਾਨ ਉਹ ਇਕਦਮ ਜ਼ੋਰਦਾਰ ਝਟਕੇ ਨਾਲ ਹੇਠਾਂ ਡਿੱਗ ਗਿਆ ਅਤੇ ਫਿਰ ਥੋੜ੍ਹਾ ਜਿਹਾ ਉੱਠਿਆ ਪਰ ਬਾਅਦ 'ਚ ਉਸ ਦੀ ਮੌਤ ਹੋ ਗਈ। ਮੰਨਿਆ ਜਾਂਦਾ ਹੈ ਕਿ ਕ੍ਰਿਸ਼ਨਾ ਨੂੰ ਦਿਲ ਦਾ ਦੌਰਾ ਪਿਆ ਅਤੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

Read More
{}{}