Home >>Zee PHH Entertainment

Cannes Film Festival 2023: ਸਾਰਾ ਅਲੀ ਖਾਨ, ਈਸ਼ਾ ਗੁਪਤਾ ਨੇ ਰੈੱਡ ਕਾਰਪੇਟ 'ਤੇ ਕੀਤੀ ਧਮਾਕੇਦਾਰ ਐਂਟਰੀ, ਵੇਖੋ ਫੋਟੋਆਂ

Cannes Film Festival 2023: ਦੇਸੀ ਗਰਲ ਸਾਰਾ ਅਲੀ ਖਾਨ (Sara Ali Khan ) ਦੇ ਕਾਨਸ ਫਿਲਮ ਫੈਸਟੀਵਲ ਲੁੱਕ ਦੀ ਕਾਫੀ ਤਾਰੀਫ ਹੋ ਰਹੀ ਹੈ। ਕਾਨਸ ਦੇ ਰੈੱਡ ਕਾਰਪੇਟ 'ਤੇ ਅਭਿਨੇਤਰੀ ਵੱਖਰੀ ਨਜ਼ਰ ਆਈ। ਉਸ ਨੇ ਦੁਲਹਨ ਦੀ ਤਰ੍ਹਾਂ ਸਜ ਕੇ ਸ਼ਾਨਦਾਰ ਐਂਟਰੀ ਲਈ।  

Advertisement
Cannes Film Festival 2023: ਸਾਰਾ ਅਲੀ ਖਾਨ, ਈਸ਼ਾ ਗੁਪਤਾ ਨੇ ਰੈੱਡ ਕਾਰਪੇਟ 'ਤੇ ਕੀਤੀ ਧਮਾਕੇਦਾਰ ਐਂਟਰੀ, ਵੇਖੋ ਫੋਟੋਆਂ
Stop
Riya Bawa|Updated: May 17, 2023, 11:36 AM IST

Cannes Film Festival 2023: ਕਾਨਸ ਫਿਲਮ ਫੈਸਟੀਵਲ 2023 (Cannes Film Festival) ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖਾਨ (Sara Ali Khan ) ਨੇ ਵੀ ਇਸ ਈਵੈਂਟ 'ਚ ਡੈਬਿਊ ਕੀਤਾ ਹੈ। ਸਾਰਾ ਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਆਪਣੇ ਲੁੱਕ ਨਾਲ ਕਾਫੀ ਸੁਰਖੀਆਂ ਬਟੋਰੀਆਂ ਹਨ। ਦੇਸੀ ਗਰਲ ਸਾਰਾ ਅਲੀ ਖਾਨ ਦੇ ਲੁੱਕ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਕਾਨਸ ਦੇ ਰੈੱਡ ਕਾਰਪੇਟ 'ਤੇ ਅਭਿਨੇਤਰੀ ਵੱਖਰੀ ਨਜ਼ਰ ਆਈ। 

ਉਸ ਨੇ ਦੁਲਹਨ ਦੀ ਤਰ੍ਹਾਂ ਸਜ ਕੇ ਸ਼ਾਨਦਾਰ ਐਂਟਰੀ ਲਈ। ਸਾਰਾ (Sara Ali Khan) ਨੇ ਆਪਣੇ ਕਾਨਸ ਡੈਬਿਊ ਲਈ ਅਬੂ ਜਾਨੀ-ਸੰਦੀਪ ਖੋਸਲਾ ਦੁਆਰਾ ਡਿਜ਼ਾਈਨ ਕੀਤਾ ਹੱਥੀ ਲਹਿੰਗਾ ਪਾਇਆ ਸੀ। ਅਸਕ੍ਰੇਸ ਨੇ ਆਪਣੇ ਵਾਲਾਂ ਦਾ ਬਨ ਬਣਾ ਲਿਆ ਸੀ ਅਤੇ ਉਸ ਵਿੱਚ ਸਕਾਰਫ਼ ਨੂੰ ਪਿੰਨ ਰੱਖਿਆ ਸੀ। ਭਾਰਤ ਦੀ ਇੱਕ ਝਲਕ ਪੇਸ਼ ਕਰਦੇ ਹੋਏ, ਸਾਰਾ ਅਲੀ ਖਾਨ (Sara Ali Khan Cannes 2023 Look) ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣੇ ਡੈਬਿਊ ਲੁੱਕ ਨਾਲ ਪ੍ਰਭਾਵਿਤ ਕੀਤਾ। 

ਇਹ ਵੀ ਪੜ੍ਹੋ: NIA Raid In Punjab: ਐਕਸ਼ਨ ਮੋਡ 'ਚ ਆਈ ਐਨਆਈਏ; ਪੰਜਾਬ ਸਮੇਤ ਅੱਜ 6 ਸੂਬਿਆਂ 'ਚ ਛਾਪੇਮਾਰੀ ਜਾਰੀ

ਉਸਨੇ ਘੱਟੋ-ਘੱਟ ਮੇਕਅੱਪ ਪਾਇਆ ਸੀ ਅਤੇ ਉਸਦੇ ਪਹਿਰਾਵੇ ਨੇ ਉਸਦੀ ਸੁੰਦਰਤਾ ਵਿੱਚ ਵਾਧਾ ਕੀਤਾ ਸੀ। ਸਾਰਾ ਨੇ ਸਟੇਟਮੈਂਟ ਡ੍ਰੌਪ ਈਅਰਰਿੰਗਸ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ। ਸਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ। ਸਾਰਾ ਤੋਂ ਇਲਾਵਾ 'ਜੰਨਤ' ਅਭਿਨੇਤਰੀ ਈਸ਼ਾ ਗੁਪਤਾ ਨੇ ਵੀ ਕਾਨਸ ਫਿਲਮ ਫੈਸਟੀਵਲ 2023 'ਚ ਆਪਣਾ ਰੈੱਡ ਕਾਰਪੇਟ ਡੈਬਿਊ ਕੀਤਾ ਹੈ। ਸਫੇਦ ਹਾਈ ਸਲਿਟ ਗਾਊਨ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਕਾਨਸ ਦਾ ਹਿੱਸਾ ਬਣਦੀ ਨਜ਼ਰ ਆਵੇਗੀ।

Read More
{}{}