Home >>Zee PHH Entertainment

Sidhu Moosewala: ਬੋਲਣ ਤੇ ਸੁਣਨ 'ਚ ਅਸਮਰਥ ਤਿੰਨ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਘਰ ਪੁੱਜ ਮਾਰੀ ਥਾਪੀ!

Sidhu Moosewala: ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਅੱਜ ਵੀ ਦੇਸ਼ਾਂ-ਵਿਦੇਸ਼ਾਂ ਤੋਂ ਉਸ ਦੇ ਜੱਦੀ ਪਿੰਡ ਪੁੱਜ ਰਹੇ ਹਨ। ਕੁਝ ਪ੍ਰਸ਼ੰਸਕ ਅਜਿਹੇ ਪੁੱਜ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਤੇ ਸਿੱਧੂ ਮੂਸੇਵਾਲਾ ਲਈ ਇੰਨਾ ਪਿਆਰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

Advertisement
Sidhu Moosewala: ਬੋਲਣ ਤੇ ਸੁਣਨ 'ਚ ਅਸਮਰਥ ਤਿੰਨ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਘਰ ਪੁੱਜ ਮਾਰੀ ਥਾਪੀ!
Stop
Ravinder Singh|Updated: Jun 30, 2023, 07:30 PM IST

Sidhu Moosewala: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moose Wala) )ਦੇ ਕਤਲ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਪਰ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਅੱਜ ਵੀ ਮੂਸੇਵਾਲਾ ਜ਼ਿੰਦਾ ਹੈ। ਹਾਲ ਹੀ ਵਿੱਚ ਉਨ੍ਹਾਂ ਦੇ 3 ਅਨੋਖੇ ਫੈਨ ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਪਹੁੰਚੇ ਹਨ। ਤਿੰਨੋਂ ਰੂਪਨਗਰ ਦੇ ਰਹਿਣ ਵਾਲੇ ਹਨ ਤੇ ਗ੍ਰੈਜੂਏਟ ਹਨ। ਸਿੱਧੂ ਮੂਸੇਵਾਲਾ ਲਈ ਇਨ੍ਹਾਂ ਦਾ ਇੰਨਾ ਪਿਆਰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਤਿੰਨ ਅਨੋਖੇ ਫੈਨ ਪਹੁੰਚੇ ਹਨ।

ਇਹ ਤਿੰਨੋਂ ਦੋਸਤ ਨਾ ਤਾ ਸੁਣ ਸਕਦੇ ਹਨ ਤੇ ਨਾ ਹੀ ਬੋਲ ਸਕਦੇ ਹਨ। ਇਨ੍ਹਾਂ ਤਿੰਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ-ਦੂਜੇ ਨਾਲ ਇਸ਼ਾਰਿਆਂ ਨਾਲ ਗੱਲ ਕਰ ਰਹੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਦਿਲ ਬਣਾ ਕੇ ਤੇ ਥਾਪੀ ਮਾਰਦੇ ਨਜ਼ਰ ਆਉਂਦੇ ਹਨ। ਸਿੱਧੂ ਮੂਸੇਵਾਲਾ ਪ੍ਰਤੀ ਤਿੰਨਾਂ ਦੇ ਏਨੇ ਪਿਆਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਜਿਹੜੇ ਲੋਕ ਗਾਇਕਾਂ ਦੇ ਗੀਤ ਨਹੀਂ ਸੁਣ ਸਕਦੇ, ਉਹ ਉਨ੍ਹਾਂ ਨੂੰ ਦੇਖ ਕੇ ਹੀ ਮਹਿਸੂਸ ਕਰਦੇ ਹਨ। ਇਹ ਪ੍ਰਸ਼ੰਸਕ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ। ਜੋ ਗਾਇਕਾਂ ਨੂੰ ਦੇਖ ਕੇ ਉਨ੍ਹਾਂ ਦੇ ਗੀਤ ਨੂੰ ਮਹਿਸੂਸ ਕਰਦੇ ਹਨ। ਇਨ੍ਹਾਂ ਤਿੰਨਾਂ ਨੂੰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ  (Sidhu Moose Wala) ) ਨਾਲ ਇੰਨਾ ਪਿਆਰ ਹੈ ਕਿ ਉਹ ਤੀਜੀ ਵਾਰ ਉਸ ਦੇ ਘਰ ਆਏ ਹਨ।

ਇਹ ਵੀ ਪੜ੍ਹੋ : Chit Fund Scam news: ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ 'ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼!

ਤਿੰਨੋਂ ਦੋਸਤ ਆਪਣੇ ਇੱਕ ਹੋਰ ਸਾਥੀ ਨਾਲ ਰੂਪਨਗਰ ਤੋਂ ਆਏ ਹਨ ਜੋ ਉਨ੍ਹਾਂ ਦੇ ਗਾਈਡ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੇ ਘਰ ਉਨ੍ਹਾਂ ਦਾ ਇਹ ਤੀਜਾ ਫ਼ੇਰਾ ਹੈ। ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਤੋਂ ਉਪਰ ਹੋ ਚੁੱਕਾ ਹੈ ਅਜੇ ਵੀ ਉਸ ਦੇ ਮਾਪੇ ਅਤੇ ਪ੍ਰਸ਼ੰਸਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਵੀ ਇਨਸਾਫ ਦੀ ਗੁਹਾਰ ਲਗਾ ਰਹੇ ਹਨ।

ਇਹ ਵੀ ਪੜ੍ਹੋ : Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ

 

Read More
{}{}