Home >>haryana

Dera Mukhi News:ਮੁੜ ਸੁਨਾਰੀਆ ਜੇਲ੍ਹ ਪਹੁੰਚਿਆ ਡੇਰਾ ਮੁਖੀ ਰਾਮ ਰਹੀਮ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਖ਼ਤਮ ਹੋਣ ਤਾਂ ਬਾਅਦ ਬਾਗਪਤ ਦੇ ਬਰਨਾਵਾ ਆਸ਼ਰਮ ਤੋਂ ਸੁਨਾਰੀਆ ਜੇਲ੍ਹ 'ਚ ਵਾਪਿਸ ਪਹੁੰਚਾ ਦਿੱਤਾ ਗਿਆ ਹੈ। ਰਾਮ ਰਹੀਮ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਬਾਗਪਤ ਤੋਂ ਸੁਨਾਰੀਆ ਜੇਲ੍ਹ ਲਿਆਦਾ ਗਿਆ।

Advertisement
Dera Mukhi News:ਮੁੜ ਸੁਨਾਰੀਆ ਜੇਲ੍ਹ ਪਹੁੰਚਿਆ ਡੇਰਾ ਮੁਖੀ ਰਾਮ ਰਹੀਮ
Stop
Updated: Dec 13, 2023, 06:52 PM IST

Dera Mukhi News: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਖ਼ਤਮ ਹੋਣ ਤਾਂ ਬਾਅਦ ਬਾਗਪਤ ਦੇ ਬਰਨਾਵਾ ਆਸ਼ਰਮ ਤੋਂ ਸੁਨਾਰੀਆ ਜੇਲ੍ਹ 'ਚ ਵਾਪਿਸ ਪਹੁੰਚਾ ਦਿੱਤਾ ਗਿਆ ਹੈ। ਰਾਮ ਰਹੀਮ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਬਾਗਪਤ ਤੋਂ ਸੁਨਾਰੀਆ ਜੇਲ੍ਹ ਲਿਆਦਾ ਗਿਆ।  21 ਨਵੰਬਰ ਨੂੰ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਜਬਰ ਜਨਾਹੀ ਰਾਮ ਰਹੀਮ ਬਰਨਾਵਾ ਆਸ਼ਰਮ ਪਹੁੰਚਿਆ ਸੀ।

ਇਹ ਵੀ ਪੜ੍ਹੋ : Parliament Security Breach: ਸੰਸਦ ਭਵਨ 'ਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਹੀ; ਇਜਲਾਸ ਦੌਰਾਨ ਦੋ ਅਣਜਾਣ ਸਖ਼ਸ਼ ਸੰਸਦ 'ਚ ਵੜੇ, ਮੁਲਾਜ਼ਮਾਂ ਨੇ ਛੱਡੀ ਗੈਸ

ਕੀ ਹੈ ਪੂਰਾ ਮਾਮਲਾ ?

ਦੱਸਦਈਏ ਕਿ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ । ਇਸ ਦੇ ਨਾਲ ਹੀ ਜਨਵਰੀ 2019 ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਕਤੂਬਰ 2021 ਵਿੱਚ, ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਡੇਰਾ ਮੁਖੀ ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ । ਹੁਣ ਤੱਕ ਰਾਮ ਰਹੀਮ ਜੇਲ੍ਹ ਚੋਂ ਕਰੀਬ ਅੱਠ ਵਾਰ ਬਾਹਰ ਆ ਚੁੱਕਿਆ ਹੈ। ਪੰਜ ਵਾਰ ਉਸਨੂੰ ਪੈਰੋਲ ਮਿਲੀ ਹੈ, ਜਦੋਂ ਕਿ ਤਿੰਨ ਵਾਰ ਜਬਰ ਜਨਾਹੀ ਫਰਲੋ ਲੈ ਚੁੱਕਿਆ ਹੈ ਇਸ ਵਾਰ ਰਾਮ ਰਹੀਮ ਨੂੰ 21 ਦਿਨਾਂ  ਦੀ ਫਰਲੋ ਮਿਲੀ ਸੀ । ਜਿਸ ਤੋਂ ਉਸਨੂੰ ਰੋਹਤਕ ਦੀ ਜੇਲ੍ਹਾ ਵਿੱਚ ਵਾਪਿਸ ਲਿਆਂਦਾ ਗਿਆ ਹੈ ।

ਕੀ ਹੁੰਦੀ ਹੈ ਫਰਲੋ ?

ਫਰਲੋ ਇੱਕ ਕਿਸਮ ਦੀ ਛੁੱਟੀ ਹੁੰਦੀ ਹੈ ਜਿਸ ਵਿੱਚ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਛੁੱਟੀ ਮਿਲਦੀ ਹੈ, ਜਿਸ ਦੌਰਾਨ ਉਹ ਆਪਣੇ ਘਰ ਤਾਂ ਜਾ ਸਕਦੇ ਹਨ ਪਰ ਉਹ ਦੱਸੀ ਗਈ ਥਾਂ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਜਾ ਸਕਦੇ।

ਇਹ ਵੀ ਪੜ੍ਹੋ : Ludhiana News: ਸਵਾ ਕਰੋੜ ਦੀ ਡਰੱਗ ਮਨੀ ਸਣੇ ਭੁੱਕੀ ਨਾਲ ਭਰਿਆ ਟਰੱਕ ਜ਼ਬਤ, ਅੰਤਰਰਾਜੀ ਤਸਕਰ ਗਿਰੋਹ ਨੂੰ ਕੀਤਾ ਗ੍ਰਿਫ਼ਤਾਰ

Read More
{}{}