Home >>Zee PHH Health

Banur News: ਬਨੂੜ ਦੇ ਪਿੰਡ ਹੁਲਕਾ 'ਚ ਡਾਇਰੀਆ ਨਾਲ 2 ਸਾਲ ਦੇ ਬੱਚੇ ਦੀ ਮੌਤ

Banur News: ਬਨੂੜ ਦੇ ਨਜ਼ਦੀਕੀ ਪਿੰਡ ਹੁਲਕਾ ਵਿੱਚ ਖੇਤਰਾਂ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰ ਦੇ 2 ਸਾਲ ਦੇ ਬੱਚੇ ਦੀ ਉਲਟੀਆਂ ਤੇ ਦਸਤ ਮਗਰੋਂ ਮੌਤ ਹੋ ਗਈ। ਜਦਕਿ 4 ਸਾਲ ਦੇ ਵੱਡੇ ਬੇਟੇ ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Advertisement
Banur News: ਬਨੂੜ ਦੇ ਪਿੰਡ ਹੁਲਕਾ 'ਚ ਡਾਇਰੀਆ ਨਾਲ 2 ਸਾਲ ਦੇ ਬੱਚੇ ਦੀ ਮੌਤ
Stop
Ravinder Singh|Updated: Jul 25, 2023, 09:10 PM IST

Banur News: ਭਾਰੀ ਬਾਰਿਸ਼ ਮਗਰੋਂ ਭਿਆਨਕ ਬਿਮਾਰੀਆਂ ਫੈਲਣ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਬਨੂੜ ਦੇ ਨਜ਼ਦੀਕੀ ਪਿੰਡ ਹੁਲਕਾ ਵਿੱਚ ਖੇਤਰਾਂ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰ ਦੇ 2 ਸਾਲ ਦੇ ਬੱਚੇ ਦੀ ਡਾਇਰੀਆ ਨਾਲ ਮੌਤ ਹੋ ਗਈ ਹੈ। ਜਦਕਿ 4 ਸਾਲ ਦੇ ਵੱਡੇ ਬੇਟੇ ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਦੇਖਦੇ ਹੋਏ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ। ਪ੍ਰਾਪਤ ਮੁਤਾਬਕ ਮਜ਼ਦੂਰ ਪਰਿਵਾਰ ਦਾ ਦੋ ਸਾਲਾ ਬੱਚਾ ਆਰੀਅਮ ਪੁੱਤਰ ਸੁਨੀਲ ਸਾਦਾ 21 ਜੁਲਾਈ ਤੋਂ ਉਲਟੀਆਂ ਤੇ ਦਸਤ ਤੋਂ ਪੀੜਤ ਸੀ। ਉਸ ਦੀ ਮੌਤ ਹੋ ਗਈ ਸੀ। ਇਸੇ ਦਿਨ ਉਸ ਦੇ ਵੱਡੇ ਚਾਰ ਸਾਲਾ ਭਰਾ ਸਾਰਜਨ ਨੂੰ ਦਸਤ, ਪੇਟ ਦਰਦ ਅਤੇ ਉਲਟੀਆਂ ਲੱਗ ਗਈਆਂ।

ਕਾਬਿਲੇਗੌਰ ਹੈ ਕਿ 20 ਜੁਲਾਈ ਨੂੰ ਤਸੌਲੀ ਵਿਖੇ ਅੰਸ਼ਿਕਾ (ਉਮਰ 11 ਸਾਲ)ਪੁੱਤਰੀ ਨਾਗਰ ਸਿੰਘ ਦੀ ਪੇਟ ਦਰਦ ਤੇ ਉਲਟੀਆਂ ਲੱਗਣ ਤੋਂ ਬਾਅਦ ਮੌਤ ਹੋ ਗਈ ਸੀ। ਇੱਕੋ ਤਰ੍ਹਾਂ ਦੀ ਬਿਮਾਰੀ ਨਾਲ ਹੋ ਰਹੀਆਂ ਇਨ੍ਹਾਂ ਮੌਤਾਂ ਨੂੰ ਪਿੰਡਾਂ ਦੇ ਵਸਨੀਕ ਡਾਇਰੀਆ ਨਾਲ ਜੋੜ ਕੇ ਵੇਖ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਦੇ ਇਸ ਪਰਿਵਾਰ ਦੇ ਆਲੇ-ਦੁਆਲੇ ਹੋਰ ਕੋਈ ਆਬਾਦੀ ਨਹੀਂ ਹੈ ਤੇ ਵਿਭਾਗ ਪਿੰਡ 'ਚ ਵੀ ਨਿਰੀਖਣ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਸੌਲੀ ਵਾਲੀ ਕੁੜੀ ਨੂੰ ਸਿਰਫ਼ ਪੇਟ ਦਰਦ ਹੋਇਆ ਸੀ ਤੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਪਿੱਛੋਂ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ

ਡਾਇਰੀਆ ਨਾਲ ਪੀੜਤ ਹੋਰ ਮਰੀਜ਼ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਘਟਨਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੁਹਾਲੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਹੁਲਕਾ ਵਿੱਚ ਵਾਟਰ ਸੈਂਪਲਿੰਗ ਕਰਨ ਤੇ ਡੇਂਗੂ ਤੋਂ ਬਚਾਅ ਲਈ ਫਾਗਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : Punjab News: ਪੰਜਾਬ 'ਚ ਤਹਿਸੀਲਾਂ ਤੋਂ ਬਾਅਦ ਹੁਣ ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਵੀ ਹੜਤਾਲ

 

Read More
{}{}