Home >>haryana

ਕੁਮਾਰੀ ਸ਼ੈਲਜਾ ਨੇ ਸਾਬਕਾ CM ਭੁਪਿੰਦਰ ਹੁੱਡਾ ਦੀ ਹਾਈਕਮਾਨ ਕੋਲ ਕੀਤੀ ਸ਼ਿਕਾਇਤ

 ਕਾਂਗਰਸ ’ਚ ਲਗਾਤਾਰ ਡਾਵਾਂਡੋਲ ਵਾਲੀ ਸਥਿਤੀ ਬਣੀ ਹੋਈ ਹੈ, ਦਿੱਲੀ ਤੋਂ ਪੰਜਾਬ ਤੱਕ ਕਾਂਗਰਸੀ ਆਗੂਆਂ ’ਚ ਬਵਾਲ ਮੱਚਿਆ ਹੋਇਆ ਹੈ। ਹੁਣ ਇਹ ਸੇਕ ਹਰਿਆਣਾ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ ਹੈ।

Advertisement
ਕੁਮਾਰੀ ਸ਼ੈਲਜਾ ਨੇ ਸਾਬਕਾ CM ਭੁਪਿੰਦਰ ਹੁੱਡਾ ਦੀ ਹਾਈਕਮਾਨ ਕੋਲ ਕੀਤੀ ਸ਼ਿਕਾਇਤ
Stop
Zee Media Bureau|Updated: Sep 01, 2022, 07:35 PM IST

ਚੰਡੀਗੜ੍ਹ: ਕਾਂਗਰਸ ’ਚ ਲਗਾਤਾਰ ਡਾਵਾਂਡੋਲ ਵਾਲੀ ਸਥਿਤੀ ਬਣੀ ਹੋਈ ਹੈ, ਦਿੱਲੀ ਤੋਂ ਪੰਜਾਬ ਤੱਕ ਕਾਂਗਰਸੀ ਆਗੂਆਂ ’ਚ ਬਵਾਲ ਮੱਚਿਆ ਹੋਇਆ ਹੈ। ਹੁਣ ਇਹ ਸੇਕ ਹਰਿਆਣਾ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ ਹੈ।

ਕੁਮਾਰੀ ਸ਼ੈਲਜਾ ਨੇ ਹੁੱਡਾ ਖ਼ਿਲਾਫ਼ ਖੋਲ੍ਹਿਆ ਮੋਰਚਾ
ਰਾਹੁਲ ਗਾਂਧੀ ਨੂੰ ਕਾਂਗਰਸ ਦੀ ਹਾਰ ਲਈ ਜ਼ਿੰਮੇਵਾਰ ਠਹਿਰਾ ਪਾਰਟੀ ਦਾ ਪੱਲਾ ਛੱਡਣ ਵਾਲੇ ਗੁਲਾਬ ਨਬੀ ਆਜ਼ਾਦ ਨਾਲ ਭੁਪਿੰਦਰ ਹੁੱਡਾ ਨਾਲ ਮੁਲਾਕਾਤ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਇਸ ਮੁਲਾਕਾਤ ’ਤੇ ਹਰਿਆਣਾ ਇਕਾਈ ਦੇ ਆਗੂਆਂ ਨੇ ਹਾਈ ਕਮਾਨ ਤੋਂ ਮੰਗ ਕੀਤੀ ਹੈ ਕਿ ਹੁੱਡਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ।  

ਹਾਈ ਕਮਾਨ ਵਲੋਂ ਹੁੱਡਾ ਖ਼ਿਲਾਫ਼ ਕਾਰਵਾਈ ਲਗਭਗ ਤੈਅ
ਕੁਮਾਰੀ ਸ਼ੈਲਜਾ ਦਾ ਕਹਿਣਾ ਹੈ ਕਿ ਹੁੱਡਾ ਨੇ ਆਜ਼ਾਦ ਨਾਲ ਅਜਿਹੇ ਸਮੇਂ ’ਚ ਮੁਲਾਕਾਤ ਕੀਤੀ ਹੈ, ਜਦੋਂ ਉਹ ਰਾਹੁਲ ਗਾਂਧੀ ’ਤੇ ਹਮਲਾ ਬੋਲ ਕੇ ਵੱਖ ਹੋਏ ਹਨ। ਇਸ ਦੇ ਨਾਲ ਹੀ ਉਹ ਆਪਣੀ ਵੱਖਰੀ ਪਾਰਟੀ ਬਣਾਉਣ ਜਾ ਰਹੇ ਹਨ। ਕੁਮਾਰੀ ਸ਼ੈਲਜਾ ਦੁਆਰਾ ਹੁੱਡਾ ’ਤੇ ਸਵਾਲ ਚੁੱਕਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹਾਈ ਕਮਾਨ ਵਲੋਂ ਐਕਸ਼ਨ ਲਿਆ ਜਾ ਸਕਦਾ ਹੈ।

ਗਰੁੱਪ-23 ਟੁੱਟਦਾ ਨਜ਼ਰ ਆ ਰਿਹਾ ਹੈ
ਇੱਥੇ ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਗਰੁੱਪ-23 ਦੇ ਪ੍ਰਮੁੱਖ ਮੈਂਬਰ ਰਹੇ ਹਨ। ਗਰੁੱਪ-23 ਦੇ ਮੈਬਰਾਂ ਨੇ ਪਾਰਟੀ ’ਚ ਅੰਦਰੂਨੀ ਸੁਧਾਰ ਲਈ ਆਲਾ ਕਮਾਨ ’ਤੇ ਦਬਾਅ ਬਣਾਇਆ ਸੀ, ਪਰ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਤੋਂ ਬਾਅਦ ਹੁਣ ਇਹ ਗੁੱਟ ਵੀ ਖਿਲਰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਰੁੱਪ-23 ਦੇ ਤਿੰਨ ਆਗੂਆਂ ਆਨੰਦ ਸ਼ਰਮਾ, ਭੁਪਿੰਦਰ ਹੁੱਡਾ ਅਤੇ ਪ੍ਰਿਥਵੀ ਰਾਜ ਚੌਹਾਨ ਨੇ ਕਾਂਗਰਸ ਪਾਰਟੀ ’ਚੋਂ ਅਸਤੀਫ਼ਾ ਦੇਣ ਵਾਲੇ ਗੁਲਾਮ ਨਬੀ ਆਜ਼ਾਦ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਸੀ।     

 

Read More
{}{}