Home >>Zee PHH

SnowFall In Kedarnath: ਕੇਦਾਰਨਾਥ 'ਚ ਭਾਰੀ ਬਰਫਬਾਰੀ, ਸ਼ਰਧਾਲੂਆਂ ਨੂੰ ਮੌਸਮ ਦੇਖ ਕੇ ਦਰਸ਼ਨਾਂ ਲਈ ਆਉਣ ਦੀ ਅਪੀਲ

SnowFall In Kedarnath: ਕੇਦਾਰਨਾਥ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਮੌਸਮ ਜਾਨਣਾ ਬਹੁਤ ਜ਼ਰੂਰੀ ਹੈ। ਕੇਦਾਰਨਾਥ ਵਿੱਚ ਬਰਫਬਾਰੀ ਅਤੇ ਮੀਂਹ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ।

Advertisement
SnowFall In Kedarnath: ਕੇਦਾਰਨਾਥ 'ਚ ਭਾਰੀ ਬਰਫਬਾਰੀ, ਸ਼ਰਧਾਲੂਆਂ ਨੂੰ ਮੌਸਮ ਦੇਖ ਕੇ ਦਰਸ਼ਨਾਂ ਲਈ ਆਉਣ ਦੀ ਅਪੀਲ
Stop
Ravinder Singh|Updated: May 14, 2023, 03:49 PM IST

SnowFall In Kedarnath: ਉੱਤਰਾਖੰਡ ਵਿੱਚ ਐਤਵਾਰ ਨੂੰ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਗਿਆ। ਸਵੇਰ ਤੋਂ ਹੀ ਕਈ ਜ਼ਿਲ੍ਹਿਆਂ 'ਚ ਗਰਜ ਦੇ ਨਾਲ-ਨਾਲ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ ਪਰ ਕੇਦਾਰਨਾਥ ਧਾਮ 'ਚ ਹੋਈ ਬਰਫਬਾਰੀ ਨੇ ਇੱਥੇ ਪਹੁੰਚੇ ਸ਼ਰਧਾਲੂਆਂ ਨੂੰ ਖੁਸ਼ ਕਰ ਦਿੱਤਾ। ਧਾਮ ਦੇ ਇਸ ਅਦਭੁਤ ਨਜ਼ਾਰੇ ਨੇ ਸ਼ਰਧਾਲੂਆਂ ਨੂੰ ਰੋਕ ਲਿਆ।

ਜਿਵੇਂ ਹੀ ਕੇਦਾਰਨਾਥ ਧਾਮ 'ਚ ਬਰਫਬਾਰੀ ਸ਼ੁਰੂ ਹੋਈ ਤਾਂ ਸ਼ਰਧਾਲੂਆਂ ਨੇ ਬਾਬਾ ਕੇਦਾਰ ਦਾ ਜਾਪ ਸ਼ੁਰੂ ਕਰ ਦਿੱਤਾ। ਮੌਸਮ ਵਿਭਾਗ ਵੱਲੋਂ ਅੱਜ (ਐਤਵਾਰ) ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਤੇਜ਼ ਗਰਜ ਦੇ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਦੇ ਉੱਚੇ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ-ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ।

ਕੇਦਾਰਨਾਥ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਪੁਲਿਸ ਨੇ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੌਸਮ ਵੇਖ ਕੇ ਹੀ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਸ਼ਰਧਾਲੂਆਂ ਨੂੰ ਛੱਤਰੀਆਂ, ਰੇਨਕੋਟ ਤੇ ਜ਼ਰੂਰੀ ਦਵਾਈਆਂ ਲੈ ਕੇ ਜਾਣ ਦੀ ਸਲਾਹ ਵੀ ਦਿੱਤੀ। ਪੁਲਿਸ ਸੁਪਰਡੈਂਟ (ਰੁਦਰਪ੍ਰਯਾਗ) ਵਿਸ਼ਾਖਾ ਅਸ਼ੋਕ ਭਦਾਨੇ ਨੇ ਕੇਦਾਰਨਾਥ ਤੋਂ ਇੱਕ ਕਲਿੱਪ ਜਾਰੀ ਕੀਤੀ ਜਿਸ ਵਿੱਚ ਹਿਮਾਲਿਆ ਦੇ ਮੰਦਰ ਉਪਰ ਬਰਫ਼ ਡਿੱਗਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ

ਕਾਬਿਲੇਗੌਰ ਹੈ ਕਿ ਕੇਦਾਰਨਾਥ ਤੇ ਬਦਰੀਨਾਥ ਵਿੱਚ ਮਈ ਵਿੱਚ ਲਗਾਤਾਰ ਬਰਫ਼ਬਾਰੀ ਹੋਈ ਹੈ ਜੋ ਆਮ ਨਹੀਂ ਹੈ। ਚਾਰ ਧਾਮ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੋਵਾਂ ਮੰਦਰਾਂ ਵਿੱਚ ਚਾਰ ਲੱਖ ਤੋਂ ਵੱਧ ਸ਼ਰਧਾਲੂ ਪੁੱਜ ਚੁੱਕੇ ਹਨ। ਕੇਦਾਰਨਾਥ 25 ਅਪ੍ਰੈਲ ਤੇ ਬਦਰੀਨਾਥ 27 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਦੂਜੇ ਪਾਸੇ ਸ਼ਨਿੱਚਰਵਾਰ ਦੁਪਹਿਰ 1 ਵਜੇ ਤੱਕ, 13,532 ਨੂੰ ਸੋਨਪ੍ਰਯਾਗ ਤੋਂ ਕੇਦਾਰਨਾਥ ਭੇਜਿਆ ਗਿਆ ਸੀ। ਕਪਾਟ ਖੁੱਲ੍ਹਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਦਿਨ ਵਿੱਚ ਇੰਨੇ ਸ਼ਰਧਾਲੂਆਂ ਨੂੰ ਧਾਮ ਭੇਜਿਆ ਗਿਆ ਹੈ। ਦੁਪਹਿਰ 2:30 ਵਜੇ ਤੋਂ ਧਾਮ 'ਚ ਹਲਕੀ ਬਾਰਿਸ਼ ਹੋਈ, ਜਿਸ ਨਾਲ ਠੰਡ ਵਧ ਗਈ।

ਇਹ ਵੀ ਪੜ੍ਹੋ : Punjab Weather Update: ਗਰਮੀ ਨੇ ਤੋੜੇ ਹੁਣ ਸਾਰੇ ਰਿਕਾਰਡ; ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ

Read More
{}{}