Home >>Zee PHH Entertainment

ਮੁੜ ਮਸੀਹਾ ਬਣੇ ਸੋਨੂੰ ਸੂਦ ! ਅੱਖ ਦੇ ਕੈਂਸਰ ਨਾਲ ਜੂਝ ਰਹੇ 2 ਸਾਲ ਦੇ ਬੱਚੇ ਦੀ ਮਦਦ ਲਈ ਆਏ ਅੱਗੇ

Sonu Sood news: ਇਕ ਵਾਰ ਫਿਰ Sonu Sood ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ।  ਸੋਨੂੰ ਸੂਦ ਨੂੰ ਭਾਰਤ ਦੇ ਲੋਕ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਦੇਸ਼ ਦੇ ਲਗਭਗ ਹਰ ਸੂਬੇ ਵਿੱਚ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਦਾ ਮਦਦਗਾਰ ਸੁਭਾਅ ਹੈ।  

Advertisement
ਮੁੜ ਮਸੀਹਾ ਬਣੇ ਸੋਨੂੰ ਸੂਦ !  ਅੱਖ ਦੇ ਕੈਂਸਰ ਨਾਲ ਜੂਝ ਰਹੇ 2 ਸਾਲ ਦੇ ਬੱਚੇ ਦੀ ਮਦਦ ਲਈ ਆਏ ਅੱਗੇ
Stop
Updated: Dec 08, 2022, 02:57 PM IST

Real hero Sonu Sood news: ਸੋਨੂੰ ਸੂਦ (Sonu sood) ਅਜਿਹੇ ਹੀ ਅਦਾਕਾਰ ਹਨ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਹਨ। ਅਸੀਂ ਸਾਰਿਆਂ ਨੇ ਦੇਖਿਆ ਕਿ ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਵਿੱਚ ਲੋਕਾਂ ਦੀ ਕਿਵੇਂ ਮਦਦ ਕੀਤੀ। ਉਸ ਸਮੇਂ ਆਪਣੀ  (Sonu sood) ਜਾਨ 'ਤੇ ਖੇਡ ਕੇ ਲੋਕਾਂ ਦੀ  ਮਦਦ ਕੀਤੀ ਸੀ। ਇਸ ਕਾਰਨ ਦੇਸ਼ ਦੇ ਲੋਕ ਸੋਨੂੰ ਸੂਦ (Sonu sood) ਨਾਲ ਕਾਫੀ ਜੁੜੇ ਹੋਏ ਹਨ। ਹਾਲ ਹੀ ਵਿੱਚ ਸੋਨੂੰ ਸੂਦ ਫਿਰ ਤੋਂ ਇਕ ਵਾਰ ਫਿਰ ਤੋਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਅਦਾਕਾਰ ਸੋਨੂੰ ਸੂਦ (Sonu sood) ਨੇ ਮਨੋਰੰਜਨ ਜਗਤ ਤੋਂ ਇਲਾਵਾ ਮਸੀਹਾ ਵਜੋਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਤੇ ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। 

ਇਸ ਵਾਰ ਸੋਨੂੰ ਸੂਦ ਗਰੀਬ ਪਰਿਵਾਰ ਦੇ ਬੱਚੇ ਦੀ ਮਦਦ ਦੇ ਲਈ ਅੱਗੇ ਆਇਆ ਹੈ ਅਤੇ ਇਹ ਗੱਲ ਸੁਣ ਕੇ ਹਰ ਕੋਈ ਖੁਸ਼ ਹੋ ਰਿਹਾ ਹੈ। ਦੱਸ ਦੇਈਏ ਕਿ ਸੋਨੂੰ ਸੂਦ ਦੀ ਯੂਜ਼ਰ ਵੱਲੋਂ  ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਵੀਡੀਓ ਵਿਚ ਵੇਖ ਸਕਦਾ ਹੋ ਕਿ ਆਦਿਵਾਸੀ ਕਬੀਲੇ ਦਾ ਬੱਚਾ ਸੋਨਾਬਾਬੂ ਹੇਮਬਰਮ ਤਿੰਨ ਮਹੀਨਿਆਂ ਤੋਂ ਅੱਖਾਂ ਦੇ ਕੈਂਸਰ ਤੋਂ ਪੀੜਤ ਹੈ। ਇਸ ਲਈ ਉਨ੍ਹਾਂ ਦੀ ਮਦਦ ਲਈ ਸੋਨੂੰ ਸੂਦ ਅੱਗੇ ਆਏ ਹਨ। ਬੱਚਾ ਸੋਨਾਬਾਬੂ ਹੇਮਬਰਮ ਦਾ ਹਰ ਸੂਬੇ ਵਿਚ ਇਲਾਜ ਲਈ ਭੇਜਿਆ ਜਾ ਚੁੱਕਿਆ ਪਰ ਕੋਈ ਫਰਕ ਨਹੀਂ ਪਿਆ ਸੀ।

ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ Anniversary ਨੂੰ ਖਾਸ ਬਣਾਉਣ 'ਚ ਲੱਗੀ ਕੈਟਰੀਨਾ ਕੈਫ, ਪ੍ਰਸ਼ੰਸਕਾਂ ਨੂੰ ਦਿੱਤਾ ਜ਼ਬਰਦਸਤ ਸਰਪ੍ਰਾਈਜ਼

ਇਸ ਵੀਡਿਓ ਨੂੰ 'ਮੁਕੇਸ਼ ਕੁਮਾਰ ਦਾਸ' ਨਾਮ ਦੇ ਟਵਿੱਟਰ ਹੋਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਬੱਚੇ ਦੇ ਇਲਾਜ ਦੇ ਲਈ ਉਸ ਦੇ ਮਾਪਿਆਂ ਨੇ ਆਪਣੀ ਸਾਰੀ ਜਾਇਦਾਦ ਤੱਕ ਵੇਚ ਦਿੱਤੀ ਹੈ। ਹੁਣ ਉਸ ਬੱਚੇ ਦੇ ਪਰਿਵਾਰ ਲਈ ਸੋਨੂੰ ਸੂਦ ਮਸੀਹਾ ਬਣ ਕੇ ਆਏ ਹਨ। ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਬਲਦ, ਬੱਕਰੀਆਂ, ਜ਼ਮੀਨ ਵੇਚ ਦਿੱਤੀ ਹੈ, ਫਿਰ ਵੀ ਪੈਸੇ ਨਾ ਹੋਣ ਕਾਰਨ ਬੱਚੇ ਦਾ ਇਲਾਜ ਨਹੀਂ ਹੋ ਸਕਿਆ ਹੈ। ਇਸ ਤੋਂ ਬਾਅਦ  ਸੋਨੂੰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਇਲਾਜ ਦਾ ਭਰੋਸਾ ਦਿੰਦੇ ਹੋਏ ਮੁੰਬਈ ਆਉਣ ਲਈ ਟਿਕਟਾਂ ਭੇਜਣ ਦੀ ਗੱਲ ਕਹੀ ਹੈ।

Read More
{}{}